ਜਾਣੋ ਸਾਗਰ ਦੀ ਵਹੁਟੀ ਕਿਉਂ ਨਹੀਂ ਉਤਾਰਦੀ ਐਨਕਾਂ, ਸਟਾਈਲ ਮਾਰਨ ਲਈ ਜਾਂ...
Sunday, Mar 17, 2024 - 03:13 PM (IST)
ਚੰਡੀਗੜ੍ਹ - ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਅਤੇ ਹਰ ਕੋਈ ਕਿਸੇ ਨਾ ਕਿਸੇ ਪਲੇਟਫਾਰਮ ਨਾਲ ਜੁੜਿਆ ਹੋਇਆ ਹੈ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਇਕ ਗੀਤ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਜਿਸ ਨੂੰ ਹਰ ਵਰਗ ਦੇ ਲੋਕਾਂ ਵਲੋਂ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਨੇ ਸੋਸ਼ਲ ਮੀਡੀਆ 'ਤੇ ਵੀ ਹਲਚਲ ਮਚਾ ਦਿੱਤੀ ਹੈ। ਇਸ ਗੀਤ ਨੂੰ ਤੁਸੀਂ ਵੀ ਸੁਣਿਆ ਹੋਵੇਗਾ, ਇਸ ਦੇ ਬੋਲ ਹਨ- 'ਸਾਗਰ ਦੀ ਵਹੁਟੀ ਲੈਂਦੀ ਇੰਡੀਕਾ ਚਲਾ...'। ਇਸ ਗੀਤ ਨੂੰ ਸੁਣਨ ਤੋਂ ਬਾਅਦ ਸਭ ਦੇ ਮਨ 'ਚ ਪਹਿਲਾ ਸਵਾਲ ਇਹੀ ਆ ਰਿਹਾ ਹੈ ਕਿ ਸਤਨਾਮ ਸਾਗਰ ਤੇ ਸਾਗਰ ਦੀ ਵਹੁਟੀ ਨੇ ਕਾਲੀਆਂ ਐਨਕਾਂ ਕਿਉਂ ਪਾਈਆਂ ਹੋਈਆਂ ਹਨ? ਇਸ ਲਈ ਅੱਜ ਅਸੀਂ ਤੁਹਾਨੂੰ ਸਾਗਰ ਅਤੇ ਉਸ ਦੀ ਪਤਨੀ ਬਾਰੇ ਦੱਸਾਂਗੇ।
ਇਹ ਵੀ ਪੜ੍ਹੋ : ਸਰਕਾਰ ਨੇ ਦੇਸ਼ ਦੇ ਇਸ ਇਲਾਕੇ ਨੂੰ ਦਿੱਤਾ ਵੱਡਾ ਤੋਹਫ਼ਾ, 15 ਰੁਪਏ ਘਟਾਈ ਪੈਟਰੋਲ-ਡੀਜ਼ਲ ਦੀ ਕੀਮਤ
ਇਸ ਦੌਰਾਨ ਗੱਲਬਾਤ ਦੌਰਾਨ ਸਤਨਾਮ ਸਾਗਰ ਨੇ ਦੱਸਿਆ ਕਿ ਜਦੋਂ ਉਹ ਸ਼ੁਰੂ ਵਿੱਚ ਗੀਤ ਲਿਖਦਾ ਸੀ ਤਾਂ ਲੋਕ ਉਸ ਦਾ ਮਜ਼ਾਕ ਉਡਾਉਂਦੇ ਸਨ ਕਿ ਉਹ ਜੋ ਲਿਖਦਾ ਹੈ, ਉਸ ਨੂੰ ਕੋਈ ਨਹੀਂ ਸੁਣਦਾ। ਇਸ 'ਤੇ ਸਾਗਰ ਜਵਾਬ ਦਿੰਦਾ ਸੀ, 'ਤੁਸੀਂ ਬਸ ਇੰਤਜ਼ਾਰ ਕਰੋ... ਮੈਂ ਅੱਜ ਵੀ ਸਟਾਰ ਹਾਂ, ਕੱਲ ਵੀ ਸਟਾਰ ਹਾਂ।' ਉਨ੍ਹਾਂ ਕਿਹਾ ਕਿ 2005 ਵਿੱਚ ਰਿਲੀਜ਼ ਹੋਈ ਉਨ੍ਹਾਂ ਦੀ ਐਲਬਮ ‘ਫੂਲਨ ਵਾਲੀ ਰਜਾਈ’ ਨੂੰ ਪੰਜਾਬੀ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ।
ਇੰਨੇ ਲੰਬੇ ਸਮੇਂ ਤੋਂ ਬਾਅਦ ਹੁਣ ਲਗਭਗ 20 ਸਾਲਾਂ ਬਾਅਦ ਉਨ੍ਹਾਂ ਦੇ ਗੀਤ ਇੱਕ ਵਾਰ ਫਿਰ ਲੋਕਾਂ ਦੀ ਜ਼ੁਬਾਨ 'ਤੇ ਹਨ, ਜਿਸ ਕਰਕੇ ਉਨ੍ਹਾਂ ਨੇ ਪੰਜਾਬੀ ਸਰੋਤਿਆਂ ਦਾ ਧੰਨਵਾਦ ਕੀਤਾ ਹੈ। ਉਸ ਨੇ ਕਿਹਾ ਕਿ ਉਸ ਦੀ ਪਹਿਲੀ ਐਲਬਮ ਦੇ ਹਿੱਟ ਹੋਣ ਤੋਂ ਬਾਅਦ ਡੈੱਕ ਦੇ ਸਮੇਂ ਦੌਰਾਨ ਉਸ ਦੇ ਗੀਤ ਰੀਲਾਂ ਅਤੇ ਕੈਸੇਟਾਂ 'ਤੇ ਹਿੱਟ ਰਹੇ ਅਤੇ ਅੱਜ ਸੋਸ਼ਲ ਮੀਡੀਆ ਦੇ ਯੁੱਗ ਵਿਚ ਵੀ ਲੋਕ ਉਸ ਨੂੰ ਬਹੁਤ ਪਿਆਰ ਦੇ ਰਹੇ ਹਨ। ਇਸ ਪਿਆਰ ਦੀ ਬਦੌਲਤ 'ਸਾਗਰ ਦੀ ਵਹੁਟੀ ਲੈਂਦੀ ਇੰਡੀਕਾ ਚਲਾ' ਅੱਜ ਹਰ ਕਿਸੇ ਦੇ ਬੁੱਲਾਂ 'ਤੇ ਹੈ।
ਇਹ ਵੀ ਪੜ੍ਹੋ : ਅਮਰੀਕਾ 'ਚ TikTok 'ਤੇ ਲੱਗ ਸਕਦੀ ਹੈ ਪਾਬੰਦੀ; ਕਾਰੋਬਾਰ ਜਾਰੀ ਰੱਖਣ USA ਨੇ ਰੱਖੀ ਇਹ ਸ਼ਰਤ
ਸਟਾਈਲ ਮਾਰਨ ਲਈ ਲਾਈਆਂ ਹਨ ਐਨਕਾਂ ਜਾਂ...
ਸਤਨਾਮ ਸਾਗਰ ਅਤੇ ਉਨ੍ਹਾਂ ਦੀ ਘਰਵਾਲੀ ਸ਼ਰਨਜੀਤ ਸ਼ੰਮੀ ਨੂੰ ਲੋਕ ਬਹੁਤ ਪਸੰਦ ਕਰ ਰਹੇ ਹਨ। ਫੈਨਸ ਦੇ ਮਨਾਂ ਵਿਚ ਇਕ ਹੀ ਸਵਾਲ ਹੈ ਕਿ ਇਨ੍ਹਾਂ ਦੋਵਾਂ ਨੇ ਕਾਲੀਆਂ ਐਨਕਾਂ ਕਿਉਂ ਪਾਈਆਂ ਹੋਈਆਂ ਹਨ। ਇਕ ਨਿੱਜੀ ਚੈਨਲ ਨਾਲ ਇੰਟਰਵਿਊ ਦਰਮਿਆਨ ਸਤਨਾਮ ਸਾਗਰ ਨੇ ਦੱਸਿਆ ਕਿ ਉਨ੍ਹਾਂ ਦੀ ਵਹੁਟੀ ਸ਼ਰਨਜੀਤ ਸ਼ੰਮੀ ਦੀਆਂ ਅੱਖਾਂ ਦਾ ਤਿੰਨ ਵਾਰੀ ਕੋਰਨੀਆਂ ਟਰਾਂਸਪਲਾਂਟ ਹੋ ਚੁੱਕਾ ਹੈ। ਉਨ੍ਹਾਂ ਦੀਆਂ ਅੱਖਾਂ ਦੀਆਂ ਪੁਤਲੀਆਂ ਦੋ ਵਾਰ ਬਦਲੀਆਂ ਜਾ ਚੁੱਕੀਆਂ ਹਨ ਇਹ ਫਿਰ ਫੱਟ ਜਾਂਦੀਆਂ ਹਨ । ਉਨ੍ਹਾਂ ਨੇ ਏਸ਼ੀਆ ਦੇ ਮਸ਼ਹੂਰ ਡਾਕਟਰ ਕੋਲੋਂ ਆਪਣੀਆਂ ਅੱਖਾਂ ਦਾ ਇਲਾਜ ਕਰਵਾਇਆ ਹੈ। ਤੀਜੀ ਵਾਰ ਇਲਾਜ ਕਰਵਾਉਣ ਤੋਂ ਬਾਅਦ ਹੁਣ ਅੱਖਾਂ ਠੀਕ ਹਨ। ਹੁਣ ਫਿਰ ਦੁਬਾਰਾ 10 ਦਿਨ ਪਹਿਲਾਂ ਅੱਖਾਂ ਵਿਚ ਦੁਬਾਰਾ ਸਮੱਸਿਆ ਹੋ ਗਈ ਸੀ । ਇਸ ਕਰਕੇ ਡਾਕਟਰ ਨੇ ਦੁਬਾਰਾ ਛੋਟਾ ਆਪਰੇਸ਼ਨ ਕੀਤਾ ਹੈ। ਹੁਣ ਅੱਖਾਂ ਦੀ ਦਵਾਈ ਉਮਰ ਭਰ ਲਈ ਪਾਉਣੀ ਹੋਵੇਗੀ। ਇਲਾਜ ਤੋਂ ਬਾਅਦ ਡਾਕਟਰਾਂ ਨੇ ਕੈਮਰੇ ਸਾਹਮਣੇ ਜਾਣ ਤੋਂ ਪਹਿਲਾਂ ਐਨਕਾਂ ਲਗਾਉਣ ਲਈ ਕਿਹਾ ਹੈ। ਇਸ ਕਰਕੇ ਸ਼ੰਮੀ ਨੇ ਐਨਕਾਂ ਪਾਈਆਂ ਹੋਈਆਂ ਹਨ।
ਆਪਣੇ ਬਾਰੇ ਸਤਨਾਮ ਸਿੰਘ ਨੇ ਦੱਸਿਆ ਕਿ ਉਹ ਜੰਮੂ ਤੋਂ ਆ ਰਹੇ ਸਨ ਤਾਂ ਉਨ੍ਹਾਂ ਦਾ ਗੁਰਦਾਸਪੁਰ ਨੇੜੇ ਐਕਸੀਡੈਂਟ ਹੋ ਗਿਆ ਸੀ। ਇਸ ਦੌਰਾਨ ਉਨ੍ਹਾਂ ਦੀ ਰੀੜ੍ਹ ਦੀ ਹੱਡੀ ਟੁੱਟ ਗਈ ਸੀ। ਉਸ ਤੋਂ ਬਾਅਦ ਉਨ੍ਹਾਂ ਦੀ ਅੱਖ ਵਿਚ ਖਿੱਚ ਪੈਣੀ ਸ਼ੁਰੂ ਹੋ ਗਈ ਹੈ। ਇਸ ਸਮੱਸਿਆ ਲਈ ਡਾਕਟਰ ਤੋਂ ਇਲਾਜ ਕਰਵਾਇਆ ਹੈ ਅਤੇ ਡਾਕਟਰ ਨੇ ਇਕ ਮਹੀਨਾ ਐਨਕਾਂ ਪਾ ਕੇ ਰੱਖਣ ਲਈ ਕਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਸੀਂ ਗਰੀਬਾਂ ਨੇ ਕਿਹੜਾ ਸਟਾਈਲ ਮਾਰਨਾਂ ਹੈ ਇਹ ਤਾਂ ਡਾਕਟਰਾਂ ਨੇ ਕਿਹਾ ਹੈ ਇਸ ਕਰਕੇ ਐਨਕਾਂ ਪਾਈਆਂ ਹਨ।
ਇਹ ਵੀ ਪੜ੍ਹੋ : ਹੋਲੀ ਤੋਂ ਪਹਿਲਾਂ LIC ਕਰਮਚਾਰੀਆਂ ਨੂੰ ਵੱਡਾ ਤੋਹਫਾ, 17 ਫ਼ੀਸਦੀ ਵਧ ਕੇ ਮਿਲੇਗੀ ਤਨਖ਼ਾਹ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8