ਕੇਰਲ ਪੁਲਸ ਨੇ ਅਦਾਕਾਰ ਦਿਲੀਪ ਤੇ ਉਸ ਦੇ ਭਰਾ ਦੇ ਘਰ ’ਚ ਕੀਤੀ ਛਾਪੇਮਾਰੀ

Thursday, Jan 13, 2022 - 04:46 PM (IST)

ਕੇਰਲ ਪੁਲਸ ਨੇ ਅਦਾਕਾਰ ਦਿਲੀਪ ਤੇ ਉਸ ਦੇ ਭਰਾ ਦੇ ਘਰ ’ਚ ਕੀਤੀ ਛਾਪੇਮਾਰੀ

ਕੋਚੀ (ਭਾਸ਼ਾ)– ਕੇਰਲ ਪੁਲਸ ਦੀ ਅਪਰਾਧ ਸ਼ਾਖਾ ਨੇ ਵੀਰਵਾਰ ਨੂੰ ਅਦਾਕਾਰ ਦਿਲੀਪ ਤੇ ਉਸ ਦੇ ਭਰਾ ਦੇ ਘਰਾਂ ਦੇ ਨਾਲ-ਨਾਲ ਉਨ੍ਹਾਂ ਦੀ ਗਰੈਂਡ ਪ੍ਰੋਡਕਸ਼ਨ ਕੰਪਨੀ ਦੇ ਦਫ਼ਤਰ ’ਤੇ ਛਾਪੇਮਾਰੀ ਕੀਤੀ।

2017 ’ਚ ਅਦਾਕਾਰਾ ’ਤੇ ਯੌਨ ਹਮਲੇ ਦੇ ਮਾਮਲੇ ’ਚ ਜਾਂਚ ਅਧਿਕਾਰੀਆਂ ਨੂੰ ਕਥਿਤ ਤੌਰ ’ਤੇ ਧਮਕੀ ਦੇਣ ਲਈ ਉਨ੍ਹਾਂ ਖ਼ਿਲਾਫ਼ ਦਰਜ ਮਾਮਲੇ ਦੇ ਸਿਲਸਿਲੇ ’ਚ ਇਹ ਛਾਪੇਮਾਰੀ ਕੀਤੀ ਗਈ ਹੈ। ਇਹ ਜਾਣਕਾਰੀ ਸੂਤਰਾਂ ਨੇ ਦਿੱਤੀ ਹੈ। ਯੌਨ ਹਮਲਾ ਮਾਮਲੇ ’ਚ ਦਿਲੀਪ ਵੀ ਦੋਸ਼ੀ ਹੈ।

ਇਹ ਖ਼ਬਰ ਵੀ ਪੜ੍ਹੋ : ਅਫਸਾਨਾ ਖ਼ਾਨ ਦੇ ਮੰਗੇਤਰ ਸਾਜ ਦੇ ਪਹਿਲੇ ਵਿਆਹ ਦੀਆਂ ਤਸਵੀਰਾਂ ਵਾਇਰਲ, ਪਤਨੀ ਤੋਂ ਹੈ ਇਕ ਧੀ, ਕੋਰਟ ਪੁੱਜਾ ਮਾਮਲਾ

ਅਪਰਾਧ ਸ਼ਾਖਾ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ 3 ਥਾਵਾਂ ’ਤੇ ਇਕੱਠਿਆਂ ਛਾਪੇਮਾਰੀ ਕਰਨ ਲਈ ਅਧਿਕਾਰੀਆਂ ਦੀਆਂ 3 ਟੀਮਾਂ ਰਵਾਨਾ ਹੋਈਆਂ ਸਨ। ਫਿਲਹਾਲ ਅਖ਼ਬਾਰ ਚੈਨਲਾਂ ’ਤੇ ਦਿਖਾਈਆਂ ਜਾ ਰਹੀਆਂ ਵੀਡੀਓਜ਼ ’ਚ ਛਾਪਾ ਮਾਰਨ ਵਾਲੀ ਟੀਮ ਨੂੰ ਦਿਲੀਪ ਦੇ ਘਰ ਦੇ ਬਾਹਰ ਕੁਝ ਸਮਾਂ ਇੰਤਜ਼ਾਰ ਕਰਦੇ ਦੇਖਿਆ ਗਿਆ ਤੇ ਉਨ੍ਹਾਂ ਦੀ ਕੰਪਨੀ ਦਾ ਦਫ਼ਤਰ ਖੋਲ੍ਹੇ ਜਾਣ ਲਈ ਉਨ੍ਹਾਂ ਨੂੰ ਇੰਤਜ਼ਾਰ ਕਰਦੇ ਦੇਖਿਆ ਗਿਆ।

ਵੀਡੀਓ ’ਚ ਕੁਝ ਅਧਿਕਾਰੀਆਂ ਨੂੰ ਦਿਲੀਪ ਦੇ ਘਰ ਅੰਦਰ ਜਾਣ ਲਈ ਮੁੱਖ ਦਰਵਾਜ਼ੇ ’ਤੇ ਚੜ੍ਹਦੇ ਦੇਖਿਆ ਗਿਆ। ਸੂਤਰਾਂ ਨੇ ਦੱਸਿਆ ਕਿ ਦਰਵਾਜ਼ੇ ਨੂੰ ਉਸ ਦੀ ਭੈਣ ਨੇ ਖੋਲ੍ਹਿਆ। ਉਨ੍ਹਾਂ ਦੱਸਿਆ ਕਿ ਕੁਝ ਦੇਰ ਬਾਅਦ ਕੰਪਨੀ ਦੇ ਦਰਵਾਜ਼ੇ ਵੀ ਕਰਮਚਾਰੀਆਂ ਨੇ ਖੋਲ੍ਹ ਦਿੱਤੇ। ਸੂਤਰਾਂ ਮੁਤਾਬਕ ਛਾਪੇਮਾਰੀ ਅਦਾਲਤ ਦੇ ਹੁਕਮ ਤੇ ਨਿਰਦੇਸ਼ਕ ਬਾਲਚੰਦਰ ਕੁਮਾਰ ਵਲੋਂ ਅਪਰਾਧ ਸ਼ਾਖਾ ਨੂੰ ਦਿੱਤੇ ਗਏ ਬਿਆਨ ਦੇ ਆਧਾਰ ’ਤੇ ਕੀਤੀ ਗਈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News