2 ਵੱਡੇ ਬਜਟ ਦੀਆਂ ਫ਼ਿਲਮਾਂ ਖਿਸਕਣ ਤੋਂ ਬਾਅਦ ਕਾਰਤਿਕ ਆਰੀਅਨ ਦੇ ਹੱਥ ਲੱਗੀ ਵੱਡੀ ਫ਼ਿਲਮ

Wednesday, Jun 23, 2021 - 04:40 PM (IST)

2 ਵੱਡੇ ਬਜਟ ਦੀਆਂ ਫ਼ਿਲਮਾਂ ਖਿਸਕਣ ਤੋਂ ਬਾਅਦ ਕਾਰਤਿਕ ਆਰੀਅਨ ਦੇ ਹੱਥ ਲੱਗੀ ਵੱਡੀ ਫ਼ਿਲਮ

ਮੁੰਬਈ (ਬਿਊਰੋ) : ਫ਼ਿਲਮ ਮੇਕਰ ਸਾਜਿਦ ਨਾਡੀਆਡਵਾਲਾ ਨੇ ਆਪਣੀ ਆਉਣ ਵਾਲੀ ਮਿਊਜ਼ੀਕਲ ਲਵ ਸਟੋਰੀ ਫ਼ਿਲਮ 'ਸੱਤਿਆਨਰਾਇਣ ਕੀ ਕਥਾ' ਦਾ ਐਲਾਨ ਕੀਤਾ ਹੈ। ਇਸ ਫ਼ਿਲਮ ਵਿਚ ਕਾਰਤਿਕ ਆਰੀਅਨ ਲੀਡ ਕਿਰਦਾਰ ਨਿਭਾਅ ਰਹੇ ਹਨ। ਸਾਜਿਦ ਦੇ ਬੈਨਰ ਨਡੀਆਡਵਾਲਾ ਗ੍ਰੈਂਡਸਨ ਐਂਟਰਟੇਨਮੈਂਟ ਨਾਲ ਕਾਰਤਿਕ ਦੀ ਇਹ ਪਹਿਲੀ ਫ਼ਿਲਮ ਹੋਵੇਗੀ, ਜਿਸ ਨੂੰ ਨੈਸ਼ਨਲ ਐਵਾਰਡ ਵਿਨਰ ਸਮੀਰ ਵਿਡਵਾਂਸ ਕਰ ਰਹੇ ਹਨ।

PunjabKesari

ਫ਼ਿਲਮ ਦਾ ਐਲਾਨ ਕਰਦਿਆਂ ਹੋਇਆਂ ਇੱਕ ਛੋਟਾ ਜਿਹਾ ਟੀਜ਼ਰ ਰਿਲੀਜ਼ ਕੀਤਾ ਗਿਆ ਹੈ, ਜਿਸ ਨੂੰ ਦੇਖ ਕੇ ਕਾਰਤਿਕ ਆਰੀਅਨ ਦੇ ਫੈਨਜ਼ ਬਹੁਤ ਐਕਸਾਈਟਿਡ ਹੋਏ ਹਨ। ਫ਼ਿਲਮ ਬਾਰੇ ਗੱਲ ਕਰਦਿਆਂ ਸਾਜਿਦ ਨਾਡੀਆਡਵਾਲਾ ਨੇ ਕਿਹਾ, ''ਸੱਤਿਆਨਰਾਇਣ ਕੀ ਕਥਾ' ਮੇਰੇ ਲਈ ਬਹੁਤ ਗ੍ਰੈਂਡ ਪ੍ਰਾਜੈਕਟ ਹੈ। ਗ੍ਰੈਂਡਸਨ ਐਂਟਰਟੇਨਮੈਂਟ ਦੇ ਅਦਾਕਾਰ ਕਾਰਤਿਕ ਆਰੀਅਨ ਨਾਲ ਮਿਲ ਕੇ ਕੰਮ ਕਰਨ ਲਈ ਅਸੀਂ ਬਹੁਤ ਖੁਸ਼ ਹਾਂ।'

PunjabKesari

ਸਾਜਿਦ ਨੇ ਅੱਗੇ ਕਿਹਾ, 'ਇਹ ਪਹਿਲੀ ਵਾਰ ਹੈ ਕਿ ਅਸੀਂ ਕਾਰਤਿਕ ਨਾਲ ਕੰਮ ਕਰ ਰਹੇ ਹਾਂ ਤੇ ਉਨ੍ਹਾਂ ਨੇ ਵੀ ਇਸ ਪ੍ਰਾਜੈਕਟ ਲਈ ਪੂਰੀ ਨਵੀਂ ਐਨਰਜ਼ੀ ਲਿਆਂਦੀ ਹੈ। 'ਸੱਤਿਆਨਾਰਾਇਣ ਦੀ ਕਥਾ' ਇੱਕ ਅਜਿਹੀ ਸਕ੍ਰਿਪਟ ਹੈ, ਜੋ ਇਸ ਰੀ-ਯੂਨੀਅਨ ਲਈ ਪਰਫੈਕਟ ਹੈ ਅਤੇ ਅਸੀਂ ਦਰਸ਼ਕਾਂ ਲਈ ਇਸ ਕਹਾਣੀ ਨੂੰ ਲੈ ਕੇ ਆਉਣ ਲਈ ਬਹੁਤ ਐਕਸਾਈਟਿਡ ਹਾਂ।'

PunjabKesari

ਇਸ ਫ਼ਿਲਮ ਬਾਰੇ ਕਾਰਤਿਕ ਆਰੀਅਨ ਨੇ ਕਿਹਾ, 'ਮੈਂ ਸਾਜਿਦ ਸਰ ਨਾਲ ਲੰਬੇ ਸਮੇਂ ਤੋਂ ਕੰਮ ਕਰਨਾ ਚਾਹੁੰਦਾ ਸੀ। ਮੈਂ ਸਾਜਿਦ ਸਰ, ਸ਼ਰੀਨ ਤੇ ਕਿਸ਼ੋਰ ਦੇ ਵਿਜ਼ਨ ਦਾ ਹਿੱਸਾ ਬਣ ਕੇ ਬਹੁਤ ਖੁਸ਼ ਹਾਂ। ਇਹ ਮੇਰੀ ਸਮੀਰ ਵਿਡਵਾਂਸ ਸਰ ਨਾਲ ਪਹਿਲੀ ਫ਼ਿਲਮ ਹੈ। ਇਮਾਨਦਾਰੀ ਨਾਲ ਕਿਹਾ ਤਾਂ ਮੈਂ ਬਹੁਤ ਜ਼ਿਆਦਾ ਦਬਾਅ ਤੇ ਜ਼ਿੰਮੇਵਾਰੀ ਮਹਿਸੂਸ ਕਰ ਰਿਹਾ ਹਾਂ ਕਿਉਂਕਿ ਮੈਂ ਰਾਸ਼ਟਰੀ ਐਵਾਰਡ ਤੋਂ ਬਿਨਾਂ ਇਸ ਟੀਮ ਵਿਚ ਮੈਂ ਇਕੱਲਾ ਮੈਂਬਰ ਹਾਂ।'

PunjabKesari


author

sunita

Content Editor

Related News