ਮੇਰੇ ਲਈ ‘ਸ਼ਹਿਜ਼ਾਦਾ’ ਲਾਰਜਰ ਦੈਨ ਲਾਈਫ਼ ਰੋਲ ਹੈ : ਕਾਰਤਿਕ ਆਰੀਅਨ

02/12/2023 11:52:28 AM

ਜਲੰਧਰ (ਬਿਊਰੋ)– ਬਾਲੀਵੁੱਡ ਦੇ ਹੈਂਡਸਮ ਤੇ ਕਿਊਟ ਐਕਟਰਾਂ ’ਚ ਸ਼ਾਮਲ ਕਾਰਤਿਕ ਆਰੀਅਨ ਆਪਣੀ ਨਵੀਂ ਫ਼ਿਲਮ ‘ਸ਼ਹਿਜ਼ਾਦਾ’ ਨਾਲ ਧੂਮ ਮਚਾਉਣ ਨੂੰ ਤਿਆਰ ਹਨ। ‘ਭੂਲ ਭੁਲੱਈਆ 2’ ਵਰਗੀ ਬਲਾਕਬਸਟਰ ਫ਼ਿਲਮ ਦੇਣ ਵਾਲੇ ਕਾਰਤਿਕ ਆਰੀਅਨ ਇਸ ਫੈਮਿਲੀ ਐਂਟਰਟੇਨਰ ਫ਼ਿਲਮ ਨੂੰ ਲੈ ਕੇ ਕਾਫ਼ੀ ਐਕਸਾਈਟਿਡ ਹਨ। ‘ਸ਼ਹਿਜ਼ਾਦਾ’ ਸਾਊਥ ਸੁਪਰਸਟਾਰ ਅੱਲੂ ਅਰਜੁਨ ਦੀ ਬਲਾਕਬਸਟਰ ਫ਼ਿਲਮ ‘ਅਲਾ ਵੈਕੁੰਠਾਪੁਰਾਮੁਲੂ’ ਦੀ ਰੀਮੇਕ ਹੈ। ਇਸ ਫ਼ਿਲਮ ’ਚ ਕਾਰਤਿਕ ਆਰੀਅਨ ਤੋਂ ਇਲਾਵਾ ਕ੍ਰਿਤੀ ਸੈਨਨ, ਪਰੇਸ਼ ਰਾਵਲ, ਮਨੀਸ਼ਾ ਕੋਇਰਾਲਾ, ਸ਼ਨੀ ਹਿੰਦੂਜਾ, ਸ਼ਾਲਿਨੀ ਕਪੂਰ ਆਦਿ ਨੇ ਜ਼ਬਰਦਸਤ ਐਕਟਿੰਗ ਕੀਤੀ ਹੈ। ਇਹ ਫ਼ਿਲਮ 17 ਫਰਵਰੀ ਨੂੰ ਸਿਨੇਮਾਘਰਾਂ ’ਚ ਦਸਤਕ ਦੇਣ ਨੂੰ ਤਿਆਰ ਹੈ। ‘ਸ਼ਹਿਜ਼ਾਦਾ’ ਸਟਾਰ ਕਾਰਤਿਕ ਆਰੀਅਨ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਸ/ਜਗ ਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼–

ਤੁਹਾਡੀ ਫੈਨ ਫਾਲੋਇੰਗ ਲੜਕੀਆਂ ’ਚ ਬਹੁਤ ਜ਼ਿਆਦਾ ਹੈ, ਇਸ ’ਤੇ ਤੁਸੀ ਕਿਹੋ ਜਿਹਾ ਫੀਲ ਕਰਦੇ ਹੋ?
ਮੈਨੂੰ ਚੰਗਾ ਲੱਗਦਾ ਹੈ ਜਦੋਂ ਵੀ ਮੈਂ ਫੈਨਜ਼ ਨਾਲ ਮਿਲਦਾ ਹਾਂ, ਉਨ੍ਹਾਂ ਦਾ ਮੇਰੇ ਲਈ ਇੰਨਾ ਪਿਆਰ ਵੇਖ ਕੇ ਕਦੇ-ਕਦੇ ਮੈਂ ਇਮੋਸ਼ਨਲ ਹੋ ਜਾਂਦਾ ਹਾਂ। ਰੀਅਲਾਈਜ਼ੇਸ਼ਨ ਨੂੰ ਲੈ ਕੇ ਮੈਂ ਕਹਿਣਾ ਚਾਹਾਂਗਾ ਕਿ ਮੈਨੂੰ ਪਹਿਲੀ ਵਾਰ ਇਹ ਅਹਿਸਾਸ ‘ਸੋਨੂ ਕੀ ਟੀਟੂ ਕੀ ਸਵੀਟੀ’ ਤੋਂ ਬਾਅਦ ਹੋਇਆ। ਜਦੋਂ ਪਹਿਲੀ ਵਾਰ ਮੇਰੇ ਘਰ ਹੇਠਾਂ ਲੋਕਾਂ ਦੀ ਭੀੜ ਲੱਗੀ ਰਹਿੰਦੀ ਸੀ ਤੇ ਮੈਂ ਜਿਥੇ ਵੀ ਜਾ ਰਿਹਾ ਸੀ, ਉਥੇ ਲੋਕ ਮੇਰੇ ਨਾਲ ਫੋਟੋ ਲੈ ਰਹੇ ਸਨ, ਮੇਰੇ ਨਾਂ ਨਾਲ ਮੈਨੂੰ ਬੁਲਾ ਰਹੇ ਸਨ। ਉਦੋਂ ਮੈਂ ਰੀਅਲਾਈਜ਼ ਕੀਤਾ ਕਿ ਲੋਕ ਮੈਨੂੰ ਪਛਾਣਨ ਲੱਗੇ ਹਨ। ਮੇਰੇ ਫੈਨਜ਼ ’ਚ ਸਿਰਫ਼ ਲੜਕੀਆਂ ਹੀ ਨਹੀਂ ਹਨ, ਸਗੋਂ ਲੜਕੇ ਵੀ ਸ਼ਾਮਲ ਹਨ। ਇਸ ਦੇ ਨਾਲ ਹੀ ਮੈਂ ਆਪਣੇ ਫੈਨਜ਼ ਨੂੰ ਲੈ ਕੇ ਬਹੁਤ ਜ਼ਿਆਦਾ ਗ੍ਰੀਡੀ ਹਾਂ ਕਿਉਂਕਿ ਮੈਂ ਚਾਹੁੰਦਾ ਹਾਂ ਕਿ ਉਹ ਇਸੇ ਤਰ੍ਹਾਂ ਮੈਨੂੰ ਪਿਆਰ ਕਰਦੇ ਰਹਿਣ। ਮੈਂ ਹਮੇਸ਼ਾ ਕੋਸ਼ਿਸ਼ ਕਰਦਾ ਹਾਂ ਕਿ ਮੇਰਾ ਕੋਈ ਵੀ ਫੈਨ ਕਦੇ ਨਿਰਾਸ਼ ਨਾ ਹੋਵੇ, ਭਾਵੇਂ ਉਹ ਮੇਰੀ ਫ਼ਿਲਮ ਰਾਹੀਂ ਹੋਵੇ ਜਾਂ ਮੇਰੇ ਰਾਹੀਂ।

ਇਸ ਵਾਰ ਤੁਸੀਂ ਇਕ ਫੈਮਿਲੀ ਐਂਟਰਟੇਨਰ ਦੇ ਨਾਲ ਆਏ ਹੋ, ਇਸ ਫ਼ਿਲਮ ਨੂੰ ਕਰਨ ਦਾ ਫ਼ੈਸਲਾ ਤੁਸੀਂ ਕਿਵੇਂ ਲਿਆ?
ਮੈਂ ਸੋਚ ਲਿਆ ਸੀ ਕਿ ਮੈਂ ਇਕ ਐਂਟਰਟੇਨਿੰਗ ਫ਼ਿਲਮ ਕਰਨੀ ਹੈ, ਜਿਸ ’ਚ ਫੈਮਿਲੀ ਵੈਲਿਊਜ਼ ਹੋਣ ਤੇ ਉਹ ‘ਸ਼ਹਿਜ਼ਾਦਾ’ ਹੈ। ਇਸ ’ਚ ਬਹੁਤ ਸਾਰੀਆਂ ਚੀਜ਼ਾਂ ਮੈਂ ਪਹਿਲੀ ਵਾਰ ਕਰ ਰਿਹਾ ਹਾਂ। ਪਹਿਲੀ ਵਾਰ ਮੇਰੇ ਲਈ ਇੰਨਾ ਜ਼ਿਆਦਾ ਐਕਸ਼ਨ ਹੈ, ਨਾਲ ਹੀ ਨਾਲ ਇਮੋਸ਼ਨਲ, ਡਰਾਮਾ ਤੇ ਰੋਮਾਂਟਿਕ ਸੀਨ ਇੰਨੇ ਜ਼ਿਆਦਾ ਹਨ, ਜਿਨ੍ਹਾਂ ’ਚ ਮੈਨੂੰ ਘੱਟ ਹੀ ਵੇਖਿਆ ਗਿਆ ਹੈ। ਲਾਸਟ ‘ਫਰੈੱਡੀ’ ’ਚ ਮੇਰਾ ਥੋੜ੍ਹਾ ਜਿਹਾ ਗ੍ਰੇ ਸ਼ੇਡ ਦੇਖਣ ਨੂੰ ਮਿਲਿਆ ਸੀ ਪਰ ਇਸ ਫ਼ਿਲਮ ’ਚ ਇਕ ਕਮਰਸ਼ੀਅਲ ਸੈਂਸ ਰੱਖਦਿਆਂ ਇਮੋਸ਼ਨਲ ਡਰਾਮਾ ਰੱਖਿਆ ਗਿਆ, ਜੋ ਮੇਰੇ ਲਈ ਕਾਫ਼ੀ ਐਕਸਾਈਟਿਡ ਰਿਹਾ। ਫ਼ਿਲਮ ’ਚ ਫੈਮਿਲੀ ਡਰਾਮਾ, ਇਮੋਸ਼ਨ, ਐਕਸ਼ਨ ਤੇ ਰੋਮਾਂਸ ਸਭ ਕੁਝ ਹੈ।

‘ਭੂਲ ਭੁਲੱਈਆ 2’ ਦੇ ਬਲਾਕਬਸਟਰ ਤੇ ‘ਫਰੈੱਡੀ’ ’ਚ ਦਮਦਾਰ ਪਰਫਾਰਮੈਂਸ ਤੋਂ ਬਾਅਦ ਤੁਸੀਂ ਕਿਸੇ ਤਰ੍ਹਾਂ ਦਾ ਕੋਈ ਪ੍ਰੈਸ਼ਰ ਫੀਲ ਕਰ ਰਹੇ ਹੋ?
ਜਿਵੇਂ ਸਟੂਡੈਂਟ ਲਈ ਹਰ ਐਗਜ਼ਾਮ ਨਵਾਂ ਹੁੰਦਾ ਹੈ, ਉਂਝ ਹੀ ਸਾਡੇ ਲਈ ਫ਼ਿਲਮਾਂ ਤੋਂ ਜ਼ਿਆਦਾ ਐਕਸਾਈਟਿੰਗ ਕੁਝ ਨਹੀਂ ਹੈ। ਮੈਂ ਕਈ ਵਾਰ ਓਵਰ ਕਾਨਫੀਡੈਂਟ ਹੋ ਜਾਂਦਾ ਹਾਂ ਤਾਂ ਬਹੁਤ ਵਾਰ ਮੇਰੀ ਮਾਂ ਕਹਿੰਦੀ ਹੈ ਕਿ ਇੰਨਾ ਵੀ ਜ਼ਿਆਦਾ ਫੀਅਰਲੈੱਸਨੈੱਸ ਨਾ ਦਿਖਾ, ਥੋੜ੍ਹਾ ਜਿਹਾ ਨਾਰਮਲ ਹੋ ਜਾ ਪਰ ਉਹੀ ਚੀਜ਼ ਹੈ, ਜੋ ਮੈਨੂੰ ਇਥੇ ਤੱਕ ਲੈ ਕੇ ਆਈ ਹੈ ਤਾਂ ਮੈਂ ਉਸ ਨੂੰ ਚੇਂਜ ਨਹੀਂ ਕਰ ਸਕਦਾ, ਇਸ ਲਈ ਮੈਂ ਇਹ ਕਹਿ ਸਕਦਾ ਹਾਂ ਕਿ ਮੈਨੂੰ ਪ੍ਰੈਸ਼ਰ ਨਹੀਂ ਲੱਗਦਾ ਪਰ ਕਦੇ-ਕਦੇ ਤੁਹਾਨੂੰ ਨਹੀਂ ਪਤਾ ਕਿ ਜਿਹੋ ਜਿਹਾ ਤੁਸੀ ਸੋਚ ਰਹੇ ਹੋ ਚੀਜ਼ਾਂ ਉਵੇਂ ਹੋਣਗੀਆਂ ਜਾਂ ਨਹੀਂ, ਮੈਂ ਚਾਹੁੰਦਾ ਹਾਂ ਕਿ ਮੇਰਾ ਆਤਮ-ਵਿਸ਼ਵਾਸ ਕਦੇ ਖ਼ਤਮ ਨਾ ਹੋਵੇ।

2011 ’ਚ ਤੁਸੀਂ ਡੈਬਿਊ ਕੀਤਾ ਸੀ ਤੇ ਤੁਹਾਡੀ ਫ਼ਿਲਮਾਂ ਦਾ ਟਰੈਕ ਰਿਕਾਰਡ ਇੰਨਾ ਚੰਗਾ ਹੈ ਤਾਂ ਤੁਹਾਨੂੰ ਨਹੀਂ ਲੱਗਦਾ ਕਿ ਇਸ ਨੂੰ ਥੋੜ੍ਹਾ ਬਦਲਣ ਦੀ ਜ਼ਰੂਰਤ ਹੈ?
ਟਰੈਕ ਰਿਕਾਰਡ ਚੰਗਾ ਹੈ ਤਾਂ ਮੈਂ ਉਸ ਨੂੰ ਚੰਗਾ ਹੀ ਬਰਕਰਾਰ ਰੱਖਣਾ ਚਾਹੁੰਦਾ ਹਾਂ। ਕਈ ਵਾਰ ਜਦੋਂ ਤੁਸੀਂ ਆਪਣੀ ਫ਼ਿਲਮਾਂ ਦੇ ਗ੍ਰਾਫ਼ ਨੂੰ ਵੇਖਦੇ ਹੋ ਤਾਂ ਸੋਚਦੇ ਹੋ ਕਿ ਮੇਰੀ ਇਹ ਵਾਲੀ ਫ਼ਿਲਮ ਇੰਨੀ ਚੱਲੀ ਤੇ ਇਹ ਵਾਲੀ ਇਸ ਤੋਂ ਜ਼ਿਆਦਾ... ਤਾਂ ਜੇਕਕ ਤੁਹਾਡਾ ਗ੍ਰਾਫ਼ ਚੰਗਾ ਜਾ ਰਿਹਾ ਹੈ ਤਾਂ ਉਸ ’ਚ ਚੇਂਜ ਨਹੀਂ ਕਰਨਾ ਚਾਹੀਦਾ। ਮੈਂ ਉਮੀਦ ਕਰਦਾ ਹਾਂ ਕਿ ਇਹ ਇੰਝ ਹੀ ਅੱਗੇ ਚੱਲਦਾ ਰਹੇ, ਲੋਕਾਂ ਨੂੰ ਮੈਂ ਪਸੰਦ ਆਉਂਦਾ ਰਹਾਂ।

ਕੀ ਤੁਸੀਂ ਕੋਈ ਵੱਡੇ ਟੀਚੇ ਤੈਅ ਕੀਤੇ ਹਨ ਕਿ ਮੈਨੂੰ ਇਸ ਮੁਕਾਮ ’ਤੇ ਪੁੱਜਣਾ ਹੈ?
ਜਦੋਂ ਵੀ ਤੁਸੀਂ ਅੱਗੇ ਜਾ ਕੇ ਆਪਣੇ ਓਵਰਆਲ ਕਰੀਅਰ ਨੂੰ ਵੇਖੋ ਤਾਂ ਤੁਹਾਡੇ ਕੋਲ ਲੀਗੈਸੀ ਹੋਣੀ ਚਾਹੀਦੀ ਹੈ ਕਿ ਇਕ ਟਾਈਮ ਸੀ ਜਦੋਂ ਮੈਂ ਇਹ ਫ਼ਿਲਮਾਂ ਕੀਤੀਆਂ ਤੇ ਉਦੋਂ ਇਨ੍ਹਾਂ ਨੂੰ ਕੋਈ ਨਹੀਂ ਕਰ ਸਕਦਾ ਸੀ। ਮੈਂ ਕੁਝ ਅਜਿਹਾ ਹੀ ਹੌਲੀ-ਹੌਲੀ ਕ੍ਰੀਏਟ ਕਰਨਾ ਚਾਹੁੰਦਾ ਹਾਂ।

ਤੁਸੀਂ ‘ਸ਼ਹਿਜ਼ਾਦਾ’ ਫ਼ਿਲਮ ਕਿਉਂ ਚੁਣੀ?
ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਮੈਨੂੰ ਇਕ ਫੈਮਿਲੀ ਐਂਟਰਟੇਨਰ ਕਰਨੀ ਸੀ। ਬਹੁਤ ਘੱਟ ਫ਼ਿਲਮਾਂ ਹਨ, ਜੋ ਭਰਪੂਰ ਫੈਮਿਲੀ ਐਂਟਰਟੇਨਰ ਹਨ। ਰੀਸੈਂਟ ਟਾਈਮ ’ਚ ਵੇਖੀਏ ਤਾਂ ਮੈਂ ਗਿਣ ਹੀ ਨਹੀਂ ਸਕਦਾ ਹਾਂ ਕਿ ਕੋਈ ਫ਼ਿਲਮ ਅਜਿਹੀ ਯਾਦ ਹੈ ਜੋ ਕਾਮੇਡੀ, ਇਮੋਸ਼ਨ, ਐਕਸ਼ਨ, ਡਰਾਮਾ ਤੇ ਹਿਊਮਰ ਨਾਲ ਭਰਪੂਰ ਹੋਵੇ ਤੇ ਇਹ ਅਜਿਹੀ ਫ਼ਿਲਮ ਹੈ, ਜੋ ਕਾਫ਼ੀ ਟਾਈਮ ਬਾਅਦ ਆਈ ਹੈ। ਇਹੀ ਗੱਲ ਮੈਂ ‘ਭੂਲ ਭੁਲੱਈਆ 2’ ਦੇ ਟਾਈਮ ਵੀ ਕਹੀ ਸੀ ਕਿ ਕਾਫ਼ੀ ਸਮੇਂ ਤੋਂ ਇਕ ਕਰੈਕਟ ਹਾਰਰ ਕਾਮੇਡੀ ਨਹੀਂ ਆਈ ਤਾਂ ‘ਭੂਲ ਭੁਲੱਈਆ 2’ ਉਸ ਜਗ੍ਹਾ ਨੂੰ ਫੀਲ ਕਰ ਰਹੀ ਸੀ। ਮੈਂ ਉਮੀਦ ਕਰਦਾ ਹਾਂ ਕਿ ‘ਸ਼ਹਿਜ਼ਾਦਾ’ ਦੇ ਨਾਲ ਵੀ ਅਜਿਹਾ ਹੋਵੇ।

ਤੁਸੀਂ ਕਦੇ ਲਾਰਜਰ ਦੈਨ ਲਾਈਫ਼ ਵਾਲੇ ਰੋਲ ਕਰਨਾ ਚਾਹੋਗੇ?
ਮੇਰੇ ਲਈ ‘ਸ਼ਹਿਜ਼ਾਦਾ’ ਲਾਰਜਰ ਦੈਨ ਲਾਈਫ਼ ਹੈ ਕਿਉਂਕਿ ਇਹ ਬਹੁਤ ਹੀ ਹੀਰੋਇਕ ਰੋਲ ਹੈ ਤੇ ਅੱਗੇ ਮੈਂ ਲੱਭਾਂਗਾ ਕਿ ਮੈਨੂੰ ਅਜਿਹਾ ਹੋਰ ਵੀ ਲਾਰਜਰ ਦੈਨ ਲਾਈਫ਼ ਵਾਲਾ ਰੋਲ ਮਿਲੇ। ਇਸ ਤੋਂ ਪਹਿਲਾਂ ਵੀ ਮੈਂ ਜੋ ਰੋਲ ਕੀਤੇ ਹਨ, ਉਹ ਕਾਫ਼ੀ ਡਿਫਰੈਂਟ ਰਹੇ ਹਨ। ਜਿਵੇਂ ‘ਫਰੈੱਡੀ’ ਇਕ ਅਜਿਹੇ ਨੇਚਰ ਦਾ ਵਿਅਕਤੀ ਸੀ, ਜੋ ਗ੍ਰੇ ਸ਼ੇਡ ’ਚ ਜਿਊਂਦਾ ਹੈ, ਇਹ ਰੋਲ ਵੀ ਮੇਰੇ ਲਈ ਕਾਫ਼ੀ ਅਹਿਮ ਸੀ ਕਿਉਂਕਿ ਇਸ ਤੋਂ ਪਹਿਲਾਂ ਕਦੇ ਮੈਂ ਅਜਿਹੇ ਕਿਰਦਾਰ ਨਹੀਂ ਨਿਭਾਏ। ਉਥੇ ਹੀ ‘ਪਿਆਰ ਕਾ ਪੰਚਨਾਮਾ’ ਤੇ ‘ਸੋਨੂ ਕੀ ਟੀਟੂ ਕੀ ਸਵੀਟੀ’ ’ਚ ਜੋ ਮੇਰੇ ਰੋਲ ਸਨ, ਉਨ੍ਹਾਂ ’ਚ ਵੀ ਇਕ ਵੱਖਰਾ ਐਂਗਲ ਦੇਖਣ ਨੂੰ ਮਿਲਿਆ ਤਾਂ ਉਹ ਮੈਨੂੰ ਹਮੇਸ਼ਾ ਪਸੰਦ ਆਏ ਪਰ ਹੁਣ ਮੇਰੇ ਕੋਲ ਸਕ੍ਰਿਪਟ ਨੂੰ ਚੁਣਨ ਦੇ ਆਪਸ਼ਨ ਆ ਰਹੇ ਹਾਂ ਤਾਂ ਮੈਂ ਉਨ੍ਹਾਂ ’ਚ ਆਪਣੀ ਚੁਆਇਸ ਐਡ ਕਰਨ ਦੀ ਕੋਸ਼ਿਸ਼ ਕਰਾਂਗਾ।


Rahul Singh

Content Editor

Related News