ਮਨੀਸ਼ ਮਲਹੋਤਰਾ ਦੀ ਦੀਵਾਲੀ ਪਾਰਟੀ ’ਚ ਨਜ਼ਰ ਆਏ ਫ਼ਿਲਮੀ ਸਿਤਾਰੇ, ਕੈਟਰੀਨਾ-ਐਸ਼ਵਰਿਆ ਨੇ ਲਗਾਏ ਚਾਰ-ਚੰਨ

Friday, Oct 21, 2022 - 01:11 PM (IST)

ਮਨੀਸ਼ ਮਲਹੋਤਰਾ ਦੀ ਦੀਵਾਲੀ ਪਾਰਟੀ ’ਚ ਨਜ਼ਰ ਆਏ ਫ਼ਿਲਮੀ ਸਿਤਾਰੇ, ਕੈਟਰੀਨਾ-ਐਸ਼ਵਰਿਆ ਨੇ ਲਗਾਏ ਚਾਰ-ਚੰਨ

ਨਵੀਂ ਦਿੱਲੀ- ਇਸ ਸਾਲ ਦੀਵਾਲੀ 24 ਅਕਤੂਬਰ ਯਾਨੀ ਸੋਮਵਾਰ ਨੂੰ ਮਨਾਈ ਜਾਵੇਗੀ। ਅਜਿਹੇ ’ਚ ਹਰ ਕੋਈ ਇਸ ਤਿਉਹਾਰ ਮਨਾਉਣ ਲਈ ਉਤਸ਼ਾਹਿਤ ਹੈ। ਫ਼ਿਲਮੀ ਗਲਿਆਰਿਆਂ ’ਚ ਵੀ ਦੀਵਾਲੀ ਪਾਰਟੀ ਸ਼ੁਰੂ ਹੋ ਗਈ ਹੈ। ਬੀਤੀ ਰਾਤ ਡਿਜ਼ਾਈਨਰ ਮਨੀਸ਼ ਮਲਹੋਤਰਾ ਨੇ ਆਪਣੇ ਘਰ 'ਤੇ ਦੀਵਾਲੀ ਦਾ ਸ਼ਾਨਦਾਰ ਆਯੋਜਨ ਕੀਤਾ ਸੀ। ਜਿਸ 'ਚ ਫ਼ਿਲਮੀ ਸਿਤਾਰੇ ਦੀਵਾਲੀ ਪਾਰਟੀ ’ਚ ਸ਼ਾਮਲ ਹੋਏ। ਐਸ਼ਵਰਿਆ ਰਾਏ ਤੋਂ ਲੈ ਕੇ ਕੈਟਰੀਨਾ ਕੈਫ਼ ਨੇ ਇਸ ਪਾਰਟੀ ’ਚ ਚਾਰ-ਚੰਨ ਲਗਾਏ।

ਇਹ ਵੀ ਪੜ੍ਹੋ : ਅਕਸ਼ੈ ਕੁਮਾਰ ਦੀ ਫ਼ਿਲਮ ‘ਰਾਮ ਸੇਤੂ’ ਨੂੰ ਮਿਲੀ ਪਹਿਲੀ ਸਮੀਖਿਆ, ਫ਼ਿਲਮ ਨੂੰ ਦੇਖਣ ਤੋਂ ਪਹਿਲਾਂ ਜਾਣੋ ਰੀਵਿਊ

ਐਸ਼ਵਰਿਆ ਰਾਏ-ਅਭਸ਼ੇਕ ਬੱਚਨ

ਇਸ ਦੌਰਾਨ ਪਾਰਟੀ ’ਚ ਐਸ਼ਵਰਿਆ ਰਾਏ ਅਤੇ ਅਭਸ਼ੇਕ ਬੱਚਨ ਇਕੱਠੇ ਨਜ਼ਰ ਆਏ। ਜੋੜੇ ਨੇ ਕੈਮਰੇ ਸਾਹਮਣੇ ਜ਼ਬਰਦਸਤ ਪੋਜ਼ ਦਿੱਤੇ। ਇਸ ਦੌਰਾਨ ਐਸ਼ਵਰਿਆ ਗੁਲਾਬੀ ਸ਼ਰਾਰਾ ਸੂਟ 'ਚ ਖੂਬਸੂਰਤ ਲੱਗ ਰਹੀ ਹੈ। ਦੂਜੇ ਪਾਸੇ ਅਭਿਸ਼ੇਕ ਲਾਲ ਕੁੜਤੇ-ਪਜਾਮਾ ’ਚ ਨਜ਼ਰ ਆਏ।

PunjabKesari

ਕੈਟਰੀਨਾ ਕੈਫ਼-ਵਿੱਕੀ ਕੌਸ਼ਲ

ਮਨੀਸ਼ ਮਲਹੋਤਰਾ ਦੀ ਪਾਰਟੀ ’ਚ ਬਾਲੀਵੁੱਡ ਦੀ ਮਸ਼ਹੂਰ ਜੋੜੀ ਕੈਟਰੀਨਾ ਕੈਫ਼-ਵਿੱਕੀ ਕੌਸ਼ਲ ਵੀ ਪਹੁੰਚੇ। ਵਿੱਕੀ ਅਤੇ ਕੈਟਰੀਨਾ ਨੇ ਹੱਥ ਫੜ ਕੇ ਪਾਰਟੀ 'ਚ ਕੀਤੀ ਸ਼ਾਨਦਾਰ ਐਂਟਰੀ ਕੀਤੀ। ਪਾਰਟੀ 'ਚ ਦੋਵਾਂ ਦੀ ਰਵਾਇਤੀ ਲੁੱਕ ਦੇਖਣ ਨੂੰ ਮਿਲੀ। 

PunjabKesari

ਸਾਰਾ ਅਲੀ ਖ਼ਾਨ

ਸਾਰਾ ਅਲੀ ਖ਼ਾਨ ਵੀ ਪਾਰਟੀ ’ਚ ਸੁਰਖੀਆਂ ਬਟੋਰਦੀ ਨਜ਼ਰ ਆਈ। ਅਦਾਕਾਰਾ ਨੇ ਗੋਲਡਨ ਕਲਰ ਦਾ ਲਹਿੰਗਾ ਪਾਇਆ ਹੈ। ਸਾਰਾ ਨੇ ਮਿਨੀਮਲ ਮੇਕਅੱਪ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ।

PunjabKesari

ਮਲਾਈਕਾ ਅਰੋੜਾ

ਇਸ ਦੌਰਾਨ ਮਲਾਈਕਾ ਅਰੋੜਾ ਗਲੈਮਰਸ ਅੰਦਾਜ਼ ’ਚ ਪੋਜ਼ ਦਿੰਦੀ ਨਜ਼ਰ ਆਈ। ਅਦਾਕਾਰਾ ਬਲੈਕ ਸਾੜ੍ਹੀ ’ਚ ਬੇਹੱਦ ਹੌਟ ਲੱਗ ਰਹੀ ਹੈ।

PunjabKesari

ਡਾਕਟਰ ਸ੍ਰੀ ਰਾਮ- ਮਾਧੁਰੀ ਦੀਕਸ਼ਿਤ

ਪਤੀ ਡਾਕਟਰ ਸ੍ਰੀ ਰਾਮ ਨਾਲ ਮਾਧੁਰੀ ਨੇ ਪਾਰਟੀ ’ਚ ਬਿਖ਼ੇਰੇ ਜਲਵੇ। ਜੋੜਾ ਰਵਾਇਤੀ ਲੁੱਕ ’ਚ ਪ੍ਰਸ਼ੰਸਕਾਂ ਦਾ ਦਿਲ ਜਿੱਤਦਾ ਨਜ਼ਰ ਆਇਆ।

PunjabKesari

ਸਿਧਾਰਥ ਮਲਹੋਤਰਾ, ਕਿਆਰਾ ਅਡਵਾਨੀ, ਜਾਹਨਵੀ ਕਪੂਰ ਅਤੇ ਖੁਸ਼ੀ ਕਪੂਰ ਵੀ ਇਸ ਪਾਰਟੀ ਦਾ ਹਿੱਸਾ ਬਣੇ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ।

PunjabKesari

ਇਹ ਵੀ ਪੜ੍ਹੋ : ਪਤੀ ਵਿੱਕੀ ਦਾ ਹੱਥ ਫੜ ਕੇ ਦੀਵਾਲੀ ਪਾਰਟੀ 'ਚ ਪਹੁੰਚੀ ਕੈਟਰੀਨਾ, ਰਵਾਇਤੀ ਲੁੱਕ ’ਚ ਖੂਬ ਜੱਚ ਰਿਹਾ ਜੋੜਾ

ਕਿਆਰਾ ਅਡਵਾਨੀ

ਕਿਆਰਾ ਅਡਵਾਨੀ ਗੋਲਡਨ ਸਾੜ੍ਹੀ ’ਚ ਮਹਿਫ਼ਲ ਲੁੱਟਦੀ ਨਜ਼ਰ ਆਈ। ਅਦਾਕਾਰਾ ਬੇਹੱਦ ਗਲੈਮਰਸ ਲੱਗ ਰਹੀ ਸੀ। 

PunjabKesari

ਜਾਹਨਵੀ ਕਪੂਰ ਅਤੇ ਖੁਸ਼ੀ ਕਪੂਰ

ਇਸ ਦੇ ਨਾਲ ਹੀ ਇਸ ਪਾਰਟੀ ’ਚ ਜਾਹਨਵੀ ਕਪੂਰ ਅਤੇ ਖੁਸ਼ੀ ਕਪੂਰ ਨੇ ਵੀ ਕਾਫ਼ੀ ਸਟਾਈਲਿਸ਼ ਅੰਦਾਜ਼ ’ਚ ਐਂਟਰੀ ਕੀਤੀ। ਦੋਵੇਂ ਭੈਣਾਂ ਰਵਾਇਤੀ ਪਹਿਰਾਵੇ ’ਚ ਬੇਹੱਦ ਖੂਬਸੂਰਤ ਲੱਗ ਰਹੀਆਂ ਸਨ। ਲੁੱਕ ਦੀ ਗੱਲ ਕਰੀਏ ਤਾਂ ਜਾਹਨਵੀ ਕਪੂਰ ਹਰਾ ਲਹਿੰਗਾ ਅਤੇ ਖੁਸ਼ੀ ਕਪੂਰ ਨੇ ਸਾੜ੍ਹੀ ਪਾਈ ਹੋਈ ਸੀ। ਦੋਵੇਂ ਭੈਣਾਂ ਨੇ ਪਾਰਟੀ ’ਚ ਚਾਰ-ਚੰਨ ਲਗਾਏ।

PunjabKesari


author

Shivani Bassan

Content Editor

Related News