‘ਕੌਫੀ ਵਿਦ ਕਰਨ 7’ ਦਾ ਟਰੇਲਰ ਰਿਲੀਜ਼, ਇਹ ਦਿੱਗਜ ਸਿਤਾਰੇ ਕਰਨਗੇ ਵੱਡੇ ਖ਼ੁਲਾਸੇ

Monday, Jul 04, 2022 - 01:22 PM (IST)

‘ਕੌਫੀ ਵਿਦ ਕਰਨ 7’ ਦਾ ਟਰੇਲਰ ਰਿਲੀਜ਼, ਇਹ ਦਿੱਗਜ ਸਿਤਾਰੇ ਕਰਨਗੇ ਵੱਡੇ ਖ਼ੁਲਾਸੇ

ਮੁੰਬਈ (ਬਿਊਰੋ)– ਫ਼ਿਲਮਕਾਰ ਕਰਨ ਜੌਹਰ ਦਾ ਸੁਪਰਹਿੱਟ ਚੈਟ ਸ਼ੋਅ ‘ਕੌਫੀ ਵਿਦ ਕਰਨ’ ਆਪਣੇ 7ਵੇਂ ਸੀਜ਼ਨ ਨਾਲ ਇਕ ਵਾਰ ਮੁੜ ਦਰਸ਼ਕਾਂ ਵਿਚਾਲੇ ਵਾਪਸੀ ਕਰ ਰਿਹਾ ਹੈ। ਇਸ ਸ਼ੋਅ ਦੇ ਹਰ ਸੀਜ਼ਨ ’ਚ ਅਸੀਂ ਕਈ ਹਸਤੀਆਂ ਨੂੰ ਵੱਡੇ-ਵੱਡੇ ਖ਼ੁਲਾਸੇ ਕਰਦੇ ਦੇਖਿਆ ਹੈ।

ਹਾਲਾਂਕਿ ਇਸ ਦੇ ਨਾਲ ਇਹ ਸ਼ੋਅ ਕਾਫੀ ਵਿਵਾਦਾਂ ’ਚ ਵੀ ਘਿਰਿਆ ਰਹਿੰਦਾ ਹੈ। ਹੁਣ ਤੋਂ ਕਰਨ ਦੇ ਕਾਊਚ ’ਤੇ ਬੈਠ ਕੇ ਕਈ ਸਿਤਾਰੇ ਆਪਣੀ ਜ਼ਿੰਦਗੀ ਦੇ ਅਹਿਮ ਖ਼ੁਲਾਸੇ ਕਰਦੇ ਦਿਖਣਗੇ। ਹੁਣ ਸ਼ੋਅ ਦਾ ਮਜ਼ੇਦਾਰ ਟਰੇਲਰ ਵੀ ਰਿਲੀਜ਼ ਕਰ ਦਿੱਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਸਿਨੀ ਸ਼ੈੱਟੀ ਦੇ ਸਿਰ ਸਜਿਆ ‘ਮਿਸ ਇੰਡੀਆ 2022’ ਦਾ ਖ਼ਿਤਾਬ, ਜਾਣੋ ਜੇਤੂ ਬਾਰੇ ਖ਼ਾਸ ਗੱਲਾਂ

‘ਕੌਫੀ ਵਿਦ ਕਰਨ 7’ ਦੇ ਟਰੇਲਰ ਦੀ ਗੱਲ ਕਰੀਏ ਤਾਂ ਇਸ ’ਚ ਅਕਸ਼ੇ ਕੁਮਾਰ, ਰਣਵੀਰ ਸਿੰਘ, ਆਲੀਆ ਭੱਟ, ਅਨਨਿਆ ਪਾਂਡੇ, ਸਾਮੰਥਾ ਰੁਥ ਪ੍ਰਭੂ, ਸਾਰਾ ਅਲੀ ਖ਼ਾਨ, ਜਾਨ੍ਹਵੀ ਕਪੂਰ, ਵਿਜੇ ਦੇਵਰਕੋਂਡਾ, ਕਿਆਰਾ ਅਡਵਾਨੀ, ਵਰੁਣ ਧਵਨ ਤੇ ਸ਼ਾਹਿਦ ਕਪੂਰ ਵਰਗੀਆਂ ਹਸਤੀਆਂ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ।

ਸਾਰੇ ਸਿਤਾਰੇ ਕਾਫੀ ਮਸਤੀ ਕਰਦੇ ਤੇ ਦਿਲਚਸਪ ਖ਼ੁਲਾਸੇ ਕਰਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੁਣ ਸ਼ੋਅ ਲਈ ਕਾਫੀ ਉਤਸ਼ਾਹ ਵੱਧ ਗਿਆ ਹੈ।

ਇਸ ਸੀਜ਼ਨ ’ਚ ਕੁਝ ਬਦਲਾਅ ਕੀਤੇ ਗਏ ਹਨ। ਹਾਲਾਂਕਿ ਇਸ ਵਾਰ ਵੀ ਕਰਨ ਦਾ ਸਿਗਨੇਚਰ ਰੈਪਿਡ ਫਾਇਰ ਸੈਗਮੈਂਟ ਦੇਖਣ ਨੂੰ ਮਿਲੇਗਾ, ਜਿਸ ਨੂੰ ਦਰਸ਼ਕਾਂ ਦਾ ਸਭ ਤੋਂ ਜ਼ਿਆਦਾ ਪਿਆਰ ਮਿਲਦਾ ਹੈ। ਉਥੇ ਇਸ ਸੈਗਮੈਂਟ ’ਚ ਫ਼ਿਲਮੀ ਸਿਤਾਰੇ ਵੀ ਕਾਫੀ ਮਸਤੀ ਦੇ ਮੂਡ ’ਚ ਨਜ਼ਰ ਆਉਂਦੇ ਹਨ। ਇਸ ਤੋਂ ਇਲਾਵਾ ਇਸ ਵਾਰ ਸ਼ੋਅ ’ਚ ਮੈਸ਼ਡ-ਅੱਪ ਤੇ ਕੌਫੀ ਬਿੰਗੋ ਵਰਗੇ ਕੁਝ ਨਵੇਂ ਗੇਮਜ਼ ਵੀ ਜੋੜੇ ਗਏ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News