KKK12: ਸ਼ਿਵਾਂਗੀ ਜੋਸ਼ੀ ਨੂੰ ਜ਼ਬਰਦਸਤੀ ਭੁੱਖੇ ਮਗਰਮੱਛ ਦੇ ਕੋਲ ਛੱਡ ਦਿੱਤਾ ਗਿਆ, ਰੋਹਿਤ ਸ਼ੈੱਟੀ ਨੇ ਇਕ ਨਹੀਂ ਸੁਣੀ

07/01/2022 5:26:52 PM

ਬਾਲੀਵੁੱਡ ਡੈਸਕ: ਸ਼ੋਅ ‘ਖਤਰੋਂ ਕੇ ਖਿਲਾੜੀ’ ’ਚ ਮੁਕਾਬਲੇਬਾਜ਼ਾਂ ਨੂੰ ਚੀਕਦੇ ਹੋਏ  ਦੇਖਣਾ ਕੋਈ ਨਵੀਂ ਗੱਲ ਨਹੀਂ। ਆਖ਼ਰਕਾਰ ਇਹ ਸ਼ੋਅ ਹੀ  ਇਸ ਤਰ੍ਹਾਂ ਹੈ ਜਿੱਥੇ ਖਿਡਾਰੀਆਂ ਨੂੰ ਹਰ ਮੋੜ ’ਤੇ ਖ਼ਤਰੇ ਦਾ ਸਾਹਮਣਾ ਕਰਨਾ ਪੈਂਦਾ ਹੈ। ਰੋਹਿਤ ਸ਼ੈੱਟੀ ਦੇ ਸ਼ੋਅ ’ਚ ਤੁਹਾਨੂੰ ਆਪਣੀ ਮਨਪਸੰਦ ਨਾਇਰਾ ਭਾਵ ਸ਼ਿਵਾਂਗੀ ਜੋਸ਼ੀ ਦੀਆਂ ਚੀਕਾਂ ਵੀ ਸੁਣਨ ਨੂੰ ਮਿਲਣਗੀਆਂ। ਇਸ ਦੀ ਝਲਕ ਪ੍ਰੋਮੋ ’ਚ ਦੇਖਣ ਨੂੰ ਮਿਲੀ ਹੈ।

ਇਹ ਵੀ ਪੜ੍ਹੋ : ਵਿੱਕੀ ਕੌਸ਼ਲ ਨੇ ਮਸ਼ਹੂਰ ਸ਼ਾਇਰ ਗੁਲਜ਼ਾਰ ਨਾਲ ਕੀਤੀ ਮੁਲਾਕਾਤ, ਪ੍ਰਸ਼ੰਸਕਾਂ ਅਤੇ ਸਿਤਾਰਿਆਂ ਨੇ ਤਸਵੀਰ ਨੂੰ ਦਿੱਤਾ ਪਿਆਰ

ਸੋਸ਼ਲ ਮੀਡੀਆ ’ਤੇ ਸ਼ਿਵਾਂਗੀ ਜੋਸ਼ੀ ਦਾ ਪ੍ਰੋਮੋ ਵਾਇਰਲ ਹੋ ਰਿਹਾ ਹੈ। ਇਸ ’ਚ ਰੋਹਿਤ ਸ਼ੈੱਟੀ ਉਸ ਦੇ ਨਾਲ ਮਜ਼ਾਕ ਕਰਦੇ ਹਨ। ਉਹ ਸ਼ਿਵਾਂਗੀ ਨੂੰ ਮਗਰਮੱਛ ਨੂੰ ਖਾਣਾ ਖਿਲਵਾਉਣ ਲਈ ਭੇਜਦੇ ਹਨ। ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਸ਼ਿਵਾਂਗੀ ਜੋਸ਼ੀ ਚੀਕ ਰਹੀ ਹੈ।

 

ਇਸ ਪ੍ਰੋਮੋ ਨੂੰ ਦੇਖ ਕੇ ਸ਼ਿਵਾਂਗੀ ਦੇ ਪ੍ਰਸ਼ੰਸਕ ਡਰ ਗਏ ਹਨ। ਉਹ ਸੋਸ਼ਲ ਮੀਡੀਆ ’ਤੇ ਆਪਣੇ ਪਸੰਦੀਦਾ ਸਟਾਰ ਲਈ ਬੁਰਾ ਮਹਿਸੂਸ ਕਰ ਰਹੇ ਹਨ। ਯੂਜ਼ਰਸ ਨੇ ਰੋਣ ਵਾਲਾ ਇਮੋਜੀ ਪੋਸਟ ਕੀਤਾ ਹੈ। ਵੀਡੀਓ ’ਚ ਰੋਹਿਤ ਸ਼ੈੱਟੀ ਇਕ ਭੁੱਖੇ ਮਗਰਮੱਛ ਨੂੰ ਬੁਲਾਉਂਦੇ ਹਨ। ਸ਼ਿਵਾਂਗੀ ਜੋਸ਼ੀ ਨੂੰ ਇਸ ਭੁੱਖੇ ਮਗਰਮੱਛ ਨੂੰ ਭੋਜਨ ਦੇਣ ਦਾ ਕੰਮ ਸੌਂਪਿਆ ਹੈ। ਸ਼ਿਵਾਂਗੀ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। 

ਇਹ ਵੀ ਪੜ੍ਹੋ : ਵਿਆਹ ਨੂੰ ਲੈ ਕੇ ਸੁਸ਼ਮਿਤਾ ਸੇਨ ਦਾ ਬਿਆਨ, ਕਿਹਾ- ‘ਮੇਰੇ ਬੱਚਿਆਂ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ’

ਸ਼ਿਵਾਂਗੀ ਨੂੰ ਜ਼ਬਰਦਸਤੀ ਉਸ ਦਾ ਹੱਥ ਫੜ ਕੇ ਲਿਜਾਇਆ ਜਾਂਦਾ ਹੈ। ਅਦਾਕਾਰਾ ਦੀਆਂ ਲੱਖ ਕੋਸ਼ਿਸ਼ਾਂ ਤੋਂ ਬਾਅਦ ਵੀ ਉਹ ਬੱਚ ਨਾ ਸਕੀ। ਜਿੱਥੇ ਸ਼ਿਵਾਂਗੀ ਡਰੀ ਹੋਈ ਸੀ ਉੱਥੇ ਹੀ ਬਾਕੀ ਦੇ ਮੁਕਾਬਲੇਬਾਜ਼ ਅਤੇ ਰੋਹਿਤ ਸ਼ੈੱਟੀ ਹੱਸਦੇ ਨਜ਼ਰ ਆਏ। ਆਖ਼ਿਰਕਾਰ ਸ਼ਿਵਾਂਗੀ ਮਗਰਮੱਛ ਨੂੰ ਦੁੱਧ ਪਿਲਾਉਣਾ ਸ਼ੁਰੂ ਕਰ ਦਿੰਦੀ ਹੈ। ਸ਼ਿਵਾਂਗੀ ਮਗਰਮੱਛ ਨੂੰ ਦੁੱਧ ਪਿਲਾਉਂਦੇ ਸਮੇਂ ਬਹੁਤ ਡਰੀ ਹੋਈ ਹੈ। ਉਹ ਕਹਿੰਦੀ ਹੈ ਕਿ ‘ਮਗਰਮੱਛ ਇੰਨਾ ਭੁੱਖਾ ਹੈ ਕਿ ਉਹ ਉਸਨੂੰ ਖਾ ਲਵੇਗਾ।’


Anuradha

Content Editor

Related News