ਪਤੀ ਵਿੱਕੀ ਦਾ ਹੱਥ ਫੜ ਕੇ ਦੀਵਾਲੀ ਪਾਰਟੀ ''ਚ ਪਹੁੰਚੀ ਕੈਟਰੀਨਾ, ਰਵਾਇਤੀ ਲੁੱਕ ’ਚ ਖੂਬ ਜੱਚ ਰਿਹਾ ਜੋੜਾ

10/21/2022 11:00:00 AM

ਮੁੰਬਈ- ਬੀ-ਟਾਊਨ ’ਚ ਇਨ੍ਹੀਂ ਦਿਨੀਂ ਦੀਵਾਲੀ ਪਾਰਟੀ ਚੱਲ ਰਹੀ ਹੈ। ਆਯੁਸ਼ਮਾਨ ਖੁਰਾਨਾ, ਕ੍ਰਿਤੀ ਸੈਨਨ, ਰਮੇਸ਼ ਤੋਰਾਨੀ ਤੋਂ ਬਾਅਦ, ਡਿਜ਼ਾਈਨਰ ਮਨੀਸ਼ ਮਲਹੋਤਰਾ ਨੇ ਵੀਰਵਾਰ ਨੂੰ ਆਪਣੇ ਘਰ ਦੀਵਾਲੀ ਪਾਰਟੀ ਦਾ ਆਯੋਜਨ ਕੀਤਾ। ਇਸ ਪਾਰਟੀ ’ਚ ਮਾਧੁਰੀ ਦੀਕਸ਼ਿਤ, ਮਲਾਇਕਾ ਅਰੋੜਾ, ਕਰਿਸ਼ਮਾ ਕਪੂਰ ਤੋਂ ਲੈ ਕੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ। ਮਨੀਸ਼ ਮਲਹੋਤਰਾ ਦੀ ਪਾਰਟੀ ’ਚ ਬਾਲੀਵੁੱਡ ਦੀ ਮਸ਼ਹੂਰ ਜੋੜੀ ਕੈਟਰੀਨਾ ਕੈਫ਼-ਵਿੱਕੀ ਕੌਸ਼ਲ ਵੀ ਪਹੁੰਚੇ।

PunjabKesari

ਇਹ ਵੀ ਪੜ੍ਹੋ : ਫ਼ਿਲਮ ‘ਭੇੜੀਆ’ ਦੀ ਅਦਾਕਾਰ ਪ੍ਰਭਾਸ ਨੇ ਕੀਤੀ ਤਾਰੀਫ਼, ਟ੍ਰੇਲਰ ਯੂਟਿਊਬ ’ਤੇ ਨੰਬਰ 1 ਕਰ ਰਿਹਾ ਟ੍ਰੈਂਡ

ਵਿੱਕੀ ਅਤੇ ਕੈਟਰੀਨਾ ਨੇ ਹੱਥ ਫੜ ਕੇ ਪਾਰਟੀ 'ਚ ਕੀਤੀ ਸ਼ਾਨਦਾਰ ਐਂਟਰੀ ਕੀਤੀ। ਪਾਰਟੀ 'ਚ ਦੋਵਾਂ ਦਾ ਰਵਾਇਤੀ ਲੁੱਕ ਦੇਖਣ ਨੂੰ ਮਿਲਿਆ। ਲੁੱਕ ਦੀ ਗੱਲ ਕਰੀਏ ਤਾਂ ਕੈਟਰੀਨਾ ਗ੍ਰੀਨ ਕਲਰ ਦੀ ਸਾੜ੍ਹੀ ’ਚ ਕਾਫ਼ੀ ਖੂਬਸੂਰਤ ਲੱਗ ਰਹੀ ਸੀ।

PunjabKesari

ਇਸ ਨਾਲ ਅਦਾਕਾਰਾ ਨੇ ਮਿਨਿਮਲ ਮੇਕਅੱਪ, ਮੱਥੇ ’ਤੇ ਬਿੰਦੀ, ਨਿਊਡ ਲਿਪਸਟਿਕ ਨਾਲ ਆਪਣੀ ਲੁੱਕ ਨੂੰ ਪਰਫੈਕਟ ਬਣਾਇਆ। ਕੈਟਰੀਨਾ ਨੇ ਹੈਵੀ ਈਅਰਰਿੰਗਸ ਨਾਲ ਲੁੱਕ ਨੂੰ ਪੂਰਾ ਕੀਤਾ। ਇਸ ਦੇ ਨਾਲ ਹੀ ਵਿੱਕੀ ਕਾਲੇ ਕੁੜਤੇ-ਪਜਾਮੇ ’ਚ ਕਾਫ਼ੀ ਵਧੀਆ ਲੱਗ ਰਹੇ ਸੀ।

PunjabKesari

ਵਿੱਕੀ ਅਤੇ ਕੈਟਰੀਨਾ ਨੇ ਮਨੀਸ਼ ਮਲਹੋਤਰਾ ਦੀ ਦੀਵਾਲੀ ਪਾਰਟੀ ’ਚ ਭਾਰਤੀ ਲੁੱਕ ਨਾਲ ਚਾਰ-ਚੰਨ ਲਗਾਏ। ਜੋੜੇ ਦੀਆਂ ਤਸਵੀਰਾਂ ਹੁਣ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਕਾਫ਼ੀ ਪਸੰਦ ਕਰ ਰਹੇ ਹਨ।

PunjabKesari

ਇਹ ਵੀ ਪੜ੍ਹੋ : ਕ੍ਰਿਤੀ ਸੈਨਨ ਦੀ ਦੀਵਾਲੀ ਪਾਰਟੀ ’ਚ ਵਰੁਣ ਨੇ ਪਤਨੀ ਦਾ ਹੱਥ ਫੜ ਕੇ ਦਿੱਤੇ ਪੋਜ਼, ਨਤਾਸ਼ਾ ਸਾੜ੍ਹੀ ’ਚ ਲੱਗ ਰਹੀ ਖੂਬਸੂਰਤ

ਇਸ ਤੋਂ ਪਹਿਲਾਂ ਕੈਟਰੀਨਾ ਕੈਫ਼ ਨੇ ਲਾਲ ਸਾੜ੍ਹੀ ’ਚ ਪਤੀ ਵਿੱਕੀ ਨਾਲ ਨਿਰਮਾਤਾ ਰਮੇਸ਼ ਤੋਰਾਨੀ ਦੀ ਦੀਵਾਲੀ ਪਾਰਟੀ ’ਚ ਸ਼ਿਰਕਤ ਕੀਤੀ ਸੀ। ਉਸ ਦੀਆਂ ਇਹ ਤਸਵੀਰਾਂ ਵੀ ਕਾਫ਼ੀ ਵਾਇਰਲ ਹੋਈਆਂ ਸਨ।

PunjabKesari

ਕੰਮ ਦੀ ਗੱਲ ਕਰੀਏ ਤਾਂ ਕੈਟਰੀਨਾ ਇਨ੍ਹੀਂ ਦਿਨੀਂ ਫਿਲਮ 'ਫੋਨ ਭੂਤ' ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਫਿਲਮ 'ਚ ਉਸ ਦੇ ਨਾਲ ਸਿਧਾਂਤ ਚਤੁਰਵੇਦੀ ਅਤੇ ਈਸ਼ਾਨ ਖੱਟਰ ਹਨ। ਫੋਨ ਭੂਤ 4 ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ।

PunjabKesari

ਅਦਾਕਾਰਾ ਦੇ ਫ਼ਿਲਮੀ ਕਰੀਅਰ  ਦੀ ਗੱਲ ਕਰੀਏ ਤਾਂ ਅਦਾਕਾਰਾ ‘ਟਾਈਗਰ 3’ ’ਚ ਸਲਮਾਨ ਖ਼ਾਨ ਨਾਲ ਨਜ਼ਰ ਆਵੇਗੀ। ਵਿੱਕੀ ਕੌਸ਼ਲ ਇਨ੍ਹੀਂ ਦਿਨੀਂ ਮੇਘਨਾ ਗੁਲਜ਼ਾਰ ਦੀ ਫ਼ਿਲਮ ਸੈਮ ਬਹਾਦਰ ਦੀ ਸ਼ੂਟਿੰਗ ਕਰ ਰਹੇ ਹਨ। ਇਸ ਤੋਂ ਇਲਾਵਾ ਉਹ ਸਾਰਾ ਅਲੀ ਖ਼ਾਨ ਨਾਲ ਅਨਟਾਈਟਲ ਫ਼ਿਲਮ ’ਚ ਨਜ਼ਰ ਆਉਣਗੇ।


Shivani Bassan

Content Editor

Related News