ਕਰਤਾਰ ਚੀਮਾ ਨੇ ਦੱਸਿਆ ਆਪਣੀ ਫਿੱਟਨੈੱਸ ਦਾ ਰਾਜ਼, ਵੀਡੀਓ ''ਚ ਵੇਖੋ

04/19/2021 3:18:04 PM

ਚੰਡੀਗੜ੍ਹ (ਬਿਊਰੋ) -  ਮਸ਼ਹੂਰ ਅਦਾਕਾਰ ਕਰਤਾਰ ਚੀਮਾ ਪੰਜਾਬੀ ਫ਼ਿਲਮ ਇੰਡਸਟਰੀ ਨਾਲ ਕਾਫ਼ੀ ਸਮੇਂ ਤੋਂ ਜੁੜੇ ਹੋਏ ਹਨ। ਉਨ੍ਹਾਂ ਨੇ ਅਪਣੀ ਮਿਹਨਤ ਸਦਕਾ ਅਦਾਕਾਰੀ ਦੇ ਖੇਤਰ 'ਚ ਆਪਣੀ ਵੱਖਰੀ ਪਛਾਣ ਬਣਾਈ ਹੈ। ਇਸ ਤੋਂ ਇਲਾਵਾ ਕਰਤਾਰ ਚੀਮਾ ਆਪਣੀ ਫਿੱਟਨੈੱਸ 'ਤੇ ਵੀ ਪੂਰਾ ਧਿਆਨ ਦਿੰਦੇ ਹਨ। ਉਨ੍ਹਾਂ ਨੂੰ 6ਵੀਂ ਕਲਾਸ ਤੋਂ ਹੀ ਜਿੰਮ ਤੇ ਫਿੱਟਨੈੱਸ ਦਾ ਸ਼ੌਂਕ ਸੀ। ਇਸ ਤੋਂ ਇਲਾਵਾ ਉਹ ਆਪਣੇ-ਆਪ ਨੂੰ ਫਿੱਟ ਰੱਖਣ ਲਈ ਜਿੰਮ ਦੇ ਨਾਲ-ਨਾਲ ਖਾਣ-ਪੀਣ ਦਾ ਵੀ ਪੂਰਾ ਧਿਆਨ ਰੱਖਦੇ ਹਨ। ਆਓ ਇਸ ਵੀਡੀਓ ਰਾਹੀਂ ਜਾਣਦੇ ਹਾਂ ਕਿ ਕਰਤਾਰ ਚੀਮਾ ਆਪਣੀ ਫਿੱਟਨੈੱਸ ਨੂੰ ਕੇ ਕੀ-ਕੀ ਕਰਦੇ ਨੇ? 

ਵੇਖੋ ਇਹ ਵੀਡੀਓ -


ਦੱਸਣਯੋਗ ਹੈ ਕਿ ਕਰਤਾਰ ਚੀਮਾ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਨੇ ਕਰੀਬ ਇਕ ਦਹਾਕਾ ਪਹਿਲਾਂ ਬਤੌਰ ਮਾਡਲ ਇਸ ਖ਼ੇਤਰ 'ਚ ਆਪਣੀ ਸ਼ੁਰੂਆਤ ਕੀਤੀ ਸੀ। ਕਰਤਾਰ ਚੀਮਾ ਨੇ ਸ਼ਹੀਦ ਉਧਮ ਸਿੰਘ ਸਰਕਾਰੀ ਕਾਲਜ ਸੁਨਾਮ ਤੋਂ ਗ੍ਰੈਜੂਏਸ਼ਨ ਕਰਨ ਮਗਰੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਥੀਏਟਰ ਐਂਡ ਟੈਲੀਵਿਜ਼ਨ ਦੀ ਮਾਸਟਰ ਡਿਗਰੀ ਹਾਸਲ ਕੀਤੀ।

ਕਰਤਾਨ ਨੇ ਆਪਣੇ ਅਭਿਨੈ ਦੇ ਸਫ਼ਰ ਦੀ ਸ਼ੁਰੂਆਤ ਮਾਡਲ ਵਜੋਂ ਗੀਤ 'ਇਕ ਧਿਰ ਛੱਡਣੀ ਪਊ..' ਨਾਲ ਕੀਤੀ ਸੀ। ਇਸ ਤੋਂ ਬਾਅਦ ਕਰਤਾਰ ਚੀਮਾ 'ਬੇਬੇ ਕਹਿੰਦੀ ਘਰ ਬਹਿਕੇ ਕੱਢ ਚਾਦਰਾਂ', 'ਯਾਰੀ ਜੱਟਾਂ ਦੇ ਮੁੰਡੇ ਨਾਲ ਲਾ ਲੈ' ਤੇ ਕਈ ਸੈਂਕੜੇ ਸੰਗੀਤਕ ਵੀਡੀਓਜ਼ ਕੰਮ ਕਰ ਚੁੱਕੇ ਹਨ। ਕਰਤਾਰ ਚੀਮਾ 'ਮਿੱਟੀ', 'ਸਿਕੰਦਰ', 'ਦੁਸ਼ਮਣ' ਸਮੇਤ ਕਈ ਫ਼ਿਲਮਾਂ ਜਿਵੇਂ 'ਹਸ਼ਰ', 'ਕਬੱਡੀ ਇਕ ਮਹੁੱਬਤ' ਤੇ 'ਮਿੱਟੀ ਨਾਲ ਫਰੋਲ ਜੋਗੀਆ' ਰਾਹੀਂ ਵੱਖੋ-ਵੱਖ ਕਿਰਦਾਰਾਂ 'ਚ ਆਪਣੀ ਅਦਾਕਾਰੀ ਦਾ ਲੋਹਾ ਮੰਨਵਾ ਚੁੱਕੇ ਹਨ।


sunita

Content Editor

Related News