‘ਕੇ. ਬੀ. ਸੀ. 13’ ’ਚ ਆਈ ਮੁਕਾਬਲੇਬਾਜ਼ ਨੂੰ ਹੈ ਅਮਿਤਾਭ ਬੱਚਨ ਦੀ ਨੂੰਹ ਐਸ਼ਵਰਿਆ ਤੋਂ ਜਲਣ
Tuesday, Oct 05, 2021 - 05:01 PM (IST)
ਮੁੰਬਈ (ਬਿਊਰੋ)– ਮਹਾਨਾਇਕ ਅਮਿਤਾਭ ਬੱਚਨ ਦੇ ਸ਼ੋਅ ‘ਕੇ. ਬੀ. ਸੀ. 13’ ’ਚ ਹਰ ਦਿਨ ਨਵੇਂ ਮੁਕਾਬਲੇਬਾਜ਼ ਹਿੱਸਾ ਲੈਂਦੇ ਹਨ। ਇਨ੍ਹਾਂ ਮੁਕਾਬਲੇਬਾਜ਼ਾਂ ਨਾਲ ਅਮਿਤਾਭ ਬੱਚਨ ਕਾਫੀ ਮਸਤੀ-ਮਜ਼ਾਕ ਵੀ ਕਰਦੇ ਰਹਿੰਦੇ ਹਨ। ਉਥੇ ਹੀ ਇਹ ਮੁਕਾਬਲੇਬਾਜ਼ ਦਿੱਗਜ ਅਦਾਕਾਰ ਲਈ ਆਪਣਾ ਪਿਆਰ ਦਿਖਾਉਣ ਤੋਂ ਵੀ ਪਿੱਛੇ ਨਹੀਂ ਹੱਟਦੇ। ਇਸ ਸਭ ਦੌਰਾਨ ਸ਼ੋਅ ਦੀ ਇਕ ਮੁਕਾਬਲੇਬਾਜ਼ ਨੇ ਅਮਿਤਾਭ ਬੱਚਨ ਦੀ ਨੂੰਹ ਭਾਵ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਨੂੰ ਲੈ ਕੇ ਵੱਡੀ ਗੱਲ ਕਹਿ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ : ਸੈਨੇਟਰੀ ਪੈਡਸ 'ਚ ਡਰੱਗ ਲੁਕਾ ਕੇ ਪਾਰਟੀ 'ਚ ਪਹੁੰਚੀ ਸੀ ਨੁਪੂਰ, ਆਰੀਅਨ ਦੇ ਨਾਲ ਚੜ੍ਹੀ NCB ਦੇ ਹੱਥ
ਦਰਅਸਲ ‘ਕੇ. ਬੀ. ਸੀ. 13’ ’ਚ ਹਾਲ ਹੀ ’ਚ ਦਿਵਿਆ ਸਹਾਏ ਨਾਮ ਦੀ ਇਕ ਮੁਕਾਬਲੇਬਾਜ਼ ਨੇ ਹਿੱਸਾ ਲਿਆ। ਸ਼ੋਅ ਦੀ ਹੌਟ ਸੀਟ ’ਤੇ ਪਹੁੰਚ ਕੇ ਉਨ੍ਹਾਂ ਨੇ ਅਮਿਤਾਭ ਬੱਚਨ ਦੇ ਨਾਲ ਸ਼ਾਨਦਾਰ ਗੇਮ ਖੇਡੀ ਤੇ ਆਪਣੇ ਦਿਲ ਦੀਆਂ ਢੇਰ ਸਾਰੀਆਂ ਗੱਲਾਂ ਵੀ ਸਾਂਝੀਆਂ ਕੀਤੀਆਂ। ਦਿਵਿਆ ਸਹਾਏ ਨੇ ਅਮਿਤਾਭ ਬੱਚਨ ਨੂੰ ਕਿਹਾ ਕਿ ਉਨ੍ਹਾਂ ਨੂੰ ਤੁਹਾਡੀ ‘ਨੂੰਹ ਰਾਣੀ’ ਤੋਂ ਕਾਫੀ ‘ਜਲਣ’ ਹੈ। ਮੁਕਾਬਲੇਬਾਜ਼ ਦੀ ਇਹ ਗੱਲ ਸੁਣ ਕੇ ਬਿੱਗ ਬੀ ਵੀ ਹੈਰਾਨ ਹੋ ਜਾਂਦੇ ਹਨ। ‘ਕੇ. ਬੀ. ਸੀ. 13’ ਨਾਲ ਜੁੜਿਆ ਇਹ ਵੀਡੀਓ ਪ੍ਰੋਮੋ ਸੋਨੀ ਟੀ. ਵੀ. ਚੈਨਲ ਨੇ ਟਵਿਟਰ ਅਕਾਊਂਟ ’ਤੇ ਸਾਂਝਾ ਕੀਤਾ ਗਿਆ ਹੈ।
#KBC13 mein aayi contestant Divya Sahay ne AB sir se vyakt ki apni actress banne ki iccha. Dekhiye iss intresting pal ko #KaunBanegaCrorepati mein, Mon-Fri, raat 9 baje, sirf Sony par.#SawaalJoBhiHoJawaabAapHiHo @SrBachchan pic.twitter.com/h9HfJMfkAO
— sonytv (@SonyTV) October 4, 2021
ਇਸ ਵੀਡੀਓ ਪ੍ਰੋਮੋ ’ਚ ਦਿਵਿਆ ਸਹਾਏ ਅਮਿਤਾਭ ਬੱਚਨ ਨੂੰ ਕਹਿੰਦੀ ਹੈ, ‘ਇਕ ਗੱਲ ਹੈ, ਮੈਨੂੰ ਤੁਹਾਡੀ ਨੂੰਹ ਤੋਂ ਬਹੁਤ ਜਲਣ ਹੈ।’ ਇਸ ਤੋਂ ਬਾਅਦ ਬਿੱਗ ਬੀ ਉਸ ਤੋਂ ਇਸ ਦਾ ਕਾਰਨ ਪੁੱਛਦੇ ਹਨ ਤਾਂ ਦਿਵਿਆ ਸਹਾਏ ਕਹਿੰਦੀ ਹੈ, ‘ਸੌਂ ਸਾਲ ’ਚ ਕੋਈ ਲੜਕੀ ਇੰਨੀ ਖ਼ੂਬਸੂਰਤ ਪੈਦਾ ਹੁੰਦੀ ਹੈ।’ ਇਸ ਤੋਂ ਬਾਅਦ ਬਿੱਗ ਬੀ ਨੇ ਤਾਰੀਫ਼ ਲਈ ਉਸ ਦਾ ਸ਼ੁਕਰੀਆ ਅਦਾ ਕੀਤਾ ਤੇ ਦਿਵਿਆ ਦੀ ਸ਼ਿਕਾਇਤ ਇਥੇ ਹੀ ਖ਼ਤਮ ਨਹੀਂ ਹੁੰਦੀ। ਉਹ ਇਹ ਵੀ ਕਹਿੰਦੀ ਹੈ ਕਿ ਐਸ਼ਵਰਿਆ ਤੋਂ ਇਲਾਵਾ ਉਹ ਹੋਰ ਅਦਾਕਾਰਾਂ ਦੀ ਤੁਲਨਾ ’ਚ ਕਿਤੇ ਜ਼ਿਆਦਾ ਸੁੰਦਰ ਹੈ। ਉਹ ਅੱਗੇ ਕਹਿੰਦੀ ਹੈ, ‘ਮੈਂ ਅਜੇ ਤਕ ਹੀਰੋਇਨ ਕਿਉਂ ਨਹੀਂ ਹਾਂ।’
‘ਕੇ. ਬੀ. ਸੀ. 13’ ਨਾਲ ਜੁੜਿਆ ਇਹ ਵੀਡੀਓ ਪ੍ਰੋਮੋ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਅਮਿਤਾਭ ਬੱਚਨ ਦੇ ਪ੍ਰਸ਼ੰਸਕ ਤੇ ਕਈ ਸੋਸ਼ਲ ਮੀਡੀਆ ਯੂਜ਼ਰਜ਼ ਵੀਡੀਓ ਪ੍ਰੋਮੋ ਨੂੰ ਖ਼ੂਬ ਪਸੰਦ ਕਰ ਰਹੇ ਹਨ। ਨਾਲ ਹੀ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।