ਕੈਟਰੀਨਾ ਕੈਫ ਦੇ ਹੈਲੋਵੀਨ ਲੁੱਕ ਨੇ ਖਿੱਚਿਆਂ ਲੋਕਾਂ ਦਾ ਧਿਆਨ, ਵਾਇਰਲ ਹੋਈਆਂ ਤਸਵੀਰਾਂ

Tuesday, Nov 01, 2022 - 12:29 PM (IST)

ਕੈਟਰੀਨਾ ਕੈਫ ਦੇ ਹੈਲੋਵੀਨ ਲੁੱਕ ਨੇ ਖਿੱਚਿਆਂ ਲੋਕਾਂ ਦਾ ਧਿਆਨ, ਵਾਇਰਲ ਹੋਈਆਂ ਤਸਵੀਰਾਂ

ਮੁੰਬਈ (ਬਿਊਰੋ) : ਬਾਲੀਵੁੱਡ ਦੇ ਕਲਾਕਾਰ ਹਰ ਤਿਉਹਾਰ ਨੂੰ ਬਹੁਤ ਹੀ ਉਤਸ਼ਾਹ ਨਾਲ ਸੈਲੀਬ੍ਰੇਟ ਕਰਦੇ ਹਨ, ਭਾਵੇਂ ਉਹ ਦੇਸ਼ ਦਾ ਹੋਵੇ ਜਾਂ ਫਿਰ ਵਿਦੇਸ਼ੀ ਹੋਵੇ। ਬੀਤੇ ਦਿਨ ਵਿਦੇਸ਼ਾਂ 'ਚ ਹੈਲੋਵੀਨ ਮਨਾਇਆ ਗਿਆ। ਇਸ ਦੌਰਾਨ ਬਾਲੀਵੁੱਡ ਕਲਾਕਾਰ ਵੀ ਇੱਕ ਤੋਂ ਵੱਧ ਕੇ ਇੱਕ ਡਰਾਵਨੀ ਲੁੱਕ 'ਚ ਨਜ਼ਰ ਆਏ। ਇਸ ਦੌਰਾਨ ਸਭ ਦੀਆਂ ਨਜ਼ਰਾਂ ਬਾਲੀਵੁੱਡ ਦੀ ਬਾਰਬੀ ਗਰਲ ਕੈਟਰੀਨਾ ਕੈਫ ਦੀਆਂ ਤਸਵੀਰਾਂ 'ਤੇ ਟਿਕੀਆਂ ਹੋਈਆਂ ਹਨ। ਹੈਲੋਵੀਨ ਲੁੱਕ 'ਚ ਕੈਟਰੀਨਾ ਕੈਫ ਵੀ ਕਾਫ਼ੀ ਕਿਊਟ ਲੱਗ ਰਹੀ ਹੈ। ਉਸ ਦਾ ਕਲਰਫੁੱਲ ਲੁੱਕ ਵੀ ਕਾਫ਼ੀ ਕ੍ਰਿਏਟਿਵ ਹੈ। ਸੋਸ਼ਲ ਮੀਡੀਆ 'ਤੇ ਕੈਟਰੀਨਾ ਕੈਫ ਦੀ ਹੈਲੋਵੀਨ ਵਾਲੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।

ਦੱਸ ਦਈਏ ਕਿ ਕੈਟਰੀਨਾ ਦਾ ਹੈਲੋਵੀਨ ਲੁੱਕ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ। ਕੈਟਰੀਨਾ ਕੈਫ ਨੇ ਮਾਰਗੋ ਐਲਿਸ ਰੋਬੀ ਦੀ ਹਾਰਲੇ ਕੁਇਨ ਲੁੱਕ ਨੂੰ ਦੁਬਾਰਾ ਬਣਾਇਆ, ਜਿਸ ਨੂੰ ਕੈਟਰੀਨਾ ਨੇ ਆਪਣੇ ਅੰਦਾਜ਼ ਨਾਲ ਰੰਗ ਲਿਆ।

PunjabKesari

ਕੈਟਰੀਨਾ ਇਸ ਲੁੱਕ 'ਚ ਗੁਲਾਬੀ ਰੰਗ ਦੇ ਕ੍ਰੌਪ ਟਾਪ ਅਤੇ ਡੈਨੀਮ ਸ਼ਾਰਟਸ ਨਾਲ ਪਾਰਦਰਸ਼ੀ ਜੈਕੇਟ 'ਚ ਨਜ਼ਰ ਆ ਰਹੀ ਹੈ, ਜਿਸ ਦੀਆਂ ਸਲੀਵਜ਼ ਰੰਗੀਨ ਰਫਲਸ ਨਾਲ ਬਣੀਆਂ ਹੋਈਆਂ ਹਨ। ਇਸ ਲੁੱਕ 'ਚ ਇਕ ਚੀਜ਼ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ, ਉਹ ਸੀ ਕੈਟਰੀਨਾ ਦਾ ਹੇਅਰ ਸਟਾਈਲ। ਅਦਾਕਾਰਾ ਨੇ ਆਪਣੇ ਵਾਲਾਂ 'ਚ ਦੋ ਪੋਨੀਆਂ ਬਣਾਈਆਂ ਹੋਈਆਂ ਹਨ, ਇੱਕ ਨੀਲੇ ਰੰਗ ਦੀ ਅਤੇ ਦੂਜੀ ਲਾਲ ਰੰਗ ਦੀ। ਕੈਟਰੀਨਾ ਭੂਤਨੀ ਮੇਕਅੱਪ ਨਾਲ ਕਾਫ਼ੀ ਆਕਰਸ਼ਿਤ ਲੱਗ ਰਹੀ ਹੈ।

PunjabKesari

ਦੱਸਣਯੋਗ ਹੈ ਕਿ ਕੈਟਰੀਨਾ ਕੈਫ਼ ਦੀ ਅਗਲੀ ਫ਼ਿਲਮ 'ਫੋਨ ਭੂਤ' ਵੀ ਜਲਦ ਹੀ ਰਿਲੀਜ਼ ਹੋਣ ਵਾਲੀ ਹੈ। ਇਹ ਫ਼ਿਲਮ 4 ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ। ਇਸ ਫ਼ਿਲਮ 'ਚ ਕੈਟਰੀਨਾ ਨਾਲ ਅਦਾਕਾਰ ਸਿਧਾਰਥ ਚਤੁਰਵੇਦੀ ਨਜ਼ਰ ਆਉਣਗੇ।

PunjabKesari
ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਸਾਂਝੀ ਕਰੋ।


author

sunita

Content Editor

Related News