ਮਸ਼ਹੂਰ ਅਦਾਕਾਰਾ ਕੈਟਰੀਨਾ ਕੈਫ ਕੋਰੋਨਾ ਪਾਜ਼ੇਟਿਵ, ਖ਼ੁਦ ਨੂੰ ਕੀਤਾ ਘਰ ’ਚ ਇਕਾਂਤਵਾਸ

Tuesday, Apr 06, 2021 - 05:19 PM (IST)

ਮਸ਼ਹੂਰ ਅਦਾਕਾਰਾ ਕੈਟਰੀਨਾ ਕੈਫ ਕੋਰੋਨਾ ਪਾਜ਼ੇਟਿਵ, ਖ਼ੁਦ ਨੂੰ ਕੀਤਾ ਘਰ ’ਚ ਇਕਾਂਤਵਾਸ

ਮੁੰਬਈ (ਬਿਊਰੋ)– ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੈਟਰੀਨਾ ਕੈਫ ਕੋਰੋਨਾ ਪਾਜ਼ੇਟਿਵ ਹੋ ਗਈ ਹੈ। ਇਸ ਗੱਲ ਦੀ ਜਾਣਕਾਰੀ ਕੈਟਰੀਨਾ ਕੈਫ ਵਲੋਂ ਇੰਸਟਾਗ੍ਰਾਮ ’ਤੇ ਇਕ ਸਟੋਰੀ ਸਾਂਝੀ ਕਰਕੇ ਦਿੱਤੀ ਗਈ ਹੈ।

ਕੈਟਰੀਨਾ ਕੈਫ ਨੇ ਸਟੋਰੀ ’ਚ ਲਿਖਿਆ, ‘ਮੈਂ ਕੋਵਿਡ-19 ਟੈਸਟ ’ਚ ਪਾਜ਼ੇਟਿਵ ਆਈ ਹਾਂ। ਮੈਂ ਖ਼ੁਦ ਨੂੰ ਤੁਰੰਤ ਆਈਸੋਲੇਟ ਕਰ ਲਿਆ ਤੇ ਘਰ ’ਚ ਹੀ ਇਕਾਂਤਵਾਸ ਹਾਂ। ਮੈਂ ਆਪਣੇ ਡਾਕਟਰਾਂ ਦੀ ਸਲਾਹ ’ਤੇ ਸੁਰੱਖਿਆ ਨਿਯਮਾਂ ਦੀ ਪਾਲਣਾ ਕਰ ਰਹੀ ਹਾਂ।’

PunjabKesari

ਕੈਟਰੀਨਾ ਅੱਗੇ ਲਿਖਦੀ ਹੈ, ‘ਜੋ ਵੀ ਮੇਰੇ ਸੰਪਰਕ ’ਚ ਸਨ, ਉਹ ਤੁਰੰਤ ਹੀ ਆਪਣਾ ਟੈਸਟ ਕਰਵਾ ਲੈਣ। ਤੁਹਾਡੇ ਪਿਆਰ ਤੇ ਸਮਰਥਨ ਲਈ ਹਮੇਸ਼ਾ ਧੰਨਵਾਦੀ ਰਹਾਂਗੀ। ਕਿਰਪਾ ਕਰਕੇ ਸੁਰੱਖਿਅਤ ਰਹੋ ਤੇ ਆਪਣਾ ਧਿਆਨ ਰੱਖੋ।’

ਦੱਸਣਯੋਗ ਹੈ ਕਿ ਬਾਲੀਵੁੱਡ ’ਚ ਕੋਰੋਨਾ ਵਾਇਰਸ ਦੇ ਕੇਸ ਤੇਜ਼ੀ ਨਾਲ ਵੱਧ ਰਹੇ ਹਨ। ਪਿਛਲੇ ਕੁਝ ਦਿਨਾਂ ਤੋਂ ਬਾਲੀਵੁੱਡ ਦਾ ਹਰ ਵੱਡਾ ਸਿਤਾਰਾ ਕੋਰੋਨਾ ਪਾਜ਼ੇਟਿਵ ਹੋ ਰਿਹਾ ਹੈ। ਰਣਬੀਰ ਕਪੂਰ, ਆਲੀਆ ਭੱਟ, ਕਾਰਤਿਕ ਆਰੀਅਨ ਤੋਂ ਗੋਵਿੰਦਾ ਤੋਂ ਬਾਅਦ ਹੁਣ ਕੈਟਰੀਨਾ ਕੈਫ ਕੋਰੋਨਾ ਪਾਜ਼ੇਟਿਵ ਹੋ ਗਈ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News