‘ਕੇ. ਜੀ. ਐੱਫ਼ : ਚੈਪਟਰ 3’ ’ਚ ਇਕ ਵਾਰ ਫਿਰ ਹੋਵੇਗੀ ਰੌਕੀ ਭਾਈ ਦੀ ਧੂਮ, ਮੇਕਰਸ ਨੇ ਕੀਤੀ ਪੁਸ਼ਟੀ

Sunday, Apr 16, 2023 - 11:13 AM (IST)

‘ਕੇ. ਜੀ. ਐੱਫ਼ : ਚੈਪਟਰ 3’ ’ਚ ਇਕ ਵਾਰ ਫਿਰ ਹੋਵੇਗੀ ਰੌਕੀ ਭਾਈ ਦੀ ਧੂਮ, ਮੇਕਰਸ ਨੇ ਕੀਤੀ ਪੁਸ਼ਟੀ

ਮੁੰਬਈ (ਬਿਊਰੋ)– ਹੋਮਬਾਲੇ ਫ਼ਿਲਮਜ਼ ਦੀ ‘ਕੇ. ਜੀ. ਐੱਫ. ਚੈਪਟਰ 2’ 14 ਅਪ੍ਰੈਲ 2022 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਈ ਸੀ। ਇਸ ਫ਼ਿਲਮ ਦਾ ਨਿਰਦੇਸ਼ਨ ਪ੍ਰਸ਼ਾਂਤ ਨੀਲ ਨੇ ਕੀਤਾ ਸੀ।

ਉਥੇ ਹੀ ਯਸ਼ ਨੇ ਇਕ ਵਾਰ ਫਿਰ ਰੌਕੀ ਭਾਈ ਦੀ ਭੂਮਿਕਾ ’ਚ ਧਮਾਲ ਮਚਾਈ। ‘ਕੇ. ਜੀ. ਐੱਫ.’ ਫ੍ਰੈਂਚਾਇਜ਼ੀ ਦੀ ਸ਼ੁਰੂਆਤ ਸਾਲ 2018 ’ਚ ਹੋਈ ਸੀ, ਜਦੋਂ ਹੋਮਬਾਲੇ ਫ਼ਿਲਮਜ਼ ਨੇ ‘ਕੇ. ਜੀ. ਐੱਫ. ਚੈਪਟਰ 1’ ਨਾਲ ਦੇਸ਼ ਨੂੰ ਸਭ ਤੋਂ ਵੱਡੀ ਬਲਾਕਬਸਟਰ ਫ਼ਿਲਮ ਦਿੱਤੀ ਸੀ।

ਇਹ ਖ਼ਬਰ ਵੀ ਪੜ੍ਹੋ : ਰਾਜਸਥਾਨ ਦੀ 19 ਸਾਲਾ ਨੰਦਿਨੀ ਗੁਪਤਾ ਦੇ ਸਿਰ ਸਜਿਆ ‘ਮਿਸ ਇੰਡੀਆ 2023’ ਦਾ ਤਾਜ

ਇਸ ਕੜੀ ’ਚ ਹੁਣ ਪ੍ਰੋਡਕਸ਼ਨ ਹਾਊਸ ਦੀ ‘ਕੇ. ਜੀ. ਐੱਫ.’ ਹਮੇਸ਼ਾ ਹੀ ਪ੍ਰਸ਼ੰਸਕਾਂ ’ਚ ਚਰਚਾ ’ਚ ਰਹੀ ਫ਼ਿਲਮ ਦੇ ਅਗਲੇ ਚੈਪਟਰ ਦਾ ਵੱਡਾ ਸੰਕੇਤ ਦਿੱਤਾ ਹੈ। ਹਾਲ ਹੀ ’ਚ ਜਦੋਂ ‘ਕੇ. ਜੀ. ਐੱਫ. ਚੈਪਟਰ 2’ ਆਪਣੀ ਰਿਲੀਜ਼ ਦਾ 1 ਸਾਲ ਪੂਰਾ ਕਰ ਰਹੀ ਹੈ, ਇਸ ਖ਼ਾਸ ਮੌਕੇ ’ਤੇ ਨਿਰਮਾਤਾਵਾਂ ਨੇ ਦਰਸ਼ਕਾਂ ਦੇ ਪਸੰਦੀਦਾ ‘ਕੇ. ਜੀ. ਐੱਫ. ਚੈਪਟਰ 2’ ਦੇ ਸਫ਼ਰ ਨੂੰ ਕੈਪਚਰ ਕਰਨ ਵਾਲੀ ਇਕ ਵੀਡੀਓ ਸਾਂਝੀ ਕੀਤੀ ਤੇ ‘ਚੈਪਟਰ 3’ ਲਈ ਉਸ ਦੇ ਉਤਸ਼ਾਹ ’ਚ ਵਾਧਾ ਕੀਤਾ।

ਅਜਿਹੇ ’ਚ ਹੁਣ ਨਿਰਮਾਤਾਵਾਂ ਨੇ ‘ਕੇ. ਜੀ. ਐੱਫ. ਚੈਪਟਰ 3’ 2025 ’ਚ ਰਿਲੀਜ਼ ਕਰਨ ਦੀ ਯੋਜਨਾ ਬਣਾਈ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News