ਕੌਰ ਬੀ ਆਪਣੇ ਤਾਇਆ ਜੀ ਨਾਲ ਤਸਵੀਰ ਸਾਂਝੀ ਕਰ ਆਖੀ ਇਹ ਗੱਲ

Thursday, Sep 30, 2021 - 10:30 AM (IST)

ਕੌਰ ਬੀ ਆਪਣੇ ਤਾਇਆ ਜੀ ਨਾਲ ਤਸਵੀਰ ਸਾਂਝੀ ਕਰ ਆਖੀ ਇਹ ਗੱਲ

ਚੰਡੀਗੜ੍ਹ- ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਕੌਰ ਬੀ ਆਪਣੇ ਸਟਾਈਲ ਅਤੇ ਗਾਇਕੀ ਦੇ ਲਈ ਜਾਣੀ ਜਾਂਦੀ ਹੈ। ਉਹ ਅਕਸਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਪਰਿਵਾਰ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ। ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ‘ਚ ਉਹ ਆਪਣੇ ਤਾਇਆ ਜੀ ਦੇ ਨਾਲ ਨਜ਼ਰ ਆ ਰਹੀ ਹੈ।

PunjabKesari
ਸਾਡੇ ਘਰ ਸਭ ਤੋਂ ਸੋਹਣੀ ਆਵਾਜ਼ ਮੇਰੇ ਤਾਇਆ ਜੀ ਦੀ ਆ, ਮੈਂ ਵੀ ਇਨ੍ਹਾਂ ਨਾਲ ਗੁਰੂ ਘਰ ਸ਼ਬਦ ਪੜ੍ਹਦੀ ਹੁੰਦੀ ਸੀ, ਛੋਟੇ ਹੁੰਦੇ ਸ਼ਾਇਦ ਇਨਾਂ ਕਰਕੇ ਹੀ ਮੇਰੀ ਆਵਾਜ਼ ਵੀ ਥੋੜੀ ਕੁ ਸੋਹਣੀ ਆ'। ਕੌਰ ਬੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ। ਜਲਦ ਹੀ ਉਹ ਹੋਰ ਵੀ ਕਈ ਗੀਤ ਲੈ ਕੇ ਆਉਣ ਵਾਲੀ ਹੈ। ਉਹ ਗਾਇਕ ਦਿਲਪ੍ਰੀਤ ਢਿੱਲੋਂ ਅਤੇ ਜੌਰਡਨ ਸੰਧੂ ਦੇ ਨਾਲ ਵੀ ਗੀਤ ਲੈ ਕੇ ਆਏਗੀ। ਬੀਤੇ ਦਿਨੀਂ ਗਾਇਕਾ ਨੇ ਕੁਝ ਤਸਵੀਰਾਂ ਸਾਂਝੀਆਂ ਕਰਕੇ ਇਸ ਦਾ ਹਿੰਟ ਵੀ ਦਿੱਤਾ ਸੀ।

Punjabi singer Kaur B to sing a Haryanvi song | Punjabi Movie News - Times  of India


author

Aarti dhillon

Content Editor

Related News