ਕਰੀਨਾ-ਸੈਫ਼ ਨੇ ਜੀਪ ਰੈਂਗਲਰ ਰੂਬੀਕਨ ਤੋਂ ਬਾਅਦ ਖ਼ਰੀਦੀ ਮਰਸੀਡੀਜ਼ ਬੈਂਜ਼, ਜਾਣੋ ਇਸ ਕਾਰ ਦੀ ਕੀਮਤ

Sunday, Oct 02, 2022 - 04:58 PM (IST)

ਕਰੀਨਾ-ਸੈਫ਼ ਨੇ ਜੀਪ ਰੈਂਗਲਰ ਰੂਬੀਕਨ ਤੋਂ ਬਾਅਦ ਖ਼ਰੀਦੀ ਮਰਸੀਡੀਜ਼ ਬੈਂਜ਼, ਜਾਣੋ ਇਸ ਕਾਰ ਦੀ ਕੀਮਤ

ਬਾਲੀਵੁੱਡ ਡੈਸਕ- ਬੀ-ਟਾਊਨ ਦੀ ਮਸ਼ਹੂਰ ਜੋੜੀ ਕਰੀਨਾ ਕਪੂਰ ਅਤੇ ਸੈਫ਼ ਅਲੀ ਖ਼ਾਨ ਇਸ ਸਮੇਂ ਸੁਰਖੀਆਂ ’ਚ ਹਨ। ਹਾਲ ਹੀ ’ਚ ਸੈਫ਼ ਨੇ 63 ਲੱਖ ਦੀ ਨਵੀਂ ਜੀਪ ਰੈਂਗਲਰ ਰੂਬੀਕਨ ਖ਼ਰੀਦੀ ਹੈ ਪਰ ਗੱਡੀ ਦੀ ਆਨ ਰੋਡ ਕੀਮਤ 67 ਲੱਖ ਰੁਪਏ ਹੈ। ਇਸ ਦੇ ਨਾਲ ਹੀ ਜੋੜੇ ਦੇ ਕਾਰ ਕਲੈਕਸ਼ਨ ’ਚ ਇਕ ਹੋਰ ਨਵੀਂ ਕਾਰ  ਸ਼ਾਮਲ ਹੋ ਗਈ ਹੈ। 

PunjabKesari

ਕਰੀਨਾ ਕਪੂਰ ਅਤੇ ਸੈਫ਼ ਅਲੀ ਖ਼ਾਨ ਨੇ ਹਾਲ ਹੀ ’ਚ ਇਕ ਨਵੀਂ ਆਲ ਵਾਈਟ ਮਰਸਡੀਜ਼ ਬੈਂਜ਼ ਖ਼ਰੀਦੀ ਹੈ। ਅੱਜ ਜੋੜੇ ਨੇ ਆਪਣੇ ਘਰ ਨਵੀਂ ਕਾਰ ਦਾ ਸਵਾਗਤ ਕੀਤਾ। ਕਾਰ ਦੀ ਪੂਜਾ ਅਰਚਨਾ ਕਰਕੇ ਅਤੇ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਨਾਰੀਅਲ ਤੋੜ ਕੇ ਕਾਰ ਦਾ ਉਦਘਾਟਨ ਕੀਤਾ। ਅਜਿਹੇ ’ਚ ਸਭ ਦੀਆਂ ਅੱਖਾਂ ਦਾ ਸਿਤਾਰਾ ਤੈਮੂਰ ਦੇ ਭਰਾ ਜਹਾਂਗੀਰ ਅਲੀ ਖ਼ਾਨ ਨੂੰ ਇਸ ਦੀ ਪਹਿਲੀ ਰਾਈਡ ਮਿਲੀ।

PunjabKesari

ਇਹ ਵੀ ਪੜ੍ਹੋ : ਸੈਫ਼-ਕਰੀਨਾ ਨੇ ਖ਼ਰੀਦੀ ਆਰਾਮਦਾਇਕ ‘ਜੀਪ ਰੈਂਗਲਰ ਰੂਬੀਕਨ’, ਕੀਮਤ ਜਾਣਕੇ ਹੋ ਜਾਓਗੇ ਹੈਰਾਨ

ਵੀਡੀਓ ’ਚ ਦੇਖ ਸਕਦੇ ਹੋ ਕਰੀਨਾ ਕਪੂਰ ਬਿਲਕੁਲ ਸਧਾਰਨ ਕੱਪੜਿਆਂ ’ਚ ਨਜ਼ਰ ਆ ਰਹੀ ਹੈ।  ਅਦਾਕਾਰਾ ਨੇ ਜੇਹ ਨੂੰ ਚੁੱਕਿਆ ਹੋਇਆ ਹੈ। ਜੇਹ ਨੇ ਬਲੂ ਕਲਰ ਦੀ ਟੀ-ਸ਼ਰਟ ਪਾਈ ਹੋਈ ਹੈ। 

 

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)

ਹੁਣ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਪ੍ਰਸ਼ੰਸਕ ਵੀਡੀਓ ਨੂੰ ਕਾਫ਼ੀ ਪਸੰਦ ਕਰ ਰਹੇ ਹਨ। ਹਰ ਕੋਈ ਵੀਡੀਓ ’ਤੇ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਿਹਾ ਹੈ।

ਇਹ ਵੀ ਪੜ੍ਹੋ : ਲੇਡੀ ਬੌਸ ਲੁੱਕ ’ਚ ਨਜ਼ਰ ਆਈ ਸਰਗੁਣ ਮਹਿਤਾ, ਹੌਟ ਅੰਦਾਜ਼ ’ਚ ਦਿੱਤੇ ਪੋਜ਼

PunjabKesari

ਮਰਸਡੀਜ਼ ਬੈਂਜ਼ ਦੀ ਕੀਮਤ ਸੁਣ ਕੇ ਹੈਰਾਨ ਹੋ ਜਾਓਗੇ। ਦੱਸ ਦੇਈਏ ਕਿ ਇਸ ਕਾਰ ਦੀ ਕੀਮਤ 1.90 ਕਰੋੜ ਰੁਪਏ ਦੇ ਲਗਭਗ ਦੱਸੀ ਜਾ ਰਹੀ ਹੈ। ਹਾਲ ਹੀ ’ਚ ਦੋਵਾਂ ਨੇ 63 ਲੱਖ ਦੀ ਨਵੀਂ ਜੀਪ ਰੈਂਗਲਰ ਰੂਬੀਕਨ ਖ਼ਰੀਦੀ ਹੈ। 


author

Shivani Bassan

Content Editor

Related News