ਰੱਸੀ ’ਤੇ ਲਟਕ ਕੇ ਗੋਲੀਆਂ ਚਲਾਉਂਦੀ ਨਜ਼ਰ ਆਈ ਕੈਟਰੀਨਾ ਕੈਫ, ‘ਟਾਈਗਰ 3’ ਤੋਂ ਫਰਸਟ ਲੁੱਕ ਆਈ ਸਾਹਮਣੇ

10/10/2023 4:21:42 PM

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ YRF ਸਪਾਈ ਯੂਨੀਵਰਸ ਦੀ ਪਹਿਲੀ ਮਹਿਲਾ ਜਾਸੂਸ ਹੈ। ਕੈਟਰੀਨਾ ਟਾਈਗਰ ਫਰੈਂਚਾਇਜ਼ੀ ’ਚ ਜ਼ੋਇਆ ਦਾ ਕਿਰਦਾਰ ਨਿਭਾਉਂਦੀ ਹੈ ਤੇ ਲੜਾਈ ਜਾਂ ਰਣਨੀਤੀ ’ਚ ਉਹ ਟਾਈਗਰ ਉਰਫ਼ ਸਲਮਾਨ ਖ਼ਾਨ ਦੇ ਬਰਾਬਰ ਹੈ। ਜਦੋਂ ਵੀ ਕੈਟਰੀਨਾ ਨੇ ਜ਼ੋਇਆ ਦਾ ਕਿਰਦਾਰ ਨਿਭਾਇਆ ਹੈ, ਭਾਵੇਂ ਉਹ ‘ਏਕ ਥਾ ਟਾਈਗਰ’ ਜਾਂ ‘ਟਾਈਗਰ ਜ਼ਿੰਦਾ ਹੈ’ ਹੋਵੇ, ਨੂੰ ਹਰ ਪਾਸਿਓਂ ਪਿਆਰ ਮਿਲਿਆ ਹੈ ਤੇ ਉਸ ਨੇ ਦਿਖਾਇਆ ਹੈ ਕਿ ਉਹ ਆਪਣੇ ਦਮ ’ਤੇ ਸ਼ਾਨਦਾਰ ਐਕਸ਼ਨ ਸੀਨ ਕਰ ਸਕਦੀ ਹੈ। ਯਸ਼ਰਾਜ ਫ਼ਿਲਮਜ਼ ਨੇ ਅੱਜ ਕੈਟਰੀਨਾ ਦੇ ਜ਼ੋਇਆ ਦੇ ਸੋਲੋ ਪੋਸਟਰ ਨੂੰ ਰਿਲੀਜ਼ ਕੀਤਾ ਤੇ ਇਸ ਗੱਲ ਦੀ ਸ਼ਲਾਘਾ ਕੀਤੀ ਕਿ ਟਾਈਗਰ-ਵਰਸ ਕੈਟਰੀਨਾ ਕੈਫ ਤੋਂ ਇਲਾਵਾ ਕੋਈ ਵੀ ਜ਼ੋਇਆ ਦੀ ਭੂਮਿਕਾ ਨਹੀਂ ਨਿਭਾਅ ਸਕਦਾ ਹੈ।

ਕੈਟਰੀਨਾ ਨੇ ਖ਼ੁਲਾਸਾ ਕੀਤਾ ਕਿ ‘ਟਾਈਗਰ 3’ ਦੇ ਸਰੀਰਕ ਤੌਰ ’ਤੇ ਚੁਣੌਤੀਪੂਰਨ ਐਕਸ਼ਨ ਸੀਨ ਕਰਨ ਲਈ, ਉਸ ਨੇ ਆਪਣੇ ਸਰੀਰ ਨੂੰ ‘ਬ੍ਰੇਕਿੰਗ ਪੁਆਇੰਟ’ ਵੱਲ ਧੱਕ ਦਿੱਤਾ। ਕੈਟਰੀਨਾ ਕਹਿੰਦੀ ਹੈ, ‘‘ਜ਼ੋਇਆ YRF ਸਪਾਈ ਯੂਨੀਵਰਸ ਦੀ ਪਹਿਲੀ ਮਹਿਲਾ ਜਾਸੂਸ ਹੈ ਤੇ ਮੈਨੂੰ ਉਸ ਵਰਗਾ ਕਿਰਦਾਰ ਨਿਭਾਉਣ ’ਤੇ ਬਹੁਤ ਮਾਣ ਹੈ। ਉਹ ਤਗੜੀ ਹੈ, ਉਹ ਦਲੇਰ ਹੈ, ਉਹ ਪੂਰੀ ਤਰ੍ਹਾਂ ਸਮਰਪਿਤ ਹੈ, ਉਹ ਵਫ਼ਾਦਾਰ ਹੈ, ਉਹ ਸੁਰੱਖਿਆ ਕਰਦੀ ਹੈ, ਉਹ ਪਾਲਣ ਪੋਸ਼ਣ ਕਰਦੀ ਹੈ ਤੇ ਸਭ ਤੋਂ ਵੱਧ ਉਹ ਹਰ ਸਮੇਂ ਮਨੁੱਖਤਾ ਲਈ ਖੜ੍ਹੀ ਹੁੰਦੀ ਹੈ।’’

ਇਹ ਖ਼ਬਰ ਵੀ ਪੜ੍ਹੋ : ਪੰਜਾਬੀ ਅਦਾਕਾਰਾ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ 'ਚ ਲਿਖੀਆਂ ਇਹ ਗੱਲਾਂ

ਉਹ ਅੱਗੇ ਕਹਿੰਦੀ ਹੈ, “YRF ਸਪਾਈ ਯੂਨੀਵਰਸ ’ਚ ਜ਼ੋਇਆ ਦਾ ਕਿਰਦਾਰ ਨਿਭਾਉਣਾ ਇਕ ਸ਼ਾਨਦਾਰ ਸਫ਼ਰ ਰਿਹਾ ਹੈ ਤੇ ਮੈਂ ਹਰ ਫ਼ਿਲਮ ’ਚ ਆਪਣੇ ਆਪ ਨੂੰ ਪਰਖਿਆ ਹੈ। ‘ਟਾਈਗਰ 3’ ਕੋਈ ਅਪਵਾਦ ਨਹੀਂ ਹੈ। ਅਸੀਂ ਇਸ ਵਾਰ ਐਕਸ਼ਨ ਸੀਨ ਨੂੰ ਅਗਲੇ ਪੱਧਰ ’ਤੇ ਲਿਜਾਣਾ ਚਾਹੁੰਦੇ ਸੀ ਤੇ ਮੈਂ ਫ਼ਿਲਮ ਲਈ ਆਪਣੇ ਸਰੀਰ ਲਈ ਬਹੁਤ ਪਸੀਨਾ ਵਹਾਇਆ ਹੈ ਤੇ ਲੋਕ ਇਸ ਨੂੰ ਦੇਖਣਗੇ। ਸਰੀਰਕ ਤੌਰ ’ਤੇ ਇਹ ਮੇਰੀ ਹੁਣ ਤੱਕ ਦੀ ਸਭ ਤੋਂ ਚੁਣੌਤੀਪੂਰਨ ਫ਼ਿਲਮ ਰਹੀ ਹੈ।’’

PunjabKesari

ਕੈਟਰੀਨਾ ਅੱਗੇ ਕਹਿੰਦੀ ਹੈ, ‘‘ਐਕਸ਼ਨ ਕਰਨਾ ਹਮੇਸ਼ਾ ਰੋਮਾਂਚਕ ਹੁੰਦਾ ਹੈ ਤੇ ਮੈਂ ਹਮੇਸ਼ਾ ਤੋਂ ਐਕਸ਼ਨ ਸ਼ੈਲੀ ਦੀ ਪ੍ਰਸ਼ੰਸਕ ਰਹੀ ਹਾਂ। ਇਸ ਲਈ ਜ਼ੋਇਆ ਦਾ ਕਿਰਦਾਰ ਨਿਭਾਉਣਾ ਮੇਰੇ ਲਈ ਸੁਪਨੇ ਦੇ ਸਾਕਾਰ ਹੋਣ ਵਰਗਾ ਹੈ। ਮਜ਼ਬੂਤ, ਦਲੇਰ, ਬਦਮਾਸ਼ ਤੇ ਕੋਈ ਰੋਕ ਨਹੀਂ। ਮੈਂ ਲੋਕਾਂ ਦੀ ਪ੍ਰਤੀਕਿਰਿਆ ਦਾ ਇੰਤਜ਼ਾਰ ਕਰ ਰਹੀ ਹਾਂ, ਜਦੋਂ ਉਹ ਜ਼ੋਇਆ ਨੂੰ ਸਕ੍ਰੀਨ ’ਤੇ ਦੇਖਦੇ ਹਨ। ਉਹ ਟਾਈਗਰ ਦੀ ਯਿਨ ਟੂ ਯਾਂਗ ਹੈ।’’ ਟਾਈਗਰ 3 ਆਦਿਤਿਆ ਚੋਪੜਾ ਵਲੋਂ ਨਿਰਮਿਤ ਹੈ ਤੇ ਮਨੀਸ਼ ਸ਼ਰਮਾ ਵਲੋਂ ਨਿਰਦੇਸ਼ਿਤ ਹੈ। ਇਹ ਫ਼ਿਲਮ ਇਸ ਸਾਲ ਦੀਵਾਲੀ ਦੀਆਂ ਛੁੱਟੀਆਂ ਦੌਰਾਨ ਰਿਲੀਜ਼ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News