ਕੌਰ ਬੀ ਦੇ ਪਰਿਵਾਰ ਨੇ ਜਿੱਤੀ ਸਰਪੰਚੀ ਦੀ ਚੋਣ, ਜਸ਼ਨ ਮਨਾਉਂਦੇ ਵੀਡੀਓ ਕੀਤਾ ਸਾਂਝਾ

Thursday, Oct 17, 2024 - 09:23 AM (IST)

ਕੌਰ ਬੀ ਦੇ ਪਰਿਵਾਰ ਨੇ ਜਿੱਤੀ ਸਰਪੰਚੀ ਦੀ ਚੋਣ, ਜਸ਼ਨ ਮਨਾਉਂਦੇ ਵੀਡੀਓ ਕੀਤਾ ਸਾਂਝਾ

ਜਲੰਧਰ- ਪੰਜਾਬ ‘ਚ 15  ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਈਆਂ । ਜਿਸ ‘ਚ ਕਈ ਪਿੰਡਾਂ ਦੇ ਸਰਪੰਚ ਚੁਣੇ ਗਏ ਹਨ । ਕਈ ਥਾਂਵਾਂ ‘ਤੇ ਤਾਂ ਕੁਝ ਦਿਨ ਪਹਿਲਾਂ ਹੀ ਸਰਬ ਸੰਮਤੀ ਦੇ ਨਾਲ ਸਰਪੰਚ ਚੁਣ ਲਏ ਗਏ ਹਨ, ਜਦਕਿ ਕੁਝ ਥਾਂਵਾਂ ਤੇ ਪੰਚਾਇਤ ਦੀ ਚੋਣ ਦੇ ਲਈ ਵੋਟਿੰਗ ਹੋਈ । ਬੀਤੇ ਦਿਨੀਂ ਗਾਇਕ ਐਮੀ ਵਿਰਕ ਦੇ ਪਿਤਾ ਜੀ ਨੂੰ ਸਰਬ ਸੰਮਤੀ ਦੇ ਨਾਲ ਪਿੰਡ ਦਾ ਸਰਪੰਚ ਚੁਣ ਲਿਆ ਗਿਆ ਸੀ ।  ਗਾਇਕਾ ਕੌਰ ਬੀ ਦੇ ਪਰਿਵਾਰ ਵੱਲੋਂ ਸਰਪੰਚੀ ਦੀ ਚੋਣ ਲੜੀ ਗਈ ਸੀ ।

PunjabKesari

ਜਿਸ ‘ਚ ਗਾਇਕਾ ਦੇ ਪਰਿਵਾਰ ਨੇ ਜਿੱਤ ਹਾਸਲ ਕੀਤੀ ਹੈ। ਜਿਸ ਦਾ ਇੱਕ ਵੀਡੀਓ ਗਾਇਕਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਸਾਂਝਾ ਕੀਤਾ ਹੈ। ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕਾ ਦੇ ਘਰ ਆਤਿਸ਼ਬਾਜ਼ੀ ਕਰਕੇ ਖੁਸ਼ੀ ਮਨਾਈ ਜਾ ਰਹੀ ਹੈ। ਕੌਰ ਬੀ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ‘ਮੁਬਾਰਕਾਂ ਸਾਡੇ ਆਲਿਆ, ਪੰਚ ਸਰਪੰਚ ਸਾਰੇ ਘਰ ਦੇ’।ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ । 

PunjabKesari

ਗਾਇਕਾ ਦੇ ਕੰਮ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਉਹ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ ।ਕੌਰ ਬੀ ਨੇ ਹੁਣ ਤੱਕ ਕਈ ਹਿੱਟ ਗੀਤ ਦਿੱਤੇ ਹਨ । ਜਿਸ ‘ਚ ਮਿੱਤਰਾਂ ਦੇ ਬੂਟ, ਬਜਟ, ਜਸਟ ਦੇਸੀ ਸਣੇ ਕਈ ਹਿੱਟ ਗੀਤ ਗਾਏ ਹਨ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News