ਕ੍ਰਿਸ਼ਣਾ ਅਭਿਸ਼ੇਕ ਦੀ ਪਤਨੀ ਨੇ ਘਟਾਇਆ 10 ਕਿਲੋ ਭਾਰ, ਬਿਕਨੀ 'ਚ ਫਲਾਂਟ ਕੀਤਾ ਬਦਲਿਆ ਲੁੱਕ

Tuesday, Nov 10, 2020 - 03:52 PM (IST)

ਮੁੰਬਈ (ਬਿਊਰੋ) — ਮਸ਼ਹੂਰ ਕਾਮੇਡੀਅਨ ਕ੍ਰਿਸ਼ਣਾ ਅਭਿਸ਼ੇਕ ਦੀ ਪਤਨੀ ਤੇ ਅਦਾਕਾਰਾ ਕਸ਼ਮੀਰਾ ਸ਼ਾਹ ਇਨ੍ਹੀਂ ਦਿਨੀਂ ਆਪਣੇ ਟ੍ਰਾਂਸਫਾਰਮੇਸ਼ਨ ਲੁੱਕ ਨੂੰ ਲੈ ਕੇ ਕਾਫ਼ੀ ਸੁਰਖੀਆਂ ਬਟੋਰ ਰਹੀ ਹੈ। ਕਸ਼ਮੀਰਾ ਨੇ ਕਰੀਬ 10 ਕਿਲੋ ਭਾਰ ਘੱਟ ਕੀਤਾ ਹੈ। ਉਹ ਪਹਿਲਾਂ ਤੋਂ ਕਾਫ਼ੀ ਫਿੱਟ ਨਜ਼ਰ ਆ ਰਹੀ ਹੈ।

 
 
 
 
 
 
 
 
 
 
 
 
 
 

Do Something to Shock yourself and Inspire Others. It’s Time To Wake Up. Check these new series of my pictures which I name aptly #kashisback @tajsantacruzmumbai @kashmerashahboofilmz @rambherwaniweddings @rishaabchauhaan @krushna30 @ hair and make up by @ojasrajani

A post shared by Kashmera Shah (@kashmera1) on Nov 7, 2020 at 10:04pm PST

ਤਸਵੀਰਾਂ 'ਚ ਉਹ ਆਪਣੀ ਫਿੱਟ ਬਾਡੀ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ। ਕਸ਼ਮੀਰਾ ਸ਼ਾਹ ਨੇ ਬਿਕਨੀ 'ਚ ਹੌਟ ਫੋਟੋਸ਼ੂਟ ਕਰਵਾਇਆ ਹੈ। ਸਿਵਮਿੰਗ ਪੂਲ ਕਿਨਾਰੇ ਬੈਠੀ ਕਸ਼ਮੀਰਾ ਦਿਲਕਸ਼ ਅੰਦਾਜ਼ 'ਚ ਪੋਜ਼ ਦੇ ਰਹੀ ਹੈ।

PunjabKesari

ਇਸ ਦੌਰਾਨ ਉਸ ਨੇ ਅਸਮਾਨੀ ਰੰਗ ਦੀ ਬਿਕਨੀ ਪਹਿਨੀ ਹੈ, ਜਿਸ ਦੇ ਉਪਰ ਉਸ ਨੇ ਰੰਗਦਾਰ ਸੁਰੋਸਕੀ ਕੋਟ ਪਾਇਆ ਹੋਇਆ ਹੈ।

PunjabKesari

ਸਮੋਕੀ ਮੇਕਅਪ 'ਚ ਦਿਲਕਸ਼ ਅੰਦਾਜ਼ 'ਚ ਪੋਜ਼ ਦੇ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦਿਆਂ ਕਸ਼ਮੀਰਾ ਨੇ ਲਿਖਿਆ, 'ਬਦਲਾਅ ਦੀ ਸ਼ੁਰੂਆਤ ਖ਼ੁਦ ਤੋਂ ਕਰੋ। ਜੇਕਰ ਤੁਸੀਂ ਬਦਲਾਅ ਚਾਹੁੰਦੇ ਹੋ ਤਾਂ ਪਹਿਲਾਂ ਖ਼ੁਦ 'ਚ ਬਦਲਾਅ ਲਿਆਓ।''

PunjabKesari

ਇਸ ਤੋਂ ਪਹਿਲਾਂ ਕਸ਼ਮੀਰਾ ਨੇ ਬਲੈਕ ਮੋਨੋਕਨੀ 'ਚ ਫੋਟੋਸ਼ੂਟ ਕਰਵਾਇਆ ਸੀ। ਕਸ਼ਮੀਰਾ ਦੀਆਂ ਤਸਵੀਰਾਂ ਨੂੰ ਕ੍ਰਿਸ਼ਣਾ ਨੇ ਸਾਂਝਾ ਕਰਦਿਆਂ ਲਿਖਿਆ, 'ਜਦੋਂ ਤੁਹਾਨੂੰ ਆਪਣੇ ਘਰ ਹੀ ਬਰਿਆਨੀ ਖਾਣ ਨੂੰ ਮਿਲ ਜਾਵੇ ਤਾਂ ਤੁਸੀਂ ਬਾਹਰ ਜਾ ਕੇ ਦਾਲ ਮੱਖਣੀ ਕਿਉਂ ਖਾਵੋਗੇ? ਮੈਨੂੰ ਤੇਰੇ 'ਤੇ ਮਾਣ ਹੈ ਕੈਸ਼ (ਕਸ਼ਮੀਰਾ) ਕਿ ਤੁਸੀਂ ਮੁੜ ਤੋਂ ਆਪਣੇ ਹੌਟ ਅੰਦਾਜ਼ 'ਚ ਵਾਪਸੀ ਕੀਤੀ ਹੈ।'

PunjabKesariਕ੍ਰਿਸ਼ਣਾ ਅਭਿਸ਼ੇਕ 'ਦਿ ਕਪਿਲ ਸ਼ਰਮਾ ਸ਼ੋਅ' 'ਚ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਨੂੰ ਹਸਾਉਂਦੇ ਰਹਿੰਦੇ ਹਨ।


sunita

Content Editor

Related News