ਕਾਰਤਿਕ ਨੇ ‘ਸੱਤਿਆਪ੍ਰੇਮ ਕੀ ਕਥਾ’ ਦੀ ਸ਼ੂਟਿੰਗ ਸ਼ੁਰੂ ਹੋਣ ਦੀ ਝਲਕ ਕੀਤੀ ਸਾਂਝੀ, ਕਿਆਰਾ ਵੀ ਫ਼ਿਲਮ ’ਚ ਆਵੇਗੀ ਨਜ਼ਰ

09/23/2022 1:41:11 PM

ਨਵੀਂ ਦਿੱਲੀ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਕਾਰਤਿਕ ਆਰੀਅਨ ਨੇ ਆਪਣੀਆਂ ਫ਼ਿਲਮਾਂ ਨੂੰ ਲੈ ਕੇ ਚਰਚਾ ’ਚ ਰਹਿੰਦੇ ਹਨ। ਅਦਾਕਾਰ ਦੀ ਅਦਾਕਾਰੀ ਨੇ ਪ੍ਰਸ਼ੰਸਕਾਂ ਦੇ ਦਿਲ ’ਤੇ ਖ਼ਾਸ ਜਗ੍ਹਾ ਬਣਾਈ ਹੈ। ਹਾਲ ਹੀ ’ਚ ਕਾਰਤਿਰ ਨੇ ਆਪਣੇ ਪ੍ਰਸ਼ੰਸਕਾਂ ਲਈ ਫ਼ਿਰ ਤੋਂ ਉਤਸੁਕਤਾ ਵਧਾ ਦਿੱਤੀ ਹੈ। ਦੱਸ ਦੇਈਏ ਕਿ ਕਾਰਤਿਰ ਨੇ ਆਪਣੀ ਆਉਣ ਵਾਲੀ ਨਵੀਂ ਫ਼ਿਲਮ ‘ਸੱਤਿਆਪ੍ਰੇਮ ਕੀ ਕਥਾ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ।

PunjabKesari

ਇਹ ਵੀ ਪੜ੍ਹੋ : ਕੰਗਨਾ ਰਣੌਤ ਨੇ ‘ਬ੍ਰਹਮਾਸਤਰ’ ਦੀ ਕਲੈਕਸ਼ਨ ’ਤੇ ਚੁੱਕੇ ਸਵਾਲ, ਅਦਾਕਾਰਾ ਮੌਨੀ ਰਾਏ ਨੇ ਦਿੱਤਾ ਅਜਿਹਾ ਕਰਾਰਾ ਜਵਾਬ

ਅਦਾਕਾਰ ਕਾਰਤਿਕ ਨੇ ਸ਼ੂਟਿੰਗ ਦੀ ਖ਼ਬਰ ਆਪਣੇ ਇੰਸਟਾਗ੍ਰਾਮ ਦੁਆਵਾ ਸਾਂਝੀ ਕੀਤੀ ਹੈ। ਇੰਸਟਾਗ੍ਰਾਮ ’ਤੇ ਅਦਾਕਾਰ ਨੇ ਸਟੋਰੀ ’ਚ ਇਕ ਤਸਵੀਰ ਸਾਂਝੀ ਕੀਤੀ, ਜਿਸ ਦੇ ਨਾਲ ਅਦਾਕਾਰ ਨੇ ਕੈਪਸ਼ਨ ਵੀ ਦਿੱਤੀ ਹੈ। ਕੈਪਸ਼ਨ ’ਚ ਲਿਖਿਆ ਹੈ ਕਿ ‘ਰਾਤ ਦੀ ਸ਼ੂਟਿੰਗ ਇਸ ਤਰ੍ਹਾਂ।’

PunjabKesari

ਕਾਰਤਿਕ ਨੇ ਇਕ ਕਲੈਪਬੋਰਡ ਦੀ ਤਸਵੀਰ ਸਾਂਝੀ ਕੀਤੀ ਜਿਸ ’ਤੇ ਫ਼ਿਲਮ ਦਾ ਸਿਰਲੇਖ ‘ਸੱਤਿਆਪ੍ਰੇਮ ਕੀ ਕਥਾ’ ਲਿਖਿਆ ਹੋਇਆ ਹੈ। ਕਾਰਤਿਕ ਤੋਂ ਇਲਾਵਾ ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਵੀ ਇਸ ਫ਼ਿਲਮ ’ਚ ਲੀਡ ਰੋਲ ਕਰਦੀ ਨਜ਼ਰ ਆਵੇਗੀ।

ਇਹ ਵੀ ਪੜ੍ਹੋ : ਆਮਿਰ ਖ਼ਾਨ ਦੀ ਧੀ ਇਰਾ ਖ਼ਾਨ ਨੂੰ ਬੁਆਏਫ੍ਰੈਂਡ ਨੂਪੁਰ ਸ਼ੇਖਰ ਨੇ ਫ਼ਿਲਮੀ ਅੰਦਾਜ਼ ’ਚ ਕੀਤਾ ਪ੍ਰਪੋਜ਼, ਵੀਡੀਓ ਵਾਇਰਲ

ਦੱਸ ਦੇਈਏ ਕਿ ‘ਸੱਤਿਆਪ੍ਰੇਮ ਕੀ ਕਥਾ’ ਕਾਰਤਿਕ ਅਤੇ ਕਿਆਰਾ ਦੀ ਬਲਾਕਬਸਟਰ ਹਿੱਟਕਾਮੇਡੀ ਫ਼ਿਲਮ ‘ਭੂਲ ਭੁਲਾਈਆ 2’ ਤੋਂ ਬਾਅਦ ਆਉਣ ਵਾਲੀ ਫ਼ਿਲਮ ਹੈ। ‘ਸੱਤਿਆਪ੍ਰੇਮ ਕੀ ਕਥਾ’ ਦਾ ਪ੍ਰਸ਼ੰਸਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। 


Anuradha

Content Editor

Related News