ਕਾਰਤਿਕ ਆਰੀਅਨ, ਭੂਸ਼ਣ ਕੁਮਾਰ ਤੇ ਅਨੁਰਾਗ ਬਾਸੂ ਨੇ ‘ਆਸ਼ਿਕੀ 3’ ਦੇ ਸਿਲਸਿਲੇ ’ਚ ਕੀਤੀ ਮੁਲਾਕਾਤ

12/05/2022 1:09:35 PM

ਮੁੰਬਈ (ਬਿਊਰੋ)– ‘ਆਸ਼ਿਕੀ 3’ ਦੀ ਕਾਫੀ ਸਮੇਂ ਤੋਂ ਚਰਚਾ ਹੋ ਰਹੀ ਹੈ। ਅਨੁਰਾਗ ਬਾਸੂ ਦੇ ਨਿਰਦੇਸ਼ਨ ’ਚ ਬਣ ਰਹੀ ਇਸ ਫ਼ਿਲਮ ’ਚ ਇਸ ਵਾਰ ਕਾਰਤਿਕ ਆਰੀਅਨ ਮੁੱਖ ਭੂਮਿਕਾ ’ਚ ਨਜ਼ਰ ਆਉਣਗੇ।

ਹਾਲ ਹੀ ’ਚ ਫ਼ਿਲਮ ਨੂੰ ਲੈ ਕੇ ਕਾਰਤਿਕ ਆਰੀਅਨ, ਅਨੁਰਾਗ ਬਾਸੂ ਤੇ ਭੂਸ਼ਣ ਕੁਮਾਰ ਦੀ ਮੁਲਾਕਾਤ ਹੋਈ ਹੈ। ਜਦੋਂ ਤੋਂ ਫ਼ਿਲਮ ਦਾ ਐਲਾਨ ਹੋਇਆ ਹੈ, ਪ੍ਰਸ਼ੰਸਕ ਫ਼ਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਦੇ ਟੈਟੂ ਖੁਣਵਾ ਕੇ ਮੂਸਾ ਪਿੰਡ ਪਹੁੰਚਿਆ ਫੈਨ, ਬਲਕੌਰ ਨੇ ਗਲੇ ਲਗਾ ਤੋਹਫ਼ੇ 'ਚ ਦਿੱਤੀ ਪੁੱਤ ਦੀ ਖ਼ਾਸ ਚੀਜ਼

ਦੱਸ ਦੇਈਏ ਕਿ ਇਹ ਪਹਿਲੀ ਵਾਰ ਹੈ ਜਦੋਂ ਕਾਰਤਿਕ ਆਰੀਅਨ ਅਨੁਰਾਗ ਬਾਸੂ ਦੀ ਫ਼ਿਲਮ ’ਚ ਨਜ਼ਰ ਆਉਣਗੇ। ਆਸ਼ਿਕੀ ਫ੍ਰੈਂਚਾਇਜ਼ੀ ਦੀ ਪਹਿਲੀ ਫ਼ਿਲਮ 1990 ’ਚ ਆਈ ਸੀ, ਜਦਕਿ ਦੂਜੀ 2013 ’ਚ ਰਿਲੀਜ਼ ਹੋਈ, ਜਿਸ ’ਚ ਸ਼ਰਧਾ ਕਪੂਰ ਤੇ ਆਦਿੱਤਿਆ ਰਾਏ ਕਪੂਰ ਨੇ ਬਾਲੀਵੁੱਡ ’ਚ ਡੈਬਿਊ ਕੀਤਾ ਸੀ।

ਉਥੇ ਕਾਰਤਿਕ ਆਰੀਅਨ ਦੀ ਹਾਲ ਹੀ ’ਚ ‘ਫਰੈੱਡੀ’ ਫ਼ਿਲਮ ਰਿਲੀਜ਼ ਹੋਈ ਹੈ। ਇਸ ਫ਼ਿਲਮ ਨੂੰ ਡਿਜ਼ਨੀ ਪਲੱਸ ਹੌਟਸਟਾਰ ’ਤੇ ਰਿਲੀਜ਼ ਕੀਤਾ ਗਿਆ ਹੈ, ਜਿਸ ਨੂੰ ਪ੍ਰਸ਼ੰਸਕਾਂ ਵਲੋਂ ਮਿਲਿਆ-ਜੁਲਿਆ ਹੁੰਗਾਰਾ ਮਿਲ ਰਿਹਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News