ਆਪਣੀ ਕਰਵੀ ਫਿੱਗਰ ਕਰਕੇ ਆਲੋਚਨਾਵਾਂ ਸੁਣਦੀ ਆਈ ਹੈ ਇਹ ਅਭਿਨੇਤਰੀ
Wednesday, Jul 29, 2015 - 10:33 PM (IST)

ਆਸਕਰ ਜੇਤੂ ਹਾਲੀਵੁੱਡ ਅਭਿਨੇਤਰੀ ਕੇਟ ਵਿੰਸਲੇਟ ਅਜਿਹੀ ਅਦਾਕਾਰਾ ਹੈ, ਜਿਸ ਨੇ ਕਦੇ ਵੀ ਸਲਿੱਮ ਫਿੱਗਰ ਦੀ ਇੱਛਾ ਨਹੀਂ ਰੱਖੀ। ਟਾਈਟੈਨਿਕ ਵਰਗੀ ਫਿਲਮ ਦੀ ਹੀਰੋਇਨ ਰਹੀ ਕੇਟ ਨੇ ਪੂਰੇ ਕਰੀਅਰ ''ਚ ਆਪਣੀ ਕਰਵੀ ਫਿੱਗਰ ਨੂੰ ਬਰਕਰਾਰ ਰੱਖਿਆ ਹੈ ਤੇ ਉਸ ਨੂੰ ਇਸ ਲਈ ਤਾਰੀਫ ਵੀ ਮਿਲਦੀ ਰਹਿੰਦੀ ਹੈ। ਇਸ ਸਬੰਧੀ ਕੇਟ ਦੱਸਦੀ ਹੈ ਕਿ ਉਹ ਬਚਪਨ ਤੋਂ ਹੀ ਕਰਵੀ ਹੈ ਤੇ ਆਪਣੀ ਵੱਧਦੀ ਉਮਰ ਦੇ ਦਿਨਾਂ Ýਚ ਇਸ ਲਈ ਕਦੇ ਸਾਕਾਰਾਤਮਕ ਵਿਵਹਰ ਦੇਖਣ ਨੂੰ ਨਹੀਂ ਮਿਲਿਆ।
ਉਸ ਨੂੰ ਹਮੇਸ਼ਾ ਫਿੱਗਰ ਨੂੰ ਲੈ ਕੇ ਨਾਕਾਰਾਤਮਕ ਗੱਲਾਂ ਹੀ ਆਖੀਆਂ ਗਈਆਂ ਤੇ ਇਹ ਗੱਲਾਂ ਉਸ ਦੀ ਜ਼ਿੰਦਗੀ ਨਾਲ ਜੁੜੀਆਂ ਮਹਿਲਾਵਾਂ ਨੇ ਹੀ ਆਖੀਆਂ। 39 ਸਾਲਾ ਕੇਟ ਤਿੰਨ ਬੱਚਿਆਂ ਦੀ ਮਾਂ ਹੈ, ਜਿਨ੍ਹਾਂ ''ਚੋਂ ਇਕ 14 ਸਾਲ ਦੀ ਬੇਟੀ ਮਿਆ ਵੀ ਹੈ, ਜਿਸ ਨੂੰ ਕੇਟ ਕਰਵੀ ਫਿੱਗਰ ਬਾਰੇ ਸਾਕਾਰਾਤਮਕ ਵਿਵਹਾਰ ਹੀ ਸਿਖਾ ਰਹੀ ਹੈ। ਉਹ ਦੱਸਦੀ ਹੈ ਕਿ ਉਹ ਮਿਆ ਨੂੰ ਲੈ ਕੇ ਸ਼ੀਸ਼ੇ ਸਾਹਮਣੇ ਖੜ੍ਹੀ ਹੋਈ ਤੇ ਉਸ ਨੂੰ ਕਿਹਾ ਕਿ ਅਸੀਂ ਖੁਸ਼ਕਿਸਮਤ ਹਾਂ ਕਿ ਕਰਵਸ ਮਿਲੇ ਹਨ। ਇਕ ਵਧੀਆ ਬਾਡੀ ਸ਼ੇਪ ਮਿਲੀ ਹੈ। ਇਹ ਸੁਣ ਕੇ ਉਹ ਜਵਾਬ ਦਿੰਦੀ ਹੈ, ''ਥੈਂਕ ਗੌਡ, ਮੰਮੀ ਮੈਂ ਜਾਣਦੀ ਹਾਂ।''