ਕਾਰਤਿਕ ਆਰੀਅਨ ਨੇ ‘ਫਰੈੱਡੀ’ ਲਈ ਵਧਾਇਆ 14 ਕਿਲੋ ਭਾਰ
Friday, Oct 08, 2021 - 04:57 PM (IST)
ਮੁੰਬਈ (ਬਿਊਰੋ)– ਲਗਭਗ 10 ਦਿਨਾਂ ਦੇ ਰਿਕਾਰਡ ਸਮੇਂ ’ਚ ਆਪਣੀ ਫ਼ਿਲਮ ‘ਧਮਾਕਾ’ ਨੂੰ ਪੂਰਾ ਕਰਨ ਤੋਂ ਬਾਅਦ ਲੋਕਾਂ ਦੇ ਪਿਆਰੇ ਸਟਾਰ ਕਾਰਤਿਕ ਆਰੀਅਨ ਨੇ ਫ਼ਿਲਮ ‘ਫਰੈੱਡੀ’ ਲਈ ਵੀ ਕੁਝ ਸ਼ਾਨਦਾਰ ਕੀਤਾ ਹੈ। ਕਾਰਤਿਕ ਨੇ ਲਗਭਗ 12 ਤੋਂ 14 ਕਿੱਲੋ ਭਾਰ ਵਧਾਇਆ ਹੈ, ਜੋ ਏਕਤਾ ਕਪੂਰ ਦੀ ‘ਫਰੈੱਡੀ’ ’ਚ ਉਨ੍ਹਾਂ ਦੀ ਭੂਮਿਕਾ ਲਈ ਜ਼ਰੂਰੀ ਸੀ। ਇਹ ਇਕ ਰੋਮਾਂਟਿਕ ਥ੍ਰਿਲਰ ਫ਼ਿਲਮ ਹੈ, ਜੋ ਟਵਿਸਟ ਐਂਡ ਟਰਨਸ ਨਾਲ ਭਰਪੂਰ ਹੈ।
ਜ਼ਿਆਦਾਤਰ ਕਲਾਕਾਰਾਂ ਲਈ ਇਕ ਚੰਗਾ ਫਿਜ਼ਿਕ ਬਣਾਏ ਰੱਖਣਾ ਜ਼ਰੂਰੀ ਹੈ ਪਰ ਜਦੋਂ ਕਾਰਤਿਕ ਨੂੰ ਉਨ੍ਹਾਂ ਦੇ ਕਿਰਦਾਰ ਲਈ ਇਸ ਲੋੜ ਦੇ ਬਾਰੇ ’ਚ ਦੱਸਿਆ ਗਿਆ ਤਾਂ ਉਨ੍ਹਾਂ ਨੇ ਫ਼ਿਲਮ ਲਈ ਅਜਿਹਾ ਕਰਨ ਲਈ ਤੁਰੰਤ ਹਾਮੀ ਭਰ ਦਿੱਤੀ। ਉਨ੍ਹਾਂ ਨੇ ‘ਫਰੈੱਡੀ’ ’ਚ ਆਪਣੇ ਕਿਰਦਾਰ ਦੀਆਂ ਜ਼ਰੂਰਤਾਂ ਦੇ ਆਧਾਰ ’ਤੇ ਆਪਣੇ ਟ੍ਰੇਨਰ ਸਮੀਰ ਜੌਰਾ ਦੇ ਨਾਲ ਆਪਣੇ ਸਰੀਰ ’ਤੇ ਕੰਮ ਕੀਤਾ। ਸਮੀਰ ਨੂੰ ਬਾਡੀ ਟ੍ਰਾਂਸਫਾਰਮੇਸ਼ਨ ’ਚ ਕਾਫ਼ੀ ਮਾਹਿਰ ਮੰਨਿਆ ਜਾਂਦਾ ਹੈ ਤੇ ਉਨ੍ਹਾਂ ਨੇ ਆਪਣੀ ਟ੍ਰਾਂਸਫਾਰਮੇਸ਼ਨ ਜਰਨੀ ’ਚ ਬਾਲੀਵੁੱਡ ਦੀਆਂ ਕੁਝ ਵੱਡੀਆਂ ਹੱਸਤੀਆਂ ਨਾਲ ਕੰਮ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ : ਸੋਸ਼ਲ ਮੀਡੀਆ ’ਤੇ ‘ਅਪਸਰਾ’ ਨਾਲ ਕੀਤੀ ਜਾਨੀ ਨੇ ਵਾਪਸੀ, ਲਿਖਿਆ- ‘ਇਕ ਮਿਲੀ ਮੈਨੂੰ...’
ਕਾਰਤਿਕ ਦੇ ਨਾਲ ਕੀਤੇ ਗਏ ਕੰਮ ਬਾਰੇ ’ਚ ਉਹ ਕਹਿੰਦੇ ਹਨ ਕਿ ਟ੍ਰਾਂਸਫਾਰਮੇਸ਼ਨ ਸਿਰਫ ਪਤਲਾ ਹੋਣ ਜਾਂ ਬਾਡੀ ਬਣਾਉਣ ਤੱਕ ਹੀ ਸੀਮਤ ਨਹੀਂ ਹੈ, ਕਦੇ-ਕਦੇ ਇਸ ’ਚ ਫੈਟ ਪਾਉਣਾ ਵੀ ਸ਼ਾਮਲ ਹੁੰਦਾ ਹੈ, ਜਿਸ ਨੂੰ ਬਹੁਤ ਹੀ ਸੁਪਰਵਾਈਜ਼ਡ ਤੇ ਸੁਰੱਖਿਅਤ ਤਰੀਕੇ ਨਾਲ ਕਰਨਾ ਹੁੰਦਾ ਹੈ। ਕਾਰਤਿਕ ਅਨੁਸ਼ਾਸਨ, ਉਨ੍ਹਾਂ ਲਈ ਬਣਾਇਆ ਗਿਆ ਵਰਕਆਊਟ ਪਲਾਨ ਤੇ ਠੀਕ ਡਾਈਟ ਦੇ ਨਾਲ ਇਸ ਲੁੱਕ ਨੂੰ ਹਾਸਲ ਕਰਨ ਲਈ 14 ਕਿੱਲੋ ਭਾਰ ਵਧਾਉਣ ’ਚ ਸਮਰੱਥ ਸਨ।
ਉਨ੍ਹਾਂ ਦਾ ਡੈਡੀਕੇਸ਼ਨ ਹੈਰਾਨੀਜਨਕ ਹੈ ਕਿਉਂਕਿ ਉਹ ਜੈਨੇਟਿਕਲੀ ਲੀਨ ਹਨ, ਇਸ ਲਈ ਆਪਣੀ ਭੂਮਿਕਾ ਲਈ ਉਸ ਵਿਸ਼ੇਸ਼ ਸਮੇਂ ਸੀਮਾ ’ਚ ਭਾਰ ਵਧਾਉਣਾ ਅਸਲ ’ਚ ਚੰਗਾ ਹੈ। ਇਹੀ ਨਹੀਂ, ਉਨ੍ਹਾਂ ਨੇ ਆਪਣੀ ਅਗਲੀ ਫ਼ਿਲਮ ‘ਫਰੈੱਡੀ’ ਦੀ ਤਿਆਰੀ ਲਈ ਵਧਾਇਆ ਗਿਆ ਆਪਣਾ ਭਾਰ ਘੱਟ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।