ਕੈਟਰੀਨਾ ਦੀ ਰਿਪੋਰਟ ਆਈ ਕੋਰੋਨਾ ਪੋਜ਼ੀਟਿਵ, ਇਸ ਕਾਰਨ ਆਈਫਾ 2022 ਦਾ ਹਿੱਸਾ ਨਹੀਂ ਬਣ ਸਕੀ ਅਦਾਕਾਰਾ

Sunday, Jun 05, 2022 - 05:10 PM (IST)

ਕੈਟਰੀਨਾ ਦੀ ਰਿਪੋਰਟ ਆਈ ਕੋਰੋਨਾ ਪੋਜ਼ੀਟਿਵ, ਇਸ ਕਾਰਨ ਆਈਫਾ 2022 ਦਾ ਹਿੱਸਾ ਨਹੀਂ ਬਣ ਸਕੀ ਅਦਾਕਾਰਾ

ਬਾਲੀਵੁੱਡ ਡੈਸਕ: ਬਾਲੀਵੁੱਡ ਇੰਡਸਟਰੀ ’ਚ ਜਦੋਂ ਵੀ ਕਿਸੇ ਵੱਡੀ ਪਾਰਟੀ ਦੀ ਗੱਲ ਹੁੰਦੀ ਹੈ ਤਾਂ ਕਰਨ ਜੌਹਰ ਦਾ ਨਾਂ ਆਪਣੇ ਆਪ ਜੁਬਾਨ ਦੇ ਆ ਹੀ ਜਾਂਦਾ ਹੈ।ਇਸ ਦੇ ਨਾਲ ਹੀ ਕਰਨ ਜੌਹਰ ਇਕ ਵਾਰ ਫਿਰ ਆਪਣੀ ਪਾਰਟੀ ਨੂੰ ਲੈ ਕੇ ਸੁਰਖੀਆਂ 'ਚ ਹਨ। ਦਰਅਸਲ ਕਰਨ ਜੌਹਰ ਨੇ ਬੀਤੇ ਦਿਨੀਂ ਆਪਣਾ 50ਵਾਂ ਜਨਮਦਿਨ ਮੰਨਾਇਆ ਸੀ ਜਿਸ ’ਚ ਕਈ ਫ਼ਿਲਮੀ ਅਦਾਕਾਰ ਅਤੇ ਅਦਾਕਾਰਾਂ ਸ਼ਾਮਲ ਸਨ। 

PunjabKesari

ਇਹ ਵੀ ਪੜ੍ਹੋ: ਕਾਰਤਿਕ ਆਰੀਅਨ ਨੂੰ ਫਿਰ ਹੋਇਆ ਕਰੋਨਾ, ਅਦਾਕਾਰ ਨੇ ਕਿਹਾ- ‘ਕੋਵਿਡ ਕੋਲ ਰਿਹਾ ਨਹੀਂ ਗਿਆ’

ਇਕ ਰਿਪੋਰਟ ਨੇ ਦਾਅਵਾ ਕੀਤਾ ਹੈ ਕਿ ਕਰਨ ਦੀ ਪਾਰਟੀ ’ਚ ਇਕ ਵਾਰ ਫਿਰ ਕੋਰੋਨਾ ਦਾ ਧਮਾਕਾ ਹੋਇਆ ਹੈ ਜਿਸ ’ਚ 50 ਤੋਂ 55 ਲੋਕ ਕੋਰੋਨਾ ਪੀੜਤ ਹੋ ਚੁੱਕੇ ਹਨ। ਜਿਸ ’ਚ ਫ਼ਿਲਮੀ ਸਿਤਾਰੇ ਵੀ ਕੋਰੋਨਾ ਦੀ ਲਪੇਟ ’ਚ ਆ ਗਏ ਹਨ। ਬੀਤੇ ਦਿਨ ਕਾਰਤਿਕ ਆਰਿਅਨ ਦੀ ਰਿਪੋਰਟ ਕੋਰੋਨਾ ਪੋਜ਼ੀਟਿਨ ਸੀ ਅਤੇ ਅੱਜ ਦੋ ਕੋਰੋਨਾ ਪੀੜਤ ਵੀ ਫ਼ਿਲਮੀ ਸਿਤਾਰੇ ਸ਼ਾਮਲ ਹੋ ਗਏ ਹਨ। 

PunjabKesari

ਜਿਸ ’ਚ ਇਕ ਰਿਪੋਰਟ ਆਦਿਤਿਆ ਰਾਏ ਕਪੂਰ ਦੀ ਹੈ ਅਤੇ ਹਾਲ ਹੀ ’ਚ ਕੈਟਰੀਨਾ ਕੈਫ਼ ਦੀ ਵੀ ਕੋਰੋਨਾ ਪੋਜ਼ੀਟਿਵ ਦੀ ਖ਼ਬਰ ਸਾਹਮਣੇ ਆਈ ਹੈ।ਦੱਸਿਆ ਜਾ ਰਿਹਾ ਹੈ ਕਿ ਕੈਟਰੀਨਾ ਵੀ ਪਤੀ ਵਿੱਕੀ ਨਾਲ ਕਰਨ ਦੇ ਜਨਮਦਿਨ ’ਚ ਸ਼ਾਮਲ ਹੋਈ ਸੀ। ਅਦਾਕਾਰਾ ਦੂਸਰੀ ਵਾਰ ਕੋਰੋਨਾ ਦੀ ਲਪੇਟ ’ਚ ਆਈ ਹੈ।

ਇਹ ਵੀ ਪੜ੍ਹੋ: ਕਾਰਤਿਕ ਤੋਂ ਬਾਅਦ ਆਦਿਤਿਆ ਰਾਏ ਕਪੂਰ ਹੁਣ ਕੋਰੋਨਾ ਪੋਜ਼ੀਟਿਵ

ਮੁੰਬਈ ’ਚ ਕੋਰੋਨਾ ਮਾਮਲੇ ਦੇ ਗਿਣਤੀ ਦੇਖਦੇ ਹੀ ਦੇਖਦੇ ਵਧ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਫ਼ਿਲਮ ਸਟੂਡੀਓ ਨੂੰ ਪਾਰਟੀਆਂ ਦਾ ਆਯੋਜਨ ਨਾ ਕਰਨ ਲਈ ਨਿਰਦੇਸ਼ ਦਿੰਦੇ ਹੋਏ ਨਵੇਂ ਅਲਰਟ ਜਾਰੀ ਕੀਤੇ ਹਨ।


author

Gurminder Singh

Content Editor

Related News