ਕਰਨ ਜੌਹਰ ਨਾਲ ‘ਦੋਸਤਾਨਾ 2’ ਦੇ ਵਿਵਾਦ ’ਤੇ ਜਾਣੋ ਕੀ ਬੋਲੇ ਕਾਰਤਿਕ ਆਰੀਅਨ?

05/05/2022 5:17:48 PM

ਮੁੰਬਈ (ਬਿਊਰੋ)– ਕਾਰਤਿਕ ਆਰੀਅਨ ਨੇ ਆਖਿਰਕਾਰ ਕਰਨ ਜੌਹਰ ਦੀ ਧਰਮਾ ਪ੍ਰੋਡਕਸ਼ਨਜ਼ ਨਾਲ ਆਪਣੇ ਵਿਵਾਦ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ ਹੈ। ਦਿ ਇੰਡੀਅਨ ਐਕਸਪ੍ਰੈੱਸ ਨਾਲ ਹਾਲ ਹੀ ’ਚ ਇਕ ਇੰਟਰਵਿਊ ’ਚ ਕਾਰਤਿਕ ਕੋਲੋਂ ਪੁੱਛਿਆ ਗਿਆ ਕਿ ਕੀ ਇਸ ਤਰ੍ਹਾਂ ਦੀ ਘਟਨਾ ਉਨ੍ਹਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ ਕਿਉਂਕਿ ਫ਼ਿਲਮ ਇੰਡਸਟਰੀ ’ਚ ਉਨ੍ਹਾਂ ਦੀ ਕੋਈ ਪਿੱਠ ਭੂਮੀ ਨਹੀਂ ਹੈ।

ਇਸ ’ਤੇ ਕਾਰਤਿਕ ਨੇ ਕਿਹਾ, ‘ਮੈਂ ਸਿਰਫ ਆਪਣੇ ਕੰਮ ’ਤੇ ਧਿਆਨ ਦਿੰਦਾ ਹਾਂ। ਇਸ ’ਤੇ ਮੈਂ ਸਿਰਫ ਇੰਨਾ ਹੀ ਕਹਿਣਾ ਚਾਹਾਂਗਾ। ਮੇਰੀ ਲਾਈਨ-ਅੱਪ ਨੂੰ ਦੇਖੋ।’

ਪੋਰਟਲ ਨੇ ਕਾਰਤਿਕ ਕੋਲੋਂ ਕੁਝ ਇੰਡਸਟਰੀ ਦੇ ਅੰਦਰੂਨੀ ਸੂਤਰਾਂ ਵਲੋਂ ‘ਭੂਲ ਭੁਲੱਈਆ 2’ ਖ਼ਿਲਾਫ਼ ਲੌਬੀ ਬਣਾਉਣ ਦੀ ਰਿਪੋਰਟ ਬਾਰੇ ਵੀ ਪੁੱਛਿਆ। ਇਹ ਪੁੱਛੇ ਜਾਣ ’ਤੇ ਕਿ ਕੀ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਸੱਚ ਹੈ, ਕਾਰਤਿਕ ਨੇ ਕਿਹਾ, ‘ਕਿਸੇ ਕੋਲ ਇਸ ਲਈ ਸਮਾਂ ਨਹੀਂ ਹੈ।’

ਇਹ ਖ਼ਬਰ ਵੀ ਪੜ੍ਹੋ : ਗਿੱਪੀ ਗਰੇਵਾਲ ਤੇ ਦਿਵਿਆ ਦੱਤਾ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ

ਕਾਰਤਿਕ ਨੇ ਕਿਹਾ, ‘ਕੀ ਹੁੰਦਾ ਹੈ, ਕਦੇ-ਕਦੇ ਲੋਕ ‘ਬਾਤ ਕਾ ਬਤੰਗੜ’ ਬਣਾਉਂਦੇ ਹਨ। ਇਸ ’ਚ ਜ਼ਿਆਦਾ ਕੁਝ ਨਹੀਂ ਹੈ। ਕਿਸੇ ਕੋਲ ਇੰਨਾ ਸਮਾਂ ਨਹੀਂ ਹੈ। ਹਰ ਕੋਈ ਸਿਰਫ ਕੰਮ ਕਰਨਾ ਚਾਹੁੰਦਾ ਹੈ। ਚੰਗਾ ਕੰਮ ਕਰੋ, ਇਸ ਤੋਂ ਇਲਾਵਾ ਚੀਜ਼ਾਂ ਸਿਰਫ ਅਫਵਾਹਾਂ ਹਨ।’

ਦੱਸ ਦੇਈਏ ਕਿ ਕਾਰਤਿਕ ਆਰੀਅਨ ਤੇ ਜਾਨ੍ਹਵੀ ਕਪੂਰ ਨੇ ਕਰਨ ਜੌਹਰ ਦੀ ‘ਦੋਸਤਾਨਾ 2’ ’ਚ ਕੰਮ ਕਰਨਾ ਸੀ, ਜਦਕਿ ਫ਼ਿਲਮ ਦੀ ਸ਼ੂਟਿੰਗ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਸੀ। ਬਾਅਦ ’ਚ ਕਾਰਤਿਕ ਨੂੰ ਫ਼ਿਲਮ ਤੋਂ ਬਾਹਰ ਕਰ ਦਿੱਤਾ ਗਿਆ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News