ਸਿਧਾਰਥ-ਕਿਆਰਾ ਨੇ ਵਿਖਾਈ ਸੰਗੀਤ ਸੈਰੇਮਨੀ ਦੀ ਪਿਆਰੀ ਝਲਕ, ਤਸਵੀਰਾਂ ਵਾਇਰਲ

02/22/2023 2:18:23 PM

ਮੁੰਬਈ (ਬਿਊਰੋ) : ਬਾਲੀਵੁੱਡ ਦੀ ਮਸ਼ਹੂਰ ਜੋੜੀ ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਨੇ ਹਾਲ ਹੀ 'ਚ ਆਪਣੇ ਵਿਆਹ ਦੀ ਸੰਗੀਤ ਸੈਰੇਮਨੀ ਦੀ ਰਾਤ ਦੀਆਂ ਖ਼ੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਸਿਧਾਰਥ ਅਤੇ ਕਿਆਰਾ ਇਕ-ਦੂਜੇ ਨੂੰ ਗਲੇ ਲਗਾਉਂਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਦੋਵੇਂ ਕੁਝ ਤਸਵੀਰਾਂ 'ਚ ਡਾਂਸ ਕਰਦੇ ਨਜ਼ਰ ਆ ਰਹੇ ਹਨ।

PunjabKesari

ਤਸਵੀਰਾਂ ਨਾਲ ਲਿਖੀ ਖ਼ਾਸ ਕੈਪਸ਼ਨ
ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਕਿਆਰਾ ਨੇ ਲਿਖਿਆ, ''ਉਸ ਰਾਤ ਬਾਰੇ ਕੁਝ, ਕੁਝ ਅਜਿਹਾ ਜੋ ਬਹੁਤ ਖ਼ਾਸ ਸੀ।' ਇਸ 'ਚ ਕਿਆਰਾ ਡਿਜ਼ਾਈਨਰ ਮਨੀਸ਼ ਮਲਹੋਤਰਾ ਦੇ ਗੋਲਡਨ ਲਹਿੰਗਾ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਉਥੇ ਹੀ ਸਿਧਾਰਥ ਬਲੈਕ ਅਤੇ ਗੋਲਡਨ ਕਲਰ ਦੀ ਸ਼ੇਰਵਾਨੀ 'ਚ ਖੂਬਸੂਰਤ ਲੱਗ ਰਹੇ ਹਨ।

PunjabKesari

ਵਿਆਹ 'ਚ ਸਿਰਫ 150 ਮਹਿਮਾਨ ਹੋਏ ਸਨ ਸ਼ਾਮਲ
ਸਿਧਾਰਥ-ਕਿਆਰਾ ਦਾ 7 ਫਰਵਰੀ ਨੂੰ ਜੈਸਲਮੇਰ (ਰਾਜਸਥਾਨ) 'ਚ ਡੈਸਟੀਨੇਸ਼ਨ ਵੈਡਿੰਗ ਸੀ। ਵਿਆਹ 'ਚ ਦੋਵਾਂ ਪਰਿਵਾਰਾਂ ਦੇ ਕਰੀਬ 150 ਮਹਿਮਾਨ ਸ਼ਾਮਲ ਹੋਏ। ਜੋੜੇ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਕਰਨ ਜੌਹਰ, ਸ਼ਾਹਿਦ ਕਪੂਰ, ਈਸ਼ਾ ਅੰਬਾਨੀ ਵਰਗੇ ਮਹਿਮਾਨ ਸ਼ਾਮਲ ਹੋਏ। ਆਪਣੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਜੋੜੇ ਨੇ ਲਿਖਿਆ, ''ਹੁਣ ਸਾਡੀ ਪੱਕੀ ਬੁਕਿੰਗ ਹੋ ਗਈ ਹੈ। ਸਾਨੂੰ ਤੁਹਾਡੇ ਸਾਰਿਆਂ ਦੇ ਪਿਆਰ ਅਤੇ ਆਸ਼ੀਰਵਾਦ ਦੀ ਲੋੜ ਹੈ।''

PunjabKesari

'ਸ਼ੇਰ ਸ਼ਾਹ' 'ਚ ਇਕੱਠੇ ਕਰ ਚੁੱਕੇ ਨੇ ਕੰਮ
ਸਿਧਾਰਥ ਅਤੇ ਕਿਆਰਾ ਸਾਲ 2021 ਦੀ ਫ਼ਿਲਮ 'ਸ਼ੇਰ ਸ਼ਾਹ' 'ਚ ਇਕੱਠੇ ਕੰਮ ਕਰ ਚੁੱਕੇ ਹਨ। ਸਿਧਾਰਥ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਅਭਿਨੇਤਾ ਰੋਹਿਤ ਸ਼ੈੱਟੀ ਦੀ ਸੀਰੀਜ਼ 'ਇੰਡੀਅਨ ਪੁਲਿਸ ਫੋਰਸ' 'ਚ ਨਜ਼ਰ ਆਉਣਗੇ। ਇਹ ਸੀਰੀਜ਼ ਅਮੇਜ਼ਨ ਪ੍ਰਾਈਮ 'ਤੇ ਰਿਲੀਜ਼ ਹੋਵੇਗੀ। ਦੂਜੇ ਪਾਸੇ ਕਿਆਰਾ ਜਲਦ ਹੀ 'ਸੱਤਿਆਪ੍ਰੇਮ ਕੀ ਕਥਾ' 'ਚ ਨਜ਼ਰ ਆਵੇਗੀ। ਇਸ ਫ਼ਿਲਮ 'ਚ ਉਨ੍ਹਾਂ ਨਾਲ ਕਾਰਤਿਕ ਆਰੀਅਨ ਵੀ ਹਨ।

PunjabKesari

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ ਕੁਮੈਂਟ ਕਰਕੇ ਜ਼ਰੂਰ ਦੱਸੋ।
 


sunita

Content Editor

Related News