ਸ਼ਾਹਿਦ ਕਪੂਰ ਦੀ ਜਨਮਦਿਨ ਪਾਰਟੀ ’ਚ ਕਿਆਰਾ ਅਡਵਾਨੀ ਨੇ ਪਹਿਨੇ ਇੰਨੇ ਮਹਿੰਗੇ ਸੈਂਡਲ, ਜਾਣੋ ਕੀਮਤ

Saturday, Feb 26, 2022 - 05:44 PM (IST)

ਸ਼ਾਹਿਦ ਕਪੂਰ ਦੀ ਜਨਮਦਿਨ ਪਾਰਟੀ ’ਚ ਕਿਆਰਾ ਅਡਵਾਨੀ ਨੇ ਪਹਿਨੇ ਇੰਨੇ ਮਹਿੰਗੇ ਸੈਂਡਲ, ਜਾਣੋ ਕੀਮਤ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਹਰ ਲੁੱਕ ’ਚ ਬੇਹੱਦ ਖ਼ੂਬਸੂਰਤ ਲੱਗਦੀ ਹੈ। ਫਿਰ ਭਾਵੇਂ ਉਹ ਟ੍ਰਡੀਸ਼ਨਲ ਲੁੱਕ ਹੋਵੇ ਜਾਂ ਵੈਸਟਰਨ। ਉਸ ਦਾ ਫੈਸ਼ਨ ਗੇਮ ਹਮੇਸ਼ਾ ਆਨ-ਪੁਆਇੰਟ ਰਹਿੰਦਾ ਹੈ। ਹਾਲ ਹੀ ’ਚ ਇਕ ਵਾਰ ਮੁੜ ਕੁਝ ਅਜਿਹਾ ਹੀ ਦੇਖਿਆ ਗਿਆ।

ਇਹ ਖ਼ਬਰ ਵੀ ਪੜ੍ਹੋ : ਐਕਸੀਡੈਂਟ ਵਾਲੇ ਦਿਨ ਦੀਪ ਸਿੱਧੂ ਦੀ ਕਾਰ ’ਚ ਮੌਜੂਦ ਰੀਨਾ ਰਾਏ ਨੇ ਬਿਆਨ ਕੀਤਾ ਭਿਆਨਕ ਮੰਜ਼ਰ

ਅਸਲ ’ਚ ਬੀਤੇ ਦਿਨੀਂ ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਨੇ ਆਪਣਾ 41ਵਾਂ ਜਨਮਦਿਨ ਮਨਾਇਆ। ਇਸ ਖ਼ਾਸ ਮੌਕੇ ’ਤੇ ਸ਼ਾਹਿਦ ਕਪੂਰ ਤੇ ਮੀਰਾ ਰਾਜਪੂਤ ਨੇ ਆਪਣੇ ਘਰ ’ਚ ਇਕ ਪਾਰਟੀ ਰੱਖੀ ਸੀ, ਜਿਸ ’ਚ ਉਂਝ ਤਾਂ ਕਈ ਸਿਤਾਰੇ ਪਹੁੰਚੇ ਪਰ ਇਸ ਦੌਰਾਨ ਕਿਆਰਾ ਦੇ ਲੁੱਕ ਨੇ ਸਾਰਿਆਂ ਦਾ ਧਿਆਨ ਖਿੱਚ ਲਿਆ।

ਇਸ ਦੌਰਾਨ ਕਿਆਰਾ ਅਡਵਾਨੀ ਬਲਿਊ ਬਲੇਜ਼ਰ ਨਾਲ ਵ੍ਹਾਈਟ ਕਲਰ ਦੀ ਡੀਪ ਨੈੱਕਲਾਈਨ ਵਾਲੀ ਸ਼ਾਰਟ ਡਰੈੱਸ ’ਚ ਕਾਫੀ ਖ਼ੂਬਸੂਰਤ ਲੱਗ ਰਹੀ ਸੀ। ਇਸ ਨੂੰ ਉਸ ਨੇ ਅੰਬੇਲਿਸ਼ਡ ਸ਼ੂਅਜ਼ ਨਾਲ ਪੇਅਰ ਕੀਤਾ ਸੀ।

PunjabKesari

ਡਬਲ ਕ੍ਰਿਸਟਲ ਬੋ ਸ਼ੂਅਜ਼ ਕਥਿਤ ਤੌਰ ’ਤੇ ਸੈਲੇਬ੍ਰਿਟੀ ਦੇ ਮਨਪਸੰਦ ਬ੍ਰਾਂਡ ‘ਮਚ ਐਂਡ ਮਚ’ ਦੇ ਹਨ। ਬ੍ਰਾਂਡ ਦੀ ਅਧਿਕਾਰਕ ਸਾਈਟ ਮੁਤਾਬਕ ਇਨ੍ਹਾਂ ਦੀ ਕੀਮਤ 88 ਹਜ਼ਾਰ ਰੁਪਏ ਹੈ। ਕਿਆਰਾ ਆਪਣੇ ਲੁੱਕਸ ਤੋਂ ਇਲਾਵਾ ਸਿਧਾਰਥ ਮਲਹੋਤਰਾ ਨਾਲ ਪਾਰਟੀ ’ਚ ਪਹੁੰਚਣ ਕਾਰਨ ਵੀ ਸੁਰਖ਼ੀਆਂ ’ਚ ਰਹੀ।

ਪਾਰਟੀ ’ਚ ਪਹੁੰਚਣ ਦੀਆਂ ਦੋਵਾਂ ਦੀਆਂ ਤਸਵੀਰਾਂ ਤੇ ਵੀਡੀਓਜ਼ ਇੰਟਰਨੈੱਟ ’ਤੇ ਕਾਫੀ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਨੂੰ ਸੈਲੇਬ੍ਰਿਟੀ ਫੋਟੋਗ੍ਰਾਫਰ ਵਿਰਲ ਭਿਆਨੀ ਨੇ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਸ਼ੇਅਰ ਕੀਤਾ ਹੈ।

ਨੋਟ- ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News