ਰਾਸ਼ਟਰੀ ਪੁਰਸਕਾਰ ਜਿੱਤਣ ਮਗਰੋਂ ਬਾਬਾ ਮਹਾਕਾਲ ਦੀ ਸ਼ਰਨ ''ਚ ਪੁੱਜੇ ਕਾਰਤਿਕ ਆਰੀਅਨ

Tuesday, Jul 21, 2026 - 01:55 PM (IST)

ਰਾਸ਼ਟਰੀ ਪੁਰਸਕਾਰ ਜਿੱਤਣ ਮਗਰੋਂ ਬਾਬਾ ਮਹਾਕਾਲ ਦੀ ਸ਼ਰਨ ''ਚ ਪੁੱਜੇ ਕਾਰਤਿਕ ਆਰੀਅਨ

ਮੁੰਬਈ (ਏਜੰਸੀ)- ਅਦਾਕਾਰ ਕਾਰਤਿਕ ਆਰੀਅਨ ਆਪਣੇ ਕਰੀਅਰ ਦਾ ਪਹਿਲਾ ਰਾਸ਼ਟਰੀ ਫਿਲਮ ਪੁਰਸਕਾਰ ਜਿੱਤਣ ਤੋਂ ਬਾਅਦ, ਭਗਵਾਨ ਮਹਾਕਾਲ ਦਾ ਆਸ਼ੀਰਵਾਦ ਲੈਣ ਲਈ ਉਜੈਨ ਪਹੁੰਚੇ। ਆਪਣੇ ਮਾਪਿਆਂ ਦੇ ਨਾਲ, ਕਾਰਤਿਕ ਆਰੀਅਨ ਨੇ ਮਹਾਕਾਲੇਸ਼ਵਰ ਮੰਦਰ ਵਿਚ ਪੂਜਾ-ਅਰਚਨਾ ਕਰਕੇ ਪ੍ਰਮਾਤਮਾ ਦਾ ਧੰਨਵਾਦ ਕੀਤਾ। ਅਦਾਕਾਰ ਨੇ ਮੰਦਰ ਵਿੱਚ ਆਯੋਜਿਤ ਪਵਿੱਤਰ ਸ਼ਯਾਨ ਆਰਤੀ (ਸੌਣ ਵਾਲੀ ਆਰਤੀ) ਵਿੱਚ ਹਿੱਸਾ ਲਿਆ ਅਤੇ ਨੰਦੀ ਹਾਲ ਵਿੱਚ ਹੱਥ ਜੋੜ ਕੇ ਪ੍ਰਾਰਥਨਾ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਗਰਭ ਗ੍ਰਹਿ ਵਿੱਚ ਬਾਬਾ ਮਹਾਕਾਲ ਦੇ ਦਰਸ਼ਨ ਕੀਤੇ ਅਤੇ ਪ੍ਰਾਰਥਨਾ ਕੀਤੀ।

PunjabKesari

ਉਨ੍ਹਾਂ ਦੀ ਇਸ ਅਧਿਆਤਮਿਕ ਯਾਤਰਾ ਦੀਆਂ ਫੋਟੋਆਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ, ਜਿਸ 'ਤੇ ਪ੍ਰਸ਼ੰਸਕਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਦੱਸਣਯੋਗ ਹੈ ਕਿ ਕਾਰਤਿਕ ਆਰੀਅਨ ਨੂੰ ਫਿਲਮ "ਚੰਦੂ ਚੈਂਪੀਅਨ" ਵਿੱਚ ਮੁਰਲੀਕਾਂਤ ਪੇਟਕਰ ਦੀ ਭੂਮਿਕਾ ਲਈ 72ਵੇਂ ਰਾਸ਼ਟਰੀ ਫਿਲਮ ਪੁਰਸਕਾਰ ਵਿੱਚ ਸਰਵੋਤਮ ਅਦਾਕਾਰ ਦਾ ਪੁਰਸਕਾਰ ਮਿਲਿਆ ਹੈ। ਭਾਰਤ ਦੇ ਪਹਿਲੇ ਪੈਰਾਲੰਪਿਕ ਸੋਨ ਤਮਗਾ ਜੇਤੂ, ਮੁਰਲੀਕਾਂਤ ਪੇਟਕਰ ਦੇ ਜੀਵਨ 'ਤੇ ਆਧਾਰਿਤ ਇਸ ਬਾਇਓਪਿਕ ਵਿੱਚ ਕਾਰਤਿਕ ਦੇ ਪ੍ਰਦਰਸ਼ਨ ਅਤੇ ਸਰੀਰਕ ਪਰਿਵਰਤਨ ਦੀ ਵਿਆਪਕ ਪ੍ਰਸ਼ੰਸਾ ਕੀਤੀ ਗਈ। ਇਹ ਉਨ੍ਹਾਂ ਦੇ ਫਿਲਮੀ ਕਰੀਅਰ ਵਿੱਚ ਉਨ੍ਹਾਂ ਦਾ ਪਹਿਲਾ ਰਾਸ਼ਟਰੀ ਪੁਰਸਕਾਰ ਹੈ।


author

cherry

Content Editor

Related News