ਕਾਰਤਿਕ ਆਰੀਅਨ ਅਗਲੇ ਮਹੀਨੇ ਗੁਜਰਾਤ ’ਚ ਸ਼ੁਰੂ ਕਰਨਗੇ ''ਸੱਤਿਆਪ੍ਰੇਮ ਕੀ ਕਥਾ'' ਦੀ ਸ਼ੂਟਿੰਗ

08/14/2022 6:34:00 PM

ਬਾਲੀਵੁੱਡ ਡੈਸਕ- ਕਾਰਤਿਕ ਆਰੀਅਨ ਅਤੇ ਕਿਆਰਾ ਅਡਵਾਨੀ ਦੀ ਫਿਲਮ 'ਸੱਤਿਆਪ੍ਰੇਮ ਕੀ ਕਥਾ' ਇਨ੍ਹੀਂ ਦਿਨੀਂ ਚਰਚਾ 'ਚ ਹੈ। ਦਰਅਸਲ ਇਸ ਦਾ ਨਾਮ ਪਿਛਲੇ ਸਮੇਂ ਵਿੱਚ ਬਦਲਿਆ ਗਿਆ ਹੈ। ਦੱਸ ਦੇਈਏ ਕਿ ਪਹਿਲਾਂ ਇਸ ਫਿਲਮ ਦਾ ਨਾਂ 'ਸਤਿਆਨਾਰਾਇਣ ਕੀ ਕਥਾ' ਸੀ ਪਰ ਵਿਰੋਧ ਕਾਰਨ ਇਸ ਦਾ ਨਾਂ ਬਦਲ ਕੇ 'ਸੱਤਿਆਪ੍ਰੇਮ ਕੀ ਕਥਾ' ਕਰ ਦਿੱਤਾ ਗਿਆ। 

ਇਹ ਵੀ ਪੜ੍ਹੋ : ਸ਼ਰਧਾ ਆਰੀਆ ਆਪਣੇ ਨਵੇਂ ਘਰ ’ਚ ਦੇ ਰਹੀ ਪੋਜ਼, ਪ੍ਰਸ਼ੰਸਕਾਂ ਨੂੰ ਦਿਖਾਈ ਘਰ ਦੀ ਝਲਕ

ਫ਼ਿਲਹਾਲ ਇਸ ਫ਼ਿਲਮ ਨੂੰ ਲੈ ਕੇ ਇਕ ਨਵਾਂ ਅਪਡੇਟ ਸਾਹਮਣੇ ਆਇਆ ਹੈ। ਤਾਜ਼ਾ ਰਿਪੋਰਟ ਮੁਤਾਬਕ ਕਾਰਤਿਕ ਆਰੀਅਨ ਅਗਲੇ ਮਹੀਨੇ ਤੋਂ ਫ਼ਿਲਮ 'ਸੱਤਿਆਪ੍ਰੇਮ ਕੀ ਕਥਾ' ਦੀ ਸ਼ੂਟਿੰਗ ਸ਼ੁਰੂ ਕਰਨਗੇ।

ਰਿਪੋਰਟ ਮੁਤਾਬਕ ਕਾਰਤਿਕ ਆਰੀਅਨ ਫ਼ਿਲਮ 'ਸੱਤਿਆਪ੍ਰੇਮ ਕੀ ਕਥਾ' ਦਾ ਪਹਿਲਾ ਸ਼ੈਡਿਊਲ ਗੁਜਰਾਤ ਦੇ ਅਹਿਮਦਾਬਾਦ ਇਲਾਕਿਆ ਤੋਂ ਸ਼ੁਰੂ ਕਰਨਗੇ। ਫ਼ਿਲਮ ਦੀ ਕਹਾਣੀ ਗੁਜਰਾਤ ’ਚ ਸੈੱਟ ਕੀਤੀ ਗਈ ਹੈ ਅਤੇ ਕਲਾਕਾਰ ਅਗਲੇ ਮਹੀਨੇ ਉੱਥੇ ਸ਼ੂਟਿੰਗ ਸ਼ੁਰੂ ਕਰਨਗੇ।

ਇਹ ਵੀ ਪੜ੍ਹੋ : ਟੀਨਾ ਦੱਤਾ ਨੇ ਬਿਖ਼ੇਰੇ ਹੁਸਨ ਦੇ ਜਲਵੇ, ਬਲੈਕ ਆਊਟਫ਼ਿਟ ’ਚ ਲੱਗ ਰਹੀ ਖੂਬਸੂਰਤ

ਦੱਸ  ਦੇਈਏ ਫ਼ਿਲਮ ਸਮੀਰ ਵਿਦਵਾਂਸ ਦੁਆਰਾ ਨਿਰਦੇਸ਼ਤ ਹੈ। ਕਾਰਤਿਕ ਆਰੀਅਨ ਅਤੇ ਕਿਆਰਾ ਅਡਵਾਨੀ ਦੀ ‘ਸੱਤਿਆਪ੍ਰੇਮ ਕੀ ਕਥਾ’ ਨੂੰ ਸਾਜਿਦ ਨਾਡਿਆਡਵਾਲਾ ਦੇ ਸਹਿਯੋਗ ਨਾਲ ਤਿਆਰ ਕੀਤਾ ਜਾਵੇਗਾ।


Shivani Bassan

Content Editor

Related News