‘ਕੇ. ਜੀ. ਐੱਫ. 2’ ਨੇ 12 ਦਿਨ ਕੀਤੀ ਉਮੀਦ ਤੋਂ ਕਿਤੇ ਵੱਧ ਕਮਾਈ, ਜਾਣੋ ਕਲੈਕਸ਼ਨ

04/26/2022 10:00:09 AM

ਮੁੰਬਈ (ਬਿਊਰੋ)– ਯਸ਼ ਦੀ ਫ਼ਿਲਮ ‘ਕੇ. ਜੀ. ਐੱਫ. 2’ ਨੂੰ ਰਿਲੀਜ਼ ਹੋਇਆਂ ਕਾਫੀ ਦਿਨ ਹੋ ਚੁੱਕੇ ਹਨ ਪਰ ਫ਼ਿਲਮ ਕਲੈਕਸ਼ਨ ਦੇ ਮਾਮਲੇ ’ਚ ਰੁਕਣ ਦਾ ਨਾਂ ਹੀ ਨਹੀਂ ਲੈ ਰਹੀ। ਫ਼ਿਲਮ ਆਪਣੇ ਦੂਜੇ ਹਫ਼ਤੇ ’ਚ ਪਹੁੰਚ ਗਈ ਹੈ ਪਰ ਬਿਜ਼ਨੈੱਸ ’ਚ ਕੋਈ ਕਮੀ ਨਹੀਂ ਆਈ ਹੈ।

ਯਸ਼ ਦੀ ਫ਼ਿਲਮ ਆਪਣੇ ਦੂਜੇ ਹਫ਼ਤੇ ’ਚ ਹੀ 300 ਕਰੋੜ ਦਾ ਵੱਡਾ ਅੰਕੜਾ ਪਾਰ ਕਰ ਗਈ ਹੈ। ‘ਕੇ. ਜੀ. ਐੱਫ. ਚੈਪਟਰ 2’ ਨੇ ਐੱਸ. ਐੱਸ. ਰਾਜਾਮੌਲੀ ਦੀ ਫ਼ਿਲਮ ‘ਆਰ. ਆਰ. ਆਰ.’ ਨੂੰ ਸਖ਼ਤ ਟੱਕਰ ਦਿੱਤੀ ਹੈ। ਫ਼ਿਲਮ ਰਿਲੀਜ਼ ਦੇ ਪਹਿਲੇ ਦਿਨ ਤੋਂ ਹੀ ਆਪਣੇ ਕਲੈਕਸ਼ਨ ਨੂੰ ਲੈ ਕੇ ਵੀ ਸੁਰਖ਼ੀਆਂ ’ਚ ਬਣੀ ਹੋਈ ਹੈ।

ਇਹ ਖ਼ਬਰ ਵੀ ਪੜ੍ਹੋ : ਫ਼ਿਲਮ ਦੀ ਟੀਮ ਨਾਲ ਮੁਲਾਕਾਤ ਤੋਂ ਬਾਅਦ ਮਨੀਸ਼ਾ ਗੁਲਾਟੀ ਦੇ ਭੁਲੇਖੇ ਹੋਏ ਦੂਰ, 'ਨੀ ਮੈਂ ਸੱਸ ਕੁੱਟਣੀ' ਹੋਵੇਗੀ ਰਿਲੀਜ਼

‘ਕੇ. ਜੀ. ਐੱਫ.’ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਹੁਣ ਲੋਕਾਂ ਦੀਆਂ ਨਜ਼ਰਾਂ 12ਵੇਂ ਦਿਨ ’ਤੇ ਟਿਕੀਆਂ ਹਨ। ਸੂਤਰਾਂ ਮੁਤਾਬਕ ਫ਼ਿਲਮ ਨੇ 12ਵੇਂ ਦਿਨ 15 ਕਰੋੜ ਦਾ ਬਿਜ਼ਨੈੱਸ ਕੀਤਾ ਹੈ। ਉਥੇ ਗੱਲ ਕਰੀਏ ਦੁਨੀਆ ਭਰ ’ਚ ਕੀਤੀ ਕਮਾਈ ਦੀ ਤਾਂ ਫ਼ਿਲਮ 900 ਕਰੋੜ ਦਾ ਅੰਕੜਾ ਪਾਰ ਕਰ ਚੁੱਕੀ ਹੈ।

ਸਿਰਫ 12 ਦਿਨਾਂ ’ਚ ਫ਼ਿਲਮ 330 ਕਰੋੜ ਦਾ ਬਿਜ਼ਨੈੱਸ ਕਰ ਚੁੱਕੀ ਹੈ। ਜਲਦ ਹੀ ਫ਼ਿਲਮ 500 ਕਰੋੜ ਕਲੱਬ ’ਚ ਸ਼ਾਮਲ ਹੋ ਜਾਵੇਗੀ। ਫ਼ਿਲਮ ’ਚ ਯਸ਼ ਤੋਂ ਇਲਾਵਾ ਸੰਜੇ ਦੱਤ ਤੇ ਰਵੀਨਾ ਟੰਡਨ ਵੀ ਮੁੱਖ ਭੂਮਿਕਾ ’ਚ ਹਨ। ਦੱਸ ਦੇਈਏ ਕਿ ‘ਕੇ. ਜੀ. ਐੱਫ. 2’ ਦਾ ਇਸ ਹਫ਼ਤੇ ‘ਹੀਰੋਪੰਤੀ 2’ ਤੇ ‘ਰਨਵੇ 34’ ਨਾਲ ਤਗੜਾ ਮੁਕਾਬਲਾ ਹੋਣ ਵਾਲਾ ਹੈ।

ਨੋਟ– ਇਹ ਫ਼ਿਲਮ ਤੁਹਾਨੂੰ ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News