‘ਖ਼ਤਰੋਂ ਕੇ ਖਿਲਾੜੀ 11’ ਲਈ ਮੁਕਾਬਲੇਬਾਜ਼ ਹੋਏ ਫਾਈਨਲ, ਇਸ ਸ਼ਾਨਦਾਰ ਲੋਕੇਸ਼ਨ ’ਤੇ ਹੋਵੇਗੀ ਸ਼ੂਟਿੰਗ

Friday, Mar 26, 2021 - 01:17 PM (IST)

‘ਖ਼ਤਰੋਂ ਕੇ ਖਿਲਾੜੀ 11’ ਲਈ ਮੁਕਾਬਲੇਬਾਜ਼ ਹੋਏ ਫਾਈਨਲ, ਇਸ ਸ਼ਾਨਦਾਰ ਲੋਕੇਸ਼ਨ ’ਤੇ ਹੋਵੇਗੀ ਸ਼ੂਟਿੰਗ

ਨਵੀਂ ਦਿੱਲੀ (ਬਿਊਰੋ) : ਕਲਰਸ ਟੀ. ਵੀ. ਦੇ ਰਿਐਲਿਟੀ ਸ਼ੋਅ ‘ਖ਼ਤਰੋਂ ਕੇ ਖਿਲਾੜੀ’ ਨੂੰ ਲੈ ਕੇ ਮੇਕਰਸ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸ਼ੋਅ ਦੇ 11ਵੇਂ ਸੀਜ਼ਨ ਨੂੰ ਰੋਹਿਤ ਸ਼ੈੱਟੀ ਹੋਸਟ ਕਰਨਗੇ। ਸ਼ੋਅ ਲਈ ਬਾਲੀਵੁੱਡ ਦੇ ਮਸ਼ਹੂਰ ਡਾਇਰੈਕਟਰ ਲਗਾਤਾਰ ਮੁਕਾਬਲੇਬਾਜ਼ਾਂ ਨੂੰ ਅਪ੍ਰੋਚ ਕਰ ਰਹੇ ਹਨ। ਖਬਰਾਂ ਅਨੁਸਾਰ ਰਿਐਲਿਟੀ ਸ਼ੋਅ ‘ਖ਼ਤਰੋਂ ਕੇ ਖਿਲਾੜੀ’ ਸੀਜ਼ਨ 11 ਦੀ ਸ਼ੂਟਿੰਗ ਲਈ ਇਸ ਵਾਰ ਅਬੂਧਾਬੀ ’ਚ ਕਰਨ ਦੀ ਪਲਾਨਿੰਗ ਕਰ ਰਹੇ ਹਨ। ਕੋਵਿਡ-19 ਮਹਾਮਾਰੀ ਦੇ ਦੌਰ ’ਚ Abu Dhabi ਮੇਕਰਸ ਨੂੰ ਸਭ ਤੋਂ ਸਹੀ ਜਗ੍ਹਾ ਲੱਗ ਰਹੀ ਹੈ। 

 
 
 
 
 
 
 
 
 
 
 
 
 
 
 
 

A post shared by Rohit Shetty (@itsrohitshetty)

ਰਿਪੋਰਟ ਅਨੁਸਾਰ ਸ਼ੋਅ ਨਾਲ ਜੁੜੇ ਸੂਤਰਾਂ ਨੇ ਮੀਡੀਆ ਨੂੰ ਦੱਸਿਆ ਕਿ ਹੁਣ ਤਕ ਮੇਕਰਸ ਨੇ ਸ਼ੂਟਿੰਗ ਲਈ Abu Dhabi ਨੂੰ ਫਾਈਨਲ ਨਹੀਂ ਕੀਤਾ ਹੈ ਪਰ 80 ਫ਼ੀਸਦੀ ਇੱਥੇ ਹੀ ਸ਼ੋਅ ਦੀ ਸ਼ੂਟਿੰਗ ਹੋਣ ਦੀ ਸੰਭਾਵਨਾ ਹੈ।’ ਜੇ ਸਭ ਠੀਕ ਰਿਹਾ ਤਾਂ ਪੂਰੀ ਟੀਮ ਅਗਲੇ ਮਹੀਨੇ ਦੀ ਸ਼ੁਰੂਆਤ ’ਚ Abu Dhabi ਲਈ ਰਵਾਨਾ ਹੋਵੇਗੀ। ਸ਼ੋਅ ਦੀ ਸ਼ੂਟਿੰਗ ਅਗਲੇ ਮਹੀਨੇ 15 ਅਪ੍ਰੈਲ ਤੋਂ ਲੈ ਕੇ 25 ਮਈ ਤਕ ਚੱਲੇਗੀ।’ 

 
 
 
 
 
 
 
 
 
 
 
 
 
 
 
 

A post shared by Rohit Shetty (@itsrohitshetty)

ਦੱਸ ਦਈਏ ਕਿ ਰਿਐਲਿਟੀ ਸ਼ੋਅ ‘ਖ਼ਤਰੋਂ ਕੇ ਖਿਲਾੜੀ’ ਸੀਜ਼ਨ 11 ਲਈ ਲਗਾਤਾਰ ਟੀ. ਵੀ. ਅਤੇ ਬਾਲੀਵੁੱਡ ਕਲਾਕਾਰਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਖ਼ਬਰ ਅਨੁਸਾਰ ਹੁਣ ਤਕ ਵਰੁਣ ਸੂਦ, ਅਰਜੁਨ ਬਿਜਲਾਨੀ ਤੇ ਏਜਾਜ਼ ਖਾਨ ਨੇ ਸ਼ੋਅ ਦਾ ਹਿੱਸਾ ਬਣਨ ਲਈ ਹਾਂ ਕਰ ਦਿੱਤੀ ਹੈ ਪਰ ਬਾਕੀ ਮੁਕਾਬਲੇਬਾਜ਼ਾਂ ਨਾਲ ਅਜੇ ਗੱਲਬਾਤ ਦਾ ਸਿਲਸਿਲਾ ਜਾਰੀ ਹੈ।


author

sunita

Content Editor

Related News