ਆਯੁਸ਼ਮਾਨ ਖੁਰਾਨਾ ਦੀ ਦੀਵਾਲੀ ਪਾਰਟੀ ’ਚ ਕਾਰਤਿਕ ਆਰੀਅਨ ਨੇ ਸਾਰਾ ਨੂੰ ਕੀਤਾ ਯਾਦ, ਮੂੰਹੋਂ ਨਿਕਲੀ ਇਹ ਗੱਲ

Monday, Oct 17, 2022 - 01:00 PM (IST)

ਆਯੁਸ਼ਮਾਨ ਖੁਰਾਨਾ ਦੀ ਦੀਵਾਲੀ ਪਾਰਟੀ ’ਚ ਕਾਰਤਿਕ ਆਰੀਅਨ ਨੇ ਸਾਰਾ ਨੂੰ ਕੀਤਾ ਯਾਦ, ਮੂੰਹੋਂ ਨਿਕਲੀ ਇਹ ਗੱਲ

ਬਾਲੀਵੁੱਡ ਡੈਸਕ- ਸਾਰਾ ਅਲੀ ਖ਼ਾਨ ਅਤੇ ਕਾਰਤਿਕ ਆਰੀਅਨ ਦੇ ਬ੍ਰੇਕਅੱਪ ਨੂੰ ਕਾਫ਼ੀ ਸਮਾਂ ਹੋ ਗਿਆ ਹੈ ਪਰ ਹਾਲ ਹੀ ’ਚ ਅਦਾਕਾਰ ਕਾਰਤਿਕ ਆਰੀਅਨ ਨੂੰ ਸਾਰਾ ਅਲੀ ਖ਼ਾਨ ਨੂੰ ਯਾਦ ਕਰਦੇ ਦੇਖਿਆ ਗਿਆ। ਕਾਰਤਿਕ ਆਰੀਅਨ ਹਾਲ ਹੀ ’ਚ ਆਯੁਸ਼ਮਾਨ ਖੁਰਾਨਾ ਦੀ ਦੀਵਾਲੀ ਪਾਰਟੀ ’ਚ ਸ਼ਾਮਲ ਹੋਏ ਸਨ।ਇਸ ਦੌਰਾਨ ਆਯੁਸ਼ਮਾਨ ਨੇ ਆਪਣੇ ਇੰਸਟਾਗ੍ਰਾਮ ’ਤੇ ਕਾਰਤਿਕ ਨਾਲ ਮਸਤੀ ਕਰਦੇ ਹੋਏ ਇਕ ਵੀਡੀਓ ਸਾਂਝੀ ਕੀਤਾ ਹੈ।

PunjabKesari

ਇਹ ਵੀ ਪੜ੍ਹੋ : ਫ਼ਿਲਮ ਦੇ ਕੰਮ ’ਚ ਰੁੱਝੀ ਮਾਨੁਸ਼ੀ ਛਿੱਲਰ, 15 ਰਾਤਾਂ ਦੀ ਨੀਂਦ ਛੱਡ ਕੇ ਕਰ ਰਹੀ ‘ਤਹਿਰਾਨ’ ਦੀ ਸ਼ੂਟਿੰਗ

ਇਸ ਵੀਡੀਓ ’ਚ ਕਾਰਤਿਕ ਹੱਥ ’ਚ ਨੋਟਾਂ ਦਾ ਬੰਡਲ ਲੈ ਕੇ ਨਜ਼ਰ ਆ ਰਿਹਾ ਹੈ। ਆਯੁਸ਼ਮਾਨ ਖੁਰਾਨਾ ਦਾ  ਕਹਿ ਰਹੇ ਹਨ ਕਿ ਇਸ ਆਦਮੀ ਨੇ ਦੀਵਾਲੀ ’ਤੇ ਵੀ ਇੰਨੇ ਪੈਸੇ ਜਿੱਤੇ ਹਨ, ਜੋ ਬਾਕਸ ਆਫ਼ਿਸ ’ਤੇ ਵੀ ਨਹੀਂ। ਕਿਹੜੀ ਫ਼ਿਲਮ ਨੂੰ ਬਾਕਸ ਆਫ਼ਿਸ ’ਤੇ ਇੰਨਾ ਪੈਸਾ ਮਿਲਣਾ ਚਾਹੀਦਾ ਹੈ। ਇਹ ਸੁਣ ਕੇ ਕਾਰਤਿਕ ਨੇ ਕਿਹਾ ਸਾਰਾ... ਪਰ ਨਾਲ ਹੀ ਅਦਾਕਾਰ ਨੇ ਆਪਣੀ ਗੱਲ ਨੂੰ ਸੰਭਾਲਦੇ ਹੋਏ ਕਿਹਾ ਕਿ ਡਾਕਟਰ ਜੀ ਨੂੰ।

 
 
 
 
 
 
 
 
 
 
 
 
 
 
 
 

A post shared by Ayushmann Khurrana (@ayushmannk)

ਜਿਸ ਤਰ੍ਹਾਂ ਕਾਰਤਿਕ ਆਰੀਅਨ ਬੋਲਦੇ ਹੋਏ ਅਚਾਨਕ ਰੁਕ ਗਏ, ਉਸ ਤੋਂ ਸੋਸ਼ਲ ਮੀਡੀਆ ’ਤੇ ਕੁਝ ਲੋਕਾਂ ਨੂੰ ਲੱਗਦਾ ਹੈ ਕਿ ਉਹ ਆਯੁਸ਼ਮਾਨ ਖੁਰਾਨਾ ਦੀ ਪਾਰਟੀ ’ਚ ਸਾਰਾ ਅਲੀ ਖ਼ਾਨ ਨੂੰ ਮਿਸ ਕਰ ਰਹੇ ਹਨ। ਇਸ ਵੀਡੀਓ ’ਤੇ ਯੂਜ਼ਸਜ਼ ਆਪਣੀ ਪ੍ਰਤੀਕਿਰਿਆਵਾਂ ਦੇ ਰਹੇ ਹਨ।

PunjabKesari

ਇਹ ਵੀ ਪੜ੍ਹੋ : ਆਯੁਸ਼ਮਾਨ ਦੀ ਦੀਵਾਲੀ ਪਾਰਟੀ ’ਚ ਸਿਤਾਰਿਆਂ ਨੇ ਕੀਤੀ ਸ਼ਿਰਕਤ, ਕ੍ਰਿਤੀ ਤੋਂ ਲੈ ਕੇ ਤਾਪਸੀ ਤੱਕ ਸਟਾਰਸ ਨੇ ਲੁੱਟੀ ਮਹਿਫ਼ਲ

ਦੱਸ ਦੇਈਏ ਕਿ ਸਾਲ 2018 'ਚ ਜਦੋਂ ਸਾਰਾ ਅਲੀ ਖ਼ਾਨ ਕਰਨ ਜੌਹਰ ਦੇ ਸ਼ੋਅ 'ਕੌਫੀ ਵਿਦ ਕਰਨ' ਦੇ ਸੀਜ਼ਨ 6 'ਚ ਆਈ ਸੀ ਤਾਂ ਉਸ ਦੌਰਾਨ ਉਸ ਨੇ ਕਾਰਤਿਕ ਆਰੀਅਨ ਨੂੰ ਆਪਣਾ ਕ੍ਰਸ਼ ਦੱਸਿਆ ਸੀ।


author

Shivani Bassan

Content Editor

Related News