‘ਖ਼ੁਦਾ ਹਾਫਿਜ਼ ਚੈਪਟਰ 2’ ਦਾ ਲਖਨਊ ਸ਼ੈਡਿਊਲ ਹੋਇਆ ਪੂਰਾ’

Sunday, Oct 03, 2021 - 11:04 AM (IST)

‘ਖ਼ੁਦਾ ਹਾਫਿਜ਼ ਚੈਪਟਰ 2’ ਦਾ ਲਖਨਊ ਸ਼ੈਡਿਊਲ ਹੋਇਆ ਪੂਰਾ’

ਮੁੰਬਈ (ਬਿਊਰੋ)– 2020-21 ਦੀਆਂ ਅਨਿਸ਼ਚਿਤਤਾਵਾਂ ਨੂੰ ਮਾਤ ਦਿੰਦਿਆਂ ਪੈਨੋਰਾਮਾ ਸਟੂਡੀਓਜ਼ ਦੀ ਫ਼ਿਲਮ ‘ਖ਼ੁਦਾ ਹਾਫ਼ਿਜ ਚੈਪਟਰ 2 : ਅਗਨੀ ਪ੍ਰੀਕਸ਼ਾ’ ਨੇ ਧਮਾਕੇਦਾਰ ਤਰੀਕੇ ਨਾਲ ਆਪਣੀ ਸ਼ੂਟਿੰਗ ਸ਼ੁਰੂ ਕੀਤੀ ਸੀ ਤੇ ਹੁਣ ਇਸ ਨੇ ਲਖਨਊ ’ਚ ਆਪਣਾ ਸ਼ੈਡਿਊਲ ਪੂਰਾ ਕਰ ਲਿਆ ਹੈ। ਇਸ ਦੀ ਝਲਕ ਕੈਂਡਿਡ ਤਸਵੀਰਾਂ ’ਚ ਦੇਖੀ ਜਾ ਸਕਦੀ ਹੈ, ਜਿਸ ’ਚ ਫ਼ਿਲਮ ਦੇ ਨਿਰਦੇਸ਼ਕ ਫਾਰੂਖ ਕਬੀਰ ਨੂੰ ਲੀਡ ਐਕਟਰ ਵਿਧੁਤ ਜੰਮਵਾਲ ਨਾਲ ਬੈਠੇ ਦੇਖਿਆ ਜਾ ਸਕਦਾ ਹੈ।

ਇਹ ਖ਼ਬਰ ਵੀ ਪੜ੍ਹੋ : ‘ਬਿੱਗ ਬੌਸ 15’ ਦੇ ਘਰ ’ਚ ਅਫਸਾਨਾ ਖ਼ਾਨ ਦਾ ਖ਼ੁਲਾਸਾ, ‘ਨਵੰਬਰ ’ਚ ਹੋਣ ਵਾਲਾ ਸੀ ਵਿਆਹ ਪਰ...’

ਅਜਿਹੇ ’ਚ ਨਿਰਦੇਸ਼ਕ ਨੇ ਆਪਣੇ ਸੋਸ਼ਲ ਮੀਡਿਆ ’ਤੇ ਇਕ ਕਲੈਪਬੋਰਡ ਦੀ ਤਸਵੀਰ ਵੀ ਅਪਲੋਡ ਕੀਤੀ ਹੈ, ਜਿਸ ਰਾਹੀਂ ਰੈਪਅੱਪ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਦੇ ਨਿਰਦੇਸ਼ਨ ਨੇ ਤਕਰੀਬਨ 80 ਫ਼ੀਸਦੀ ਸ਼ੂਟਿੰਗ ਪੂਰੀ ਕਰ ਲਈ ਹੈ ਤੇ ਬਾਕੀ ਭਾਗ ਨੂੰ ਆਉਣ ਵਾਲੇ ਦਿਨਾਂ ’ਚ ਸ਼ੂਟ ਕੀਤਾ ਜਾਵੇਗਾ। ਵਿਧੁਤ ਜੰਮਵਾਲ ਤੇ ਸ਼ਿਵਾਲਿਕਾ ਓਬਰਾਏ ਸਟਾਰਰ ਇਹ ਫ਼ਿਲਮ ਦਰਸ਼ਕਾਂ ਦੇ ’ਚ ਉਤਸ਼ਾਹ ਪੈਦਾ ਕਰ ਰਹੀ ਹੈ ਕਿਉਂਕਿ ਨਿਰਦੇਸ਼ਕ ਤੇ ਮੁੱਖ ਕਲਾਕਾਰ ਪਰਦੇ ਦੇ ਪਿੱਛੇ ਦੇ ਮਨੋਰੰਜਕ ਪਲਾਂ ਨੂੰ ਸਾਂਝਾ ਕਰਦੇ ਆਏ ਹਨ।

 
 
 
 
 
 
 
 
 
 
 
 
 
 
 
 

A post shared by PeepingMoon: Bollywood News (@peepingmoonofficial)

ਫ਼ਿਲਮ ਮੇਕਰ ਫਾਰੂਖ ਕਬੀਰ ਦਾ ਮੰਨਣਾ ਹੈ, ‘ਅਸੀਂ ਲਖਨਊ ’ਚ ਬਹੁਤ ਹੀ ਚੰਗਾ ਸਮਾਂ ਗੁਜ਼ਾਰਿਆ ਹੈ। ਅਸੀਂ ਕਰੀਬ 2 ਮਹੀਨੇ ਤੋਂ ਇਕ ਪਰਿਵਾਰ ਦੀ ਤਰ੍ਹਾਂ ਰਹਿ ਰਹੇ ਸਾਂ। ਫ਼ਿਲਮ ਨਾਲ ਜੁਡ਼ੀ ਟੀਮ ਨਿਰਧਾਰਿਤ ਕੀਤੇ ਸਮੇਂ ਅਨੁਸਾਰ ਸ਼ੂਟਿੰਗ ਪੂਰੀ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੀ ਸੀ।’

ਫ਼ਿਲਮ ਨਾਲ ਜੁਡ਼ੇ ਸਾਰੇ ਲੋਕਾਂ ਨੂੰ ਇਹ ਭਰੋਸਾ ਹੈ ਕਿ ਉਹ ਬਹੁਤ ਜਲਦ ਦਰਸ਼ਕਾਂ ਦੇ ਸਾਹਮਣੇ ਇਕ ਪਿਆਰੀ ਜਿਹੀ ਇੰਟੈਂਸ ਐਕਸ਼ਨ ਲਵ ਸਟੋਰੀ ਲੈ ਕੇ ਆਉਣਗੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News