''ਮਹਾਭਾਰਤ'' ''ਚ ਨੰਦ ਦਾ ਰੋਲ ਨਿਭਾਉਣ ਵਾਲੇ ਅਦਾਕਾਰ ਰਸਿਕ ਦਵੇ ਦਾ ਦਿਹਾਂਤ

Saturday, Jul 30, 2022 - 11:46 AM (IST)

''ਮਹਾਭਾਰਤ'' ''ਚ ਨੰਦ ਦਾ ਰੋਲ ਨਿਭਾਉਣ ਵਾਲੇ ਅਦਾਕਾਰ ਰਸਿਕ ਦਵੇ ਦਾ ਦਿਹਾਂਤ

ਮੁੰਬਈ- 'ਕਿਉਂਕਿ ਸਾਸ ਭੀ ਕਭੀ ਬਹੂ ਥੀ' ਅਤੇ 'ਬਾਲਿਕਾ ਵਧੂ 2' ਅਦਾਕਾਰਾ ਕੇਤਕੀ ਦਵੇ ਦੇ ਪਤੀ ਅਦਾਕਾਰ ਰਸਿਕ ਦਵੇ ਦਾ ਸ਼ੁੱਕਰਵਾਰ ਨੂੰ ਕਿਡਨੀ ਫੇਲ੍ਹ ਹੋ ਜਾਣ ਦੇ ਚੱਲਦੇ ਦਿਹਾਂਤ ਹੋ ਗਿਆ। ਰਸਿਕ ਦਵੇ ਨੂੰ ਇੰਡਸਟਰੀ 'ਚ ਲੋਕ ਪਿਆਰ ਨਾਲ ਰਸਿਕ ਭਾਈ ਕਹਿ ਕੇ ਬੁਲਾਉਂਦੇ ਸਨ। ਉਹ ਪਿਛਲੇ 2 ਸਾਲਾਂ ਤੋਂ ਡਾਇਲਸਿਸ 'ਤੇ ਸਨ ਪਰ ਪਿਛਲਾ ਇਕ ਮਹੀਨੇ ਉਨ੍ਹਾਂ ਲਈ ਬਹੁਤ ਜ਼ਿਆਦਾ ਦਰਦਨਾਕ ਰਿਹਾ। 65 ਸਾਲਾਂ ਰਸਿਕ ਨੇ ਮੁੰਬਈ 'ਚ ਸ਼ਾਮ 8 ਵਜੇ ਆਖਰੀ ਸਾਹ ਲਿਆ। 

PunjabKesari
ਕਈ ਟੀ.ਵੀ. ਸ਼ੋਅਜ਼ ਦਾ ਹਿੱਸਾ ਰਿਹਾ ਸੀ ਜੋੜਾ 
ਰਸਿਕ ਆਪਣੇ ਪਿੱਛੇ ਪਤਨੀ ਕੇਤਕੀ, ਇਕ ਪੁੱਤਰ ਅਤੇ ਇਕ ਧੀ ਨੂੰ ਛੱਡ ਗਏ ਹਨ। ਕੇਤਕੀ ਦੀ ਮਾਂ ਸਰਿਤਾ ਜੋਸ਼ੀ ਅਤੇ ਸਵ. ਪਿਤਾ ਪ੍ਰਵੀਨ ਜੋਸ਼ੀ ਥਿਏਟਰ ਡਾਇਰੈਕਟਰ ਸਨ। ਕੇਤਕੀ ਦੀ ਛੋਟੀ ਭੈਣ ਪੂਰਵੀ ਜੋਸ਼ੀ ਵੀ ਅਦਾਕਾਰਾ ਹੈ। ਰਸਿਕ ਅਤੇ ਕੇਤਕੀ ਦਵੇ ਮਿਲ ਕੇ ਇਕ ਗੁਜਰਾਤੀ ਥਿਏਟਰ ਕੰਪਨੀ ਚਲਾ ਰਹੇ ਸਨ।

PunjabKesari

ਰਸਿਕ ਨੇ ਆਪਣਾ ਕਰੀਅਰ ਸਾਲ 1982 'ਚ ਇਕ ਗੁਜਰਾਤੀ ਫਿਲਮ ਨਾਲ ਸ਼ੁਰੂ ਕੀਤਾ ਸੀ। ਫਿਲਮ ਦਾ ਨਾਂ 'ਪੁੱਤਰਾ ਵਧੂ' ਸੀ। ਇਸ ਤੋਂ ਬਾਅਦ ਰਸਿਕ ਨੇ ਤਮਾਮ ਹਿੰਦੀ ਅਤੇ ਗੁਜਰਾਤੀ ਫਿਲਮਾਂ 'ਚ ਕੰਮ ਕੀਤਾ। ਸਾਲ 2006  'ਚ ਕੇਤਕੀ ਤੇ ਰਸਿਕ ਇਕੱਠੇ ਰਿਐਲਿਟੀ ਸ਼ੋਅ 'ਨੱਚ ਬਲੀਏ' 'ਚ ਨਜ਼ਰ ਆਏ ਸਨ।

PunjabKesari

ਜੇਕਰ ਕੇਤਕੀ ਦੀ ਗੱਲ ਕਰੀਏ ਤਾਂ ਉਹ ਟੀ.ਵੀ. ਸ਼ੋਅ 'ਕਿਉਂਕਿ ਸਾਸ ਭੀ ਕਭੀ ਬਹੂ ਥੀ' 'ਚ ਦਕਸ਼ਾ ਦਾ ਕਿਰਦਾਰ ਨਿਭਾ ਕੇ ਮਸ਼ਹੂਰ ਹੋ ਗਈ ਸੀ। ਉਹ 'ਬਾਲਿਕਾ ਵਧੂ ਸੀਜ਼ਨ 2 ਦਾ ਹਿੱਸਾ ਵੀ ਰਹਿ ਚੁੱਕੀ ਹੈ। 

PunjabKesari


author

Aarti dhillon

Content Editor

Related News