‘ਦੰਗਲ’ ਨੂੰ ਪਛਾੜ ਯਸ਼ ਦੀ ‘ਕੇ. ਜੀ. ਐੱਫ. 2’ ਨੇ ਬਣਾਇਆ ਵੱਡਾ ਰਿਕਾਰਡ

05/05/2022 11:01:21 AM

ਮੁੰਬਈ (ਬਿਊਰੋ)– ‘ਕੇ. ਜੀ. ਐੱਫ. 2’ ਦਾ ਤੂਫ਼ਾਨ ਬਾਕਸ ਆਫਿਸ ’ਤੇ ਲਗਾਤਾਰ ਜਾਰੀ ਹੈ। ਇਸ ਫ਼ਿਲਮ ਨੇ ਹੁਣ ਇਕ ਨਵਾਂ ਰਿਕਾਰਡ ਬਣਾ ਲਿਆ ਹੈ। ‘ਕੇ. ਜੀ. ਐੱਫ. 2’ ਨੇ ਆਮਿਰ ਖ਼ਾਨ ਦੀ ਫ਼ਿਲਮ ‘ਦੰਗਲ’ ਨੂੰ ਪਛਾੜ ਦਿੱਤਾ ਹੈ। ਹੁਣ ‘ਕੇ. ਜੀ. ਐੱਫ. 2’ ਹਿੰਦੀ ਭਾਸ਼ਾ ’ਚ ਕਮਾਈ ਦੇ ਮਾਮਲੇ ’ਚ ਦੂਜੇ ਨੰਬਰ ’ਤੇ ਆ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਸਲਮਾਨ ਖ਼ਾਨ ਤੇ ਸ਼ਹਿਨਾਜ਼ ਗਿੱਲ ਦੀ ਇੰਨੀ ਪਿਆਰੀ ਵੀਡੀਓ ਤੁਸੀਂ ਕਦੇ ਨਹੀਂ ਦੇਖੀ ਹੋਣੀ

ਪਹਿਲੇ ਨੰਬਰ ’ਤੇ ਪ੍ਰਭਾਸ ਦੀ ‘ਬਾਹੂਬਲੀ 2’ ਹੈ, ਜਿਸ ਨੇ ਹਿੰਦੀ ਭਾਸ਼ਾ ’ਚ ਕੁਲ 511.30 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਦੂਜੇ ਨੰਬਰ ’ਤੇ ‘ਕੇ. ਜੀ. ਐੱਫ. 2’ ਹੈ, ਜਿਸ ਨੇ ਹੁਣ ਤਕ ਹਿੰਦੀ ਭਾਸ਼ਾ ’ਚ 391.65 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਤੀਜੇ ਨੰਬਰ ’ਤੇ ਆਮਿਰ ਖ਼ਾਨ ਦੀ ‘ਦੰਗਲ’ ਹੈ, ਜਿਸ ਨੇ 387.39 ਕਰੋੜ ਰੁਪਏ ਦੀ ਕਮਾਈ ਕੀਤੀ ਸੀ।

ਦੱਸ ਦੇਈਏ ਕਿ ‘ਕੇ. ਜੀ. ਐੱਫ. 2’ ਨੇ ਤੀਜੇ ਹਫ਼ਤੇ ਦੀ ਸ਼ੁਰੂਆਤ ਯਾਨੀ ਕਿ ਸ਼ੁੱਕਰਵਾਰ ਨੂੰ 4.25 ਕਰੋੜ, ਸ਼ਨੀਵਾਰ ਨੂੰ 7.25 ਕਰੋੜ, ਐਤਵਾਰ ਨੂੰ 9.27 ਕਰੋੜ, ਸੋਮਵਾਰ ਨੂੰ 3.75 ਕਰੋੜ, ਮੰਗਲਵਾਰ ਨੂੰ 9.57 ਕਰੋੜ ਤੇ ਬੁੱਧਵਾਰ ਨੂੰ 8.75 ਕਰੋੜ ਰੁਪਏ ਦੀ ਕਮਾਈ ਕੀਤੀ।

PunjabKesari

ਫ਼ਿਲਮ 14 ਅਪ੍ਰੈਲ ਨੂੰ ਰਿਲੀਜ਼ ਹੋਈ ਸੀ। ਬੇਸ਼ੱਕ ਈਦ ਮੌਕੇ 29 ਅਪ੍ਰੈਲ ਨੂੰ ਦੋ ਵੱਡੀਆਂ ਫ਼ਿਲਮਾਂ ‘ਰਨਵੇ 34’ ਤੇ ‘ਹੀਰੋਪੰਤੀ 2’ ਰਿਲੀਜ਼ ਹੋਈਆਂ ਪਰ ਇਹ ਫ਼ਿਲਮ ਬਾਕਸ ਆਫਿਸ ’ਤੇ ਮੂਧੇ ਮੂੰਹ ਡਿੱਗ ਗਈਆਂ। ਚੌਥਾ ਹਫ਼ਤਾ ਫ਼ਿਲਮ ਲਈ ਮਹੱਤਵਪੂਰਨ ਹੋਣ ਵਾਲਾ ਹੈ ਕਿਉਂਕਿ 6 ਮਈ ਨੂੰ ਮਾਰਵਲ ਦੀ ਵੱਡੀ ਫ਼ਿਲਮ ‘ਡਾਕਟਰ ਸਟਰੇਂਜ : ਮਲਟੀਵਰਸ ਆਫ ਮੈਡਨੈੱਸ’ ਰਿਲੀਜ਼ ਹੋਣ ਵਾਲੀ ਹੈ। ਇਸ ਫ਼ਿਲਮ ਨੂੰ ਲੈ ਕੇ ਭਾਰਤੀ ਦਰਸ਼ਕਾਂ ’ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News