ਅਜੇ ਦੇਵਗਨ ਦੀ ਗੱਡੀ ਰੋਕਣ ਵਾਲਾ ਕਿਸਾਨ ਸਮਰਥਕ ਨਿਹੰਗ ਸਿੰਘ ਗ੍ਰਿਫ਼ਤਾਰੀ ਮਗਰੋਂ ਹੋਇਆ ਰਿਹਾਅ

Wednesday, Mar 03, 2021 - 10:53 AM (IST)

ਅਜੇ ਦੇਵਗਨ ਦੀ ਗੱਡੀ ਰੋਕਣ ਵਾਲਾ ਕਿਸਾਨ ਸਮਰਥਕ ਨਿਹੰਗ ਸਿੰਘ ਗ੍ਰਿਫ਼ਤਾਰੀ ਮਗਰੋਂ ਹੋਇਆ ਰਿਹਾਅ

ਮੁੰਬਈ : ਕੇਂਦਰ ਦੇ ਖੇਤੀ ਕਾਨੂੰਨਾਂ ਨੂੰ ਲੈ ਕੇ ਦੇਸ਼ ਭਰ ਵਿਚ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ। ਜਿੱਥੇ ਹਾਲੀਵੁੱਡ ਤੋਂ ਲੈ ਕੇ ਪੰਜਾਬੀ ਸਿਤਾਰੇ ਇਸ ਅੰਦੋਲਨ ਵਿਚ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ, ਉਥੇ ਹੀ ਕੁੱਝ ਬਾਲੀਵੁੱਡ ਸਿਤਾਰਿਆਂ ਨੇ ਇਸ ਮੁੱਤੇ ’ਤੇ ਅਜੇ ਵੀ ਚੁੱਪੀ ਧਾਰੀ ਹੋਈ ਹੈ।

ਇਹ ਵੀ ਪੜ੍ਹੋ: ਜਦੋਂ ਅਜੇ ਦੇਵਗਨ ਦੀ ਗੱਡੀ ਰੋਕ ਨਿਹੰਗ ਸਿੰਘ ਨੇ ਸੁਣਾਈਆਂ ਖਰੀਆਂ-ਖਰੀਆਂ, ਵੇਖੋ ਵੀਡੀਓ

 

ਇਸੇ ਦੇ ਚੱਲਦੇ ਬੀਤੇ ਦਿਨ ਕਿਸਾਨਾਂ ਦਾ ਸਮਰਥਨ ਕਰਨ ਵਾਲੇ ਇਕ ਨਿਹੰਗ ਸਿੰਘ ਨੇ ਅਜੇ ਦੇਵਗਨ ਦੀ ਗੱਡੀ ਰੋਕੀ ਅਤੇ ਉਨ੍ਹਾਂ ਨੂੰ ਕਿਸਾਨਾਂ ਦੇ ਮੁੱਦੇ ’ਤੇ ਕੁੱਝ ਨਾ ਬੋਲਣ ’ਤੇ ਖਰੀਆਂ-ਖਰੀਆਂ ਸੁਣਾਈਆਂ। ਜਿਵੇਂ ਹੀ ਪੁਲਸ ਨੂੰ ਅਜੇ ਦੇਵਗਨ ਦੀ ਗੱਡੀ ਰੋਕਣ ਦੀ ਜਾਣਕਾਰੀ ਮਿਲੀ ਤਾਂ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਨਿਹੰਗ ਸਿੰਘ ਰਾਜਦੀਪ ਸਿੰਘ ਨੂੰ ਆਈ.ਪੀ.ਸੀ. ਧਾਰਾ 341, 505, 506 ਤਹਿਤ ਗ੍ਰਿਫ਼ਤਾਰ ਕਰ ਲਿਆ। ਹਾਲਾਂਕਿ ਕੁੱਝ ਸਮੇਂ ਬਾਅਦ ਰਾਜਦੀਪ ਸਿੰਘ ਨੂੰ ਰਿਹਾ ਕਰ ਦਿੱਤਾ ਗਿਆ। ਨਿਹੰਗ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅਜੇ ਦੇਵਗਨ ਦੀ ਕਾਰ ਨੂੰ ਇਸ ਲਈ ਰੋਕਿਆ, ਕਿਉਂਕਿ ਵੱਡੀ ਗਿਣਤੀ ਵਿਚ ਕਿਸਾਨ ਪਿਛਲੇ ਕਰੀਬ 100 ਦਿਨਾਂ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਬੇਠੇ ਹੋਏ ਹਨ ਪਰ ਅਜੇ ਦੇਵਗਨ ਨੇ ਕਿਸਾਨਾਂ ਦਾ ਸਮਰਥਨ ਨਹੀਂ ਕੀਤਾ।

ਇਹ ਵੀ ਪੜ੍ਹੋ: ਪ੍ਰਸਿੱਧੀ ਦੀ ਮਾਮਲੇ ’ਚ PM ਮੋਦੀ ਤੋਂ ਅੱਗੇ ਨਿਕਲੇ ਵਿਰਾਟ ਕੋਹਲੀ, ਅਜਿਹਾ ਕਰਨ ਵਾਲੇ ਬਣੇ ਪਹਿਲੇ ਭਾਰਤੀ

PunjabKesari

ਦੱਸ ਦੇਈਏ ਕਿ ਅਜੇ ਦੇਵਗਨ ਦੀ ਗੱਡੀ ਰੋਕਣ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਨਿਹੰਗ ਸਿੰਘ ਅਜੇ ਦੇਵਗਨ ਨੂੰ ਖਰੀਆਂ-ਖਰੀਆਂ ਸੁਣਾ ਰਿਹਾ ਹੈ। ਵੀਡੀਓ ਵਿਚ ਸਿੰਘ ਕਹਿਣਾ ਹੈ, ਦੇਖੋ ਇਹ ਹੈ ਅਜੇ ਦੇਵਗਨ, ਜਿਸ ਪੰਜਾਬ ਖ਼ਿਲਾਫ਼ ਤੁਸੀਂ ਬੋਲਦੇ ਹੋ, ਤੁਹਾਨੂੰ ਉਥੋਂ ਦੀ ਰੋਟੀ ਕਿਵੇਂ ਪੱਚ ਜਾਂਦੀ ਹੈ। ਤੁਸੀਂ ਆਪਣੀਆਂ ਫ਼ਿਲਮਾਂ ਵਿਚ ਪੱਗ ਬੰਨ੍ਹ ਲੈਂਦੇ ਹੋ ਪਰ ਹੁਣ ਕਿਸਾਨਾਂ ਦੇ ਹੱਕ ਵਿਚ ਕੁੱਝ ਨਹੀਂ ਬੋਲ ਰਹੇ ਹੋਰ ਕਿਉਂ? ਤੁਸੀਂ ਅਸਲੀ ਨਹੀਂ ਨਕਲੀ ਪੰਜਾਬੀ ਹੋ। 

 

ਇਹ ਵੀ ਪੜ੍ਹੋ: ਹਰਭਜਨ ਦੀ ਫ਼ਿਲਮ ‘ਫ੍ਰੈਂਡਸ਼ਿਪ’ ਦੇ ਟੀਜ਼ਰ ’ਤੇ ਪਤਨੀ ਗੀਤਾ ਨੇ ਲਈ ਚੁਟਕੀ, ਕਿਹਾ-ਹਰ ਕੋਈ ਬਣਨਾ ਚਾਹੁੰਦੈ ਹੀਰੋ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।  


author

cherry

Content Editor

Related News