ਵਿਵਾਦਾਂ ’ਚ ਅਕਸ਼ੈ ਦੀ ਫ਼ਿਲਮ 'ਪ੍ਰਿਥਵੀਰਾਜ', ਕਰਣੀ ਸੈਨਾ ਨੇ ਰਾਜਸਥਾਨ 'ਚ ਰਿਲੀਜ਼ 'ਤੇ ਰੋਕ ਲਗਾਉਣ ਦੀ ਦਿੱਤੀ ਧਮਕੀ

Sunday, May 22, 2022 - 02:28 PM (IST)

ਵਿਵਾਦਾਂ ’ਚ ਅਕਸ਼ੈ ਦੀ ਫ਼ਿਲਮ 'ਪ੍ਰਿਥਵੀਰਾਜ', ਕਰਣੀ ਸੈਨਾ ਨੇ ਰਾਜਸਥਾਨ 'ਚ ਰਿਲੀਜ਼ 'ਤੇ ਰੋਕ ਲਗਾਉਣ ਦੀ ਦਿੱਤੀ ਧਮਕੀ

ਮੁੰਬਈ: ਅਦਾਕਾਰ ਅਕਸ਼ੈ ਕੁਮਾਰ ਦੀ ਫ਼ਿਲਮ 'ਪ੍ਰਿਥਵੀਰਾਜ' 3 ਜੂਨ ਨੂੰ ਸਿਨੇਮਾਘਰਾਂ ਰਿਲੀਜ਼ ਹੋਣ ਵਾਲੀ ਹੈ। ਫ਼ਿਲਮ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ। ਜਿਸ ਨੂੰ ਪ੍ਰਸ਼ੰਸਕਾਂ ਨੇ ਬੇਹੱਦ ਪਿਆਰ ਦਿੱਤਾ ਹੈ। ਇਸ ਦੇ ਨਾਲ ਹੀ ਕਰਣੀ ਸੈਨਾ ਨੇ 'ਪ੍ਰਿਥਵੀਰਾਜ' ਦਾ ਸਿਰਲੇਖ ਦਾ ਵਿਰੋਧ ਕੀਤਾ ਹੈ। ਪਹਿਲਾਂ ਕਰਣੀ ਸੈਨਾ ਨੇ ਫ਼ਿਲਮ ਦੇਖੀ ਸੀ ਕਿ ਪਤਾ ਲੱਗ ਸਕੇ ਕਿ ਸਮਰਾਟ ਪ੍ਰਿਥਵੀਰਾਜ ਚੌਹਾਨ ਦੇ ਕਿਰਦਾਰ ਨੂੰ ਕਿਸ ਤਰ੍ਹਾਂ ਦਿਖਾਇਆ ਗਿਆ ਹੈ। ਹੁਣ ਕਰਣੀ ਸੈਨਾ ਨੇ ਫ਼ਿਲਮ ਦੇ ਸਿਰਲੇਖ ਨੂੰ ਬਦਲਣ ਦੀ ਮੰਗ ਕੀਤੀ ਹੈ।

PunjabKesari

ਇਹ ਵੀ ਪੜ੍ਹੋ: ਕਾਨਸ 2022 ’ਚ ਦੀਪਿਕਾ ਨੇ ਬਲੈਕ ਡਰੈੱਸ ’ਚ  ਜਿੱਤਿਆ ਪ੍ਰਸ਼ੰਸਕਾਂ ਦਾ ਦਿਲ, ਦੇਖੋ ਤਸਵੀਰਾਂ

ਕਰਣੀ ਸੈਨਾ ਦੇ ਸੁਰਜੀਤ ਸਿੰਘ ਰਾਠੌਰ ਨੇ ਕਿਹਾ ‘ਅਸੀਂ ਯਸ਼ਰਾਜ ਫ਼ਿਲਮਾਂ ਦੇ ਸੀਈਓ ਅਕਸ਼ੈ ਵਿਧਾਨ ਨੂੰ ਮਿਲੇ ਹਾਂ ਅਤੇ ਉਨ੍ਹਾਂ ਨੇ ਸਿਰਲੇਖ ਬਦਲਣ ਦਾ ਵਾਅਦਾ ਕੀਤਾ ਹੈ। ਉਹ ਸਾਡੀ ਮੰਗ ਨੂੰ ਮੰਨਣ ਲਈ ਰਾਜ਼ੀ ਹੋ ਗਏ ਹਨ। ਫ਼ਿਲਮ ਇੰਡਸਟਰੀ ਦੇ ਕੁਝ ਸਰੋਤਾਂ ਨੇ ਸਾਨੂੰ ਸੂਚਿਤ ਕੀਤਾ ਹੈ ਕਿ ਉਹ ਸਿਰਲੇਖ ’ਚ ਬਦਲਾਅ ਦੀ ਜਾਣਕਾਰੀ ਤੋਂ ਅਣਜਾਣ ਹਨ।

PunjabKesari

ਇਹ ਵੀ ਪੜ੍ਹੋ: ਪਤੀ ਨਿਕ ਜੋਨਸ ਨੇ ਪ੍ਰਿਅੰਕਾ ਨੂੰ ਗਿਫ਼ਟ ਕੀਤੀ ਕਸਟਮਾਈਜ਼ਡ ਕਾਰ ,ਤਸਵੀਰ ਸਾਂਝੀ ਕਰ ਕੇ ਬੋਲੀ ‘ਧੰਨਵਾਦਾ’

ਰਾਠੌਰ ਨੇ ਅੱਗੇ ਕਿਹਾ ‘ਜੇਕਰ ਉਹ ਬਦਲਾਅ ਨਹੀਂ ਕਰਦੇ ਅਤੇ ਫ਼ਿਲਮ ਦੀ ਸਕ੍ਰੀਨਿੰਗ ਨਹੀਂ ਰੱਖਦੇ ਤਾਂ 'ਪ੍ਰਿਥਵੀਰਾਜ' ਰਾਜਸਥਾਨ ’ਚ ਰਿਲੀਜ਼ ਨਹੀਂ ਹੋਵੇਗੀ। ਅਸੀਂ ਪਹਿਲਾਂ ਤੋਂ ਹੀ ਰਾਜਸਥਾਨ ਦੇ ਦਰਸ਼ਕਾਂ ਨੂੰ ਚੇਤਾਵਨੀ ਦਿੱਤੀ ਹੈ। ਜੇਕਰ ਫ਼ਿਲਮ ਦਾ ਸਿਰਲੇਖ ਸਮਰਾਟ ਪ੍ਰਿਥਵੀਰਾਜ ਨਹੀਂ ਬਦਲਦਾ ਤਾਂ ਅਸੀਂ ਰਾਜਸਥਾਨ ’ਚ ‘ਪ੍ਰਿਥਵੀਰਾਜ’ ਫ਼ਿਲਮ ਦੇਖਣ ਦੀ ਅਨੁਮਤੀ ਨਹੀਂ ਦਵਾਂਗੇ।’

PunjabKesari

ਇਹ ਵੀ ਪੜ੍ਹੋ: ਦਾਰਜੀਲਿੰਗ ਪਹੁੰਚੀ ਕਰੀਨਾ ਕਪੂਰ, 'The DEVOTION OF SUSPECT X' ਦੇ ਸੈੱਟ ਤੋਂ ਤਸਵੀਰਾਂ ਵਾਇਰਲ

ਤੁਹਾਨੂੰ ਦੱਸ ਦੇਈਏ ਕਿ 'ਪ੍ਰਿਥਵੀਰਾਜ' 'ਚ ਅਕਸ਼ੈ ਤੋਂ ਇਲਾਵਾ ਮਾਨੁਸ਼ੀ ਛਿੱਲਰ, ਸੋਨੂੰ ਸੂਦ ਅਤੇ ਸੰਜੇ ਦੱਤ ਵੀ ਅਹਿਮ ਭੂਮਿਕਾਵਾਂ 'ਚ ਹਨ। ਇਸ ਫ਼ਿਲਮ ਦਾ ਨਿਰਦੇਸ਼ਨ ਚੰਦਰਪ੍ਰਕਾਸ਼ ਦਿਵੇਦੀ ਨੇ ਕੀਤਾ ਹੈ। ਇਹ ਫ਼ਿਲਮ 300 ਕਰੋੜ ਦੇ ਬਜਟ ’ਚ ਬਣੀ ਹੈ। ਪ੍ਰਸ਼ੰਸਕ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।


author

Anuradha

Content Editor

Related News