ਸਾਊਥ ਦੀ ਖ਼ੂਬਸੂਰਤ ਅਦਾਕਾਰਾ ਕੀਰਤੀ ਸੁਰੇਸ਼ ਕੋਰੋਨਾ ਪਾਜ਼ੇਟਿਵ

Thursday, Jan 13, 2022 - 12:28 PM (IST)

ਸਾਊਥ ਦੀ ਖ਼ੂਬਸੂਰਤ ਅਦਾਕਾਰਾ ਕੀਰਤੀ ਸੁਰੇਸ਼ ਕੋਰੋਨਾ ਪਾਜ਼ੇਟਿਵ

ਮੁੰਬਈ (ਬਿਊਰੋ) - ਦੁਨੀਆਭਰ 'ਚ ਦਿਨੋਂ-ਦਿਨ ਕੋਰੋਨਾ ਮਹਾਂਮਾਰੀ ਦਾ ਕਹਿਰ ਵੱਧਦਾ ਜਾ ਰਿਹਾ ਹੈ। ਬਾਲੀਵੁੱਡ ਤੇ ਟੀ. ਵੀ. ਇੰਡਸਟਰੀ ਤੋਂ ਬਾਅਦ ਹੁਣ ਕੋਰੋਨਾ ਨੇ ਟੌਲੀਵੁੱਡ 'ਚ ਵੀ ਦਸਤਕ ਦੇ ਦਿੱਤੀ ਹੈ। ਮਹੇਸ਼ ਬਾਬੂ, 'ਬਾਹੂਬਲੀ' ਦੇ ਕੱਟਪਾ ਦਾ ਕਿਰਦਾਰ ਕਰਨ ਵਾਲੇ ਸਤਿਆਰਾਜ ਤੋਂ ਬਾਅਦ ਹੁਣ ਸਾਊਥ ਅਦਾਕਾਰਾ ਕੀਰਤੀ ਸੁਰੇਸ਼ ਦੇ ਵੀ ਕੋਰੋਨਾ ਪਾਜ਼ੇਟਿਵ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ।

ਸਾਊਥ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਅਤੇ ਖੂਬਸੂਰਤ ਅਦਾਕਾਰਾ ਕੀਰਤੀ ਸੁਰੇਸ਼ ਵੀ ਕੋਰੋਨਾ ਦਾ ਸ਼ਿਕਾਰ ਹੋ ਗਈ ਹੈ। ਕੀਰਤੀ ਸੁਰੇਸ਼ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਕੋਰੋਨਾ ਪਾਜ਼ੇਟਿਵ ਹੋਣ ਦੀ ਜਾਣਕਾਰੀ ਦਿੱਤੀ ਹੈ। ਕੀਰਤੀ ਨੇ ਜਾਣਕਾਰੀ ਦਿੰਦਿਆਂ ਲਿਖਿਆ, ''ਮੈਂ ਸਾਰੀਆਂ ਜ਼ਰੂਰੀ ਸਾਵਧਾਨੀਆਂ ਅਤੇ ਸੁਰੱਖਿਆ ਉਪਾਵਾਂ ਦੇ ਬਾਵਜੂਦ ਹਲਕੇ ਲੱਛਣਾਂ ਨਾਲ ਸੰਕਰਮਿਤ ਹਾਂ, ਜਿੰਨੀ ਤੇਜ਼ੀ ਨਾਲ ਇਹ ਵਾਇਰਸ ਫੈਲ ਰਿਹਾ ਹੈ, ਉਹ ਬਹੁਤ ਭਿਆਨਕ ਹੈ। ਕਿਰਪਾ ਕਰਕੇ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਕਰੋ ਅਤੇ ਸੁਰੱਖਿਅਤ ਰਹੋ। ਮੈਂ ਇਸ ਸਮੇਂ ਪਰਿਵਾਰ ਤੋਂ ਵੱਖ ਹਾਂ ਤੇ ਘਰ 'ਚ ਹੀ ਖ਼ੁਦ ਨੂੰ ਇਕਾਂਤਵਾਸ ਕੀਤਾ ਹੈ। ਮੈਂ ਸੁਰੱਖਿਅਤ ਦੇਖਭਾਲ 'ਚ ਹਾਂ, ਬੀਤੇ ਦਿਨੀਂ ਮੇਰੇ ਸੰਪਰਕ 'ਚ ਆਏ ਲੋਕਾਂ ਨੂੰ ਬੇਨਤੀ ਹੈ ਕਿ ਉਹ ਆਪਣਾ ਕੋਰੋਨਾ ਟੈਸਟ ਜ਼ਰੂਰ ਕਰਵਾ ਲੈਣ।''
ਕੀਰਤੀ ਨੇ ਆਪਣੇ ਪ੍ਰਸ਼ੰਸਕਾਂ ਨੂੰ ਕੋਰੋਨਾ ਪ੍ਰਤੀ ਜਾਗਰੂਕ ਕਰਦੇ ਹੋਏ ਲਿਖਿਆ, "ਜੇਕਰ ਤੁਸੀਂ ਵੈਕਸੀਨੇਸ਼ਨ ਨਹੀਂ ਕਰਵਾਇਆ ਹੈ ਤਾਂ ਕਿਰਪਾ ਕਰਕੇ ਗੰਭੀਰ ਲੱਛਣਾਂ ਤੋਂ ਬਚਣ ਅਤੇ ਆਪਣੇ ਅਜ਼ੀਜ਼ਾਂ ਦੀ ਬਿਹਤਰ ਸਿਹਤ ਲਈ ਜਲਦੀ ਤੋਂ ਜਲਦੀ ਕਰੋਨਾ ਵੈਕਸੀਨ ਲਗਵਾਓ, ਜਲਦੀ ਠੀਕ ਹੋਣ ਦੀ ਉਮੀਦ ਹੈ ਅਤੇ ਮੈਂ ਤੁਰੰਤ ਵਾਪਸੀ ਕਰਾਂਗੀ।"

PunjabKesari

ਦੱਸਣਯੋਗ ਹੈ ਕਿ ਕੀਰਤੀ ਸੁਰੇਸ਼ ਆਖਰੀ ਵਾਰ ਫ਼ਿਲਮ 'ਮਰੱਕਰ : ਅਰਬਿਕਦਲਿਨਤੇ ਸਿੰਘਮ' 'ਚ ਨਜ਼ਰ ਆਈ ਸੀ। ਕੀਰਤੀ ਨੇ ਫੀਮੇਲ ਲੀਡ ਫ਼ਿਲਮ 'ਮਿਸ ਇੰਡੀਆ' 'ਚ ਸ਼ਲਾਘਾਯੋਗ ਕੰਮ ਕੀਤਾ। ਕੀਰਤੀ ਦੀਆਂ ਆਉਣ ਵਾਲੀਆਂ ਫ਼ਿਲਮਾਂ ਦੀ ਗੱਲ ਕਰੀਏ ਤਾਂ ਇਸ 'ਚ ਸਾਊਥ ਸੁਪਰਸਟਾਰ ਮਹੇਸ਼ ਬਾਬੂ ਦੀ 'ਸਰਕਾਰੂ ਵਾਰੀ ਪੱਤਾ', 'ਸਾਨੀ ਕਯਾਧਾਮ' ਅਤੇ 'ਭੋਲਾ ਸ਼ੰਕਰ' ਸ਼ਾਮਲ ਹਨ।

 

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਪ੍ਰਤੀਕਿਰਿਆ ਸਾਡੇ ਨਾਲ ਜ਼ਰੂਰ ਸਾਂਝੀ ਕਰੋ।


author

sunita

Content Editor

Related News