ਦਿਲਜੀਤ ਦੋਸਾਂਝ ਦੇ ਨਿਊਯਾਰਕ ਸ਼ੋਅ ਦੇ ਬਾਹਰ ਖ਼ਾਲਿਸਤਾਨ ਸਮਰਥਕਾਂ ਵੱਲੋਂ ਪ੍ਰਦਰਸ਼ਨ

Monday, May 25, 2026 - 11:02 AM (IST)

ਦਿਲਜੀਤ ਦੋਸਾਂਝ ਦੇ ਨਿਊਯਾਰਕ ਸ਼ੋਅ ਦੇ ਬਾਹਰ ਖ਼ਾਲਿਸਤਾਨ ਸਮਰਥਕਾਂ ਵੱਲੋਂ ਪ੍ਰਦਰਸ਼ਨ

ਨਿਊਯਾਰਕ : ਗਲੋਬਲ ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਦੇ 'ਔਰਾ ਵਰਲਡ ਟੂਰ 2026' ਤਹਿਤ ਨਿਊਯਾਰਕ ਦੇ ਮਸ਼ਹੂਰ ਮੈਡੀਸਨ ਸੁਕੁਏਅਰ ਗਾਰਡਨ  ਵਿਖੇ ਹੋਏ ਲਾਈਵ ਸ਼ੋਅ ਦੇ ਬਾਹਰ ਖ਼ਾਲਿਸਤਾਨ ਸਮਰਥਕਾਂ ਵੱਲੋਂ ਜ਼ੋਰਦਾਰ ਪ੍ਰਦਰਸ਼ਨ ਕੀਤੇ ਜਾਣ ਦੀ ਖ਼ਬਰ ਹੈ। ਸੁਰੱਖਿਆ ਦੇ ਸਖ਼ਤ ਪ੍ਰਬੰਧਾਂ ਦੇ ਬਾਵਜੂਦ ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿੱਚ ਝੰਡੇ ਲੈ ਕੇ ਸ਼ੋਅ ਦੇ ਵੈਨਿਊ (ਹਾਲ) ਦੇ ਬਾਹਰ ਇਕੱਠੇ ਹੋ ਕੇ ਨਾਅਰੇਬਾਜ਼ੀ ਕੀਤੀ, ਜਿਸ ਕਾਰਨ ਸ਼ੋਅ ਦੇਖਣ ਆਏ ਪ੍ਰਸ਼ੰਸਕਾਂ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਬਹਿਸਬਾਜ਼ੀ ਵੀ ਦੇਖਣ ਨੂੰ ਮਿਲੀ।

ਇਹ ਵੀ ਪੜ੍ਹੋ: ਅਮਿਤਾਭ ਬੱਚਨ ਦੇ 'ਐਤਵਾਰ ਦਰਸ਼ਨ' ਦੌਰਾਨ ਪ੍ਰਸ਼ੰਸਕ ਹੋਇਆ ਬੇਹੋਸ਼, 'ਜਲਸਾ' ਦੇ ਬਾਹਰ ਮਚੀ ਹਫੜਾ-ਦਫੜੀ

PunjabKesari

ਦਰਅਸਲ, ਇਹ ਪੂਰਾ ਵਿਵਾਦ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਕੈਨੇਡਾ ਦੇ ਕੈਲਗਰੀ ਵਿੱਚ ਹੋਏ ਸ਼ੋਅ ਦੌਰਾਨ ਸ਼ੁਰੂ ਹੋਇਆ ਸੀ। ਉੱਥੇ ਸ਼ੋਅ ਦੌਰਾਨ ਕੁਝ ਲੋਕਾਂ ਨੇ ਹਾਲ ਦੇ ਅੰਦਰ ਖ਼ਾਲਿਸਤਾਨੀ ਝੰਡੇ ਲਹਿਰਾ ਦਿੱਤੇ ਸਨ, ਜਿਸ 'ਤੇ ਦਿਲਜੀਤ ਦੋਸਾਂਝ ਨੇ ਸਖ਼ਤ ਰੁਖ਼ ਅਖਤਿਆਰ ਕਰਦਿਆਂ ਸਟੇਜ ਤੋਂ ਕਿਹਾ ਸੀ ਕਿ ਜੇਕਰ ਕਿਸੇ ਨੇ ਅੰਦਰ ਹੰਗਾਮਾ ਕੀਤਾ ਤਾਂ ਉਸ ਨੂੰ ਬਾਹਰ ਕੱਢ ਦਿੱਤਾ ਜਾਵੇਗਾ। ਉਥੇ ਹੀ ਬਾਹਰ ਹੋ ਰਹੇ ਪ੍ਰਦਰਸ਼ਨਾਂ ਦੇ ਬਾਵਜੂਦ, ਨਿਊਯਾਰਕ ਵਿੱਚ ਦਿਲਜੀਤ ਦੋਸਾਂਝ ਦਾ ਇਹ ਸ਼ੋਅ ਪੂਰੀ ਤਰ੍ਹਾਂ ਸੁਪਰਹਿੱਟ ਅਤੇ 'ਹਾਊਸਫੁੱਲ' ਰਿਹਾ। ਸਥਾਨਕ ਪੁਲਸ ਅਤੇ ਵੈਨਿਊ ਦੀ ਸੁਰੱਖਿਆ ਟੀਮ ਨੇ ਹਾਲ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਖ਼ਰਾਬੀ ਜਾਂ ਹੰਗਾਮੇ ਨੂੰ ਰੋਕਣ ਲਈ ਪਹਿਲਾਂ ਹੀ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਹੋਏ ਸਨ।

ਇਹ ਵੀ ਪੜ੍ਹੋ: 'ਰਾਧਾ ਰਾਣੀ' ਬਣ ਰੈੱਡ ਕਾਰਪੇਟ 'ਤੇ ਉਤਰੀ ਅਦਾਕਾਰਾ ! ਕਾਨਸ 'ਚ ਦਿਸੀ ਸਨਾਤਨ ਧਰਮ ਦੀ ਝਲਕ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News