ਨਵੇਂ ਘਰ ਦੀ ਮਾਲਕਨ ਬਣੀ ਗਾਇਕਾ ਕੌਰ ਬੀ, ਪ੍ਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਸਾਂਝੀਆਂ ਕੀਤੀਆਂ ਤਸਵੀਰਾਂ

Tuesday, May 04, 2021 - 05:06 PM (IST)

ਨਵੇਂ ਘਰ ਦੀ ਮਾਲਕਨ ਬਣੀ ਗਾਇਕਾ ਕੌਰ ਬੀ, ਪ੍ਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਸਾਂਝੀਆਂ ਕੀਤੀਆਂ ਤਸਵੀਰਾਂ

ਚੰਡੀਗੜ੍ਹ (ਬਿਊਰੋ) - ਪੰਜਾਬੀ ਗਾਇਕਾ ਕੌਰ ਬੀ ਨੇ ਆਪਣੀ ਬੁਲੰਦ ਆਵਾਜ਼ ਦੇ ਸਦਕਾ ਪੰਜਾਬੀ ਸੰਗੀਤ ਜਗਤ 'ਚ ਖ਼ਾਸ ਮੁਕਾਮ ਹਾਸਲ ਕੀਤਾ ਹੈ। ਕੌਰ ਬੀ ਦਾ ਨਾਂ ਪੰਜਾਬੀ ਸੰਗੀਤ ਜਗਤ ਦੀਆਂ ਬਕਮਾਲ ਗਾਇਕਾਂ 'ਚ ਆਉਂਦਾ ਹੈ। ਹਾਲ ਹੀ 'ਚ ਗਾਇਕਾ ਕੌਰ ਬੀ ਨੇ ਨਵਾਂ ਘਰ ਲਿਆ ਹੈ, ਜਿਸ ਦੀ ਜਾਣਕਾਰੀ ਉਸ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ 'ਚ ਕੁਝ ਵੀਡੀਓਜ਼ ਪੋਸਟ ਕਰਕੇ ਦਿੱਤੀ ਹੈ।

PunjabKesari

ਉਸ ਦੀਆਂ ਇਹ ਸਟੋਰੀਆਂ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇਸ ਦੀਆਂ ਕੁਝ ਤਸਵੀਰਾਂ ਵੀ ਕੌਰ ਬੀ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਚ ਵੀ ਸ਼ੇਅਰ ਕੀਤੀਆਂ ਹਨ। 

PunjabKesari
ਦੱਸ ਦਈਏ ਕਿ ਕੌਰ ਬੀ ਨੇ ਆਪਣੇ ਇੰਸਟਾਗ੍ਰਾਮ 'ਤੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਸਾਂਝੀ ਹੋਏ ਲਿਖਿਆ, 'ਵਾਹਿਗੁਰੂ ਜੀ ਦੀ ਮਿਹਰ ਸਦਕਾ ਫਾਈਨਲੀ ਮੈਂ ਆਪਣੇ ਨਵੇਂ ਘਰ 'ਚ ਸ਼ਿਫਟ ਹੋ ਗਈ। ਮਿਹਰ ਕਰਿਓ ਮੇਰੇ ਸਾਹਿਬਾ।'

PunjabKesari

ਇਸ ਦੇ ਨਾਲ ਹੀ ਕੌਰ ਬੀ ਨੇ ਲਿਖਿਆ ਕਿ ਬਸ ਇਸੇ ਕਰਕੇ ਕੁਝ ਕੁ ਮਹੀਨਿਆਂ ਤੋਂ ਬਿਜ਼ੀ ਸੀ ਅਤੇ ਗੀਤ ਥੋੜੇ ਲੇਟ ਹੋ ਗਏ, ਅਗਲਾ ਮਿਊਜ਼ਿਕ ਬਹੁਤ ਜਲਦ।'

PunjabKesari
ਕੌਰ ਬੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਉਸ ਨੇ ਕਈ ਗਾਇਕਾਂ ਨਾਲ ਵੀ ਗੀਤ ਗਾਏ ਹਨ। ਕੌਰ ਬੀ ਦਾ ਅਸਲ ਨਾਂ ਬਲਜਿੰਦਰ ਕੌਰ ਹੈ, ਜਦੋਂਕਿ ਪੰਜਾਬੀ ਇੰਡਸਟਰੀ 'ਚ ਉਹ ਕੌਰ ਬੀ ਦੇ ਨਾਂ ਨਾਲ ਮਸ਼ਹੂਰ ਹਨ।

PunjabKesari

ਕੌਰ ਬੀ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਆਏ ਦਿਨ ਉਹ ਆਪਣੀਆਂ ਖ਼ੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ। 

 
 
 
 
 
 
 
 
 
 
 
 
 
 
 
 

A post shared by KaurB🔥 (@kaurbmusic)


author

sunita

Content Editor

Related News