ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਦੇ ਵਿਆਹ ਦੀਆਂ ਚਰਚਾਵਾਂ ਤੇਜ਼, ਇਸ ਜਗ੍ਹਾ ਦਸੰਬਰ ਦੇ ਪਹਿਲੇ ਹਫ਼ਤੇ ਲੈਣਗੇ ਲਾਵਾਂ !

Thursday, Oct 28, 2021 - 11:16 AM (IST)

ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਦੇ ਵਿਆਹ ਦੀਆਂ ਚਰਚਾਵਾਂ ਤੇਜ਼, ਇਸ ਜਗ੍ਹਾ ਦਸੰਬਰ ਦੇ ਪਹਿਲੇ ਹਫ਼ਤੇ ਲੈਣਗੇ ਲਾਵਾਂ !

ਮੁੰਬਈ (ਬਿਊਰੋ)– ਜਲਦ ਹੀ ਤੁਸੀਂ ਬਾਲੀਵੁੱਡ ’ਚ ਸ਼ਹਿਨਾਈਆਂ ਦੀ ਗੂੰਜ ਸੁਣਨ ਜਾ ਰਹੇ ਹੋ। ਖ਼ਬਰ ਹੈ ਕਿ ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਇਸ ਸਾਲ ਦੇ ਅਖੀਰ ’ਚ ਲਾਵਾਂ ਲੈਣ ਜਾ ਰਹੇ ਹਨ। ਮੀਡੀਆ ’ਚ ਹਰ ਪਾਸੇ ਉਨ੍ਹਾਂ ਦੇ ਵਿਆਹ ਦੀ ਚਰਚਾ ਹੈ, ਇਸ ਦੌਰਾਨ ਵਿਆਹ ਦੇ ਸਥਾਨ ਨਾਲ ਜੁੜੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ ਤੇ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਜੋੜਾ ਪ੍ਰਿਅੰਕਾ ਚੋਪੜਾ ਵਾਂਗ ਆਪਣੇ ਹੀ ਦੇਸ਼ ’ਚ ਵਿਆਹ ਕਰਨ ਜਾ ਰਿਹਾ ਹੈ।

PunjabKesari

ਈ-ਟਾਈਮਜ਼ ਦੀਆਂ ਰਿਪੋਰਟਾਂ ਦੀ ਮੰਨੀਏ ਤਾਂ ਕੈਟਰੀਨਾ ਤੇ ਵਿੱਕੀ ਰਾਜਸਥਾਨ ਦੇ ਰਣਥੰਭੌਰ ਨੈਸ਼ਨਲ ਪਾਰਕ ਤੋਂ ਸਿਰਫ਼ 30 ਮਿੰਟ ਦੀ ਦੂਰੀ ’ਤੇ ਸਥਿਤ ਸਵਾਈ ਮਾਧੋਪੁਰ ਦੇ ਇਕ ਰਿਜ਼ੋਰਟ ਸਿਕਸ ਸੈਂਸ ਫੋਰਟ ਬਰਵਾਰਾ ’ਚ ਵਿਆਹ ਦੇ ਬੰਧਨ ’ਚ ਬੱਝਣਗੇ ਤੇ ਵਿਆਹ ਦੀ ਤਾਰੀਖ਼ ਦਸੰਬਰ ਦੇ ਪਹਿਲੇ ਹਫ਼ਤੇ ਸਾਹਮਣੇ ਆ ਗਈ ਹੈ।

PunjabKesari

ਸਿਕਸ ਸੈਂਸ ਫੋਰਟ ਬਰਵਾੜਾ 14ਵੀਂ ਸਦੀ ਦਾ ਕਿਲਾ ਹੈ, ਜਿਸ ਨੂੰ ਸਿਕਸ ਸੈਂਸ ਸੈਂਚੁਰੀ ਤੇ ਵੈੱਲਨੈੱਸ ਸਪਾ ’ਚ ਬਦਲ ਦਿੱਤਾ ਗਿਆ ਹੈ। ਇਹ ਕਿਲਾ ਅੱਜ ਵੀ ਰਾਜਸਥਾਨ ਦੇ ਸ਼ਾਹੀ ਪਰਿਵਾਰ ਦੀ ਮਲਕੀਅਤ ਹੈ। ਇਸ ਦੀ ਚਾਰਦੀਵਾਰੀ ਅੰਦਰ ਇਕ ਮਹਿਲ ਤੇ ਦੋ ਮੰਦਰ ਹਨ। ਇਸ ਦੇ ਵਿੰਟੇਜ ਲੁੱਕ ਨੂੰ ਬਰਕਰਾਰ ਰੱਖਣ ਲਈ ਇਸ ਨੂੰ 700-ਅਰਲੀ ਲੁੱਕ ਦਿੱਤਾ ਗਿਆ ਹੈ, ਜੋ ਇਸ ਦੀ ਖ਼ੂਬਸੂਰਤੀ ਨੂੰ ਹੋਰ ਵਧਾ ਦਿੰਦਾ ਹੈ।

PunjabKesari

ਹਾਲਾਂਕਿ ਅਜੇ ਤੱਕ ਇਹ ਖ਼ੁਲਾਸਾ ਨਹੀਂ ਹੋਇਆ ਹੈ ਕਿ ਵਿਆਹ ਚਰਚ ’ਚ ਹੋਵੇਗਾ ਜਾਂ ਨਹੀਂ ਤੇ ਸਾਨੂੰ ਸਿਕਸ ਸੈਂਸ ’ਤੇ ਸ਼ਾਨਦਾਰ ਰਿਸੈਪਸ਼ਨ ਦਾ ਇੰਤਜ਼ਾਰ ਕਰਨਾ ਹੋਵੇਗਾ ਜਾਂ ਕੁਝ ਹੋਰ। ਖ਼ਬਰਾਂ ਤਾਂ ਇਹ ਵੀ ਹਨ ਕਿ ਕੈਟਰੀਨਾ ਦੇ ਵਿਆਹ ਦੀ ਆਊਟਫਿੱਟ ਸਬਿਆਸਾਚੀ ਤਿਆਰ ਕਰ ਰਿਹਾ ਹੈ। ਇਸ ਖ਼ਬਰ ਦਾ ਦਾਅਵਾ ਈ-ਟਾਈਮਜ਼ ਨੇ ਵੀ ਕੀਤਾ ਹੈ।

PunjabKesari

ਇਸ ਦੌਰਾਨ ਵਿੱਕੀ ਦੇ ਪਿਤਾ ਸ਼ਾਮ ਕੌਸ਼ਲ ਨੇ ਇਸ ਮਾਮਲੇ ’ਤੇ ਪੂਰੀ ਤਰ੍ਹਾਂ ਚੁੱਪੀ ਧਾਰੀ ਹੋਈ ਹੈ। ਇਹ ਖ਼ਬਰ ਸੁਣਨ ਤੋਂ ਬਾਅਦ ਉਨ੍ਹਾਂ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ ਹੈ ਪਰ ਉਹ ਕਿਸੇ ਨੂੰ ਕੋਈ ਜਵਾਬ ਨਹੀਂ ਦੇ ਰਹੇ ਹਨ। ਨਾਲ ਹੀ ਕੈਟਰੀਨਾ ਕੈਫ ਨੂੰ ਸਿਰਫ਼ ਖ਼ਾਸ ਲੋਕਾਂ ਦੇ ਹੀ ਫ਼ੋਨ ਆ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News