ਪੰਜਾਬੀ ਗਾਇਕ ਖ਼ਾਨ ਸਾਬ ਗ੍ਰਿਫ਼ਤਾਰ, ਜਨਮਦਿਨ ਮੌਕੇ ਉਡਾਈਆਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ

Wednesday, Jun 09, 2021 - 12:43 PM (IST)

ਪੰਜਾਬੀ ਗਾਇਕ ਖ਼ਾਨ ਸਾਬ ਗ੍ਰਿਫ਼ਤਾਰ, ਜਨਮਦਿਨ ਮੌਕੇ ਉਡਾਈਆਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਖ਼ਾਨ ਸਾਬ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਖ਼ਾਨ ਸਾਬ ਦਾ ਬੀਤੇ ਦਿਨੀਂ ਜਨਮਦਿਨ ਸੀ। ਖ਼ਾਨ ਸਾਬ ਨੇ ਆਪਣਾ 27ਵਾਂ ਜਨਮਦਿਨ ਮਨਾਇਆ। ਜਿਥੇ ਖ਼ਾਨ ਸਾਬ ਨੇ ਵੱਖ-ਵੱਖ ਪ੍ਰਸ਼ੰਸਕਾਂ ਵਲੋਂ ਕੇਕ ਲਿਆਉਣ ਦੀਆਂ ਵੀਡੀਓਜ਼ ਆਪਣੇ ਸੋਸ਼ਲ ਮੀਡੀਆ ਅਕਾਊਂਟਸ ’ਤੇ ਸਾਂਝੀਆਂ ਕੀਤੀਆਂ, ਉਥੇ ਹੁਣ ਇਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਕਾਰਨ ਖ਼ਾਨ ਸਾਬ ਦੀ ਗ੍ਰਿਫ਼ਤਾਰੀ ਹੋਈ ਹੈ।

ਅਸਲ ’ਚ ਜੋ ਵੀਡੀਓ ਵਾਇਰਲ ਹੋ ਰਹੀ ਹੈ, ਉਸ ’ਚ ਖ਼ਾਨ ਸਾਬ ਦੇ ਕੁਝ ਦੋਸਤ ਬੈਂਡ-ਵਾਜਿਆਂ ਨਾਲ ਖ਼ਾਨ ਸਾਬ ਦੇ ਘਰ ਪਹੁੰਚੇ ਹਨ ਤੇ ਇਕੱਠ ਵੀ ਹੋਇਆ ਹੈ। ਇਸ ਵੀਡੀਓ ’ਚ ਕਿਸੇ ਨੇ ਵੀ ਮਾਸਕ ਨਹੀਂ ਪਹਿਨਿਆ ਹੈ। ਉਥੇ ਰਾਤ ਦੇ ਕਰਫਿਊ ਦੀਆਂ ਵੀ ਧੱਜੀਆਂ ਉਡਾਈਆਂ ਗਈਆਂ ਹਨ।

ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਪਹਿਲਾਂ ਖ਼ਾਨ ਸਾਬ ਨੂੰ ਉਸ ਦੇ ਦੋਸਤ ਅੱਖਾਂ ਬੰਦ ਕਰਕੇ ਬਾਹਰ ਲਿਆਉਂਦੇ ਹਨ ਤੇ ਬਾਅਦ ’ਚ ਖ਼ਾਨ ਸਾਬ ਉਨ੍ਹਾਂ ਨਾਲ ਬੈਂਡ-ਵਾਜੇ ’ਤੇ ਨੱਚਣਾ ਸ਼ੁਰੂ ਕਰ ਦਿੰਦੇ ਹਨ।

ਖ਼ਾਨ ਸਾਬ ਤੋਂ ਇਲਾਵਾ ਹੋਰ 4 ਲੋਕਾਂ ’ਤੇ ਬਾਈ ਨੇਮ ਪਰਚਾ ਦਰਜ ਕੀਤਾ ਗਿਆ ਹੈ। ਇਨ੍ਹਾਂ ਤੋਂ ਇਲਾਵਾ ਹੋਰ ਲੋਕਾਂ ’ਤੇ ਵੀ ਮਾਮਲਾ ਦਰਜ ਕੀਤਾ ਗਿਆ ਹੈ। ਬੈਂਡ ਵਾਲਿਆਂ ’ਤੇ ਵੀ ਮਾਮਲਾ ਦਰਜ ਕੀਤਾ ਗਿਆ ਹੈ। 

ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News