ਪ੍ਰੇਮਿਕਾ ਨਾਲ ਜਲਦ ਵਿਆਹ ਕਰਨ ਜਾ ਰਹੇ ਹਨ ਕਰਨ ਵਾਹੀ, ਬੋਲੇ-''ਥੋੜ੍ਹੇ ਦਿਨ ਦੇ ਦਿਓ ਮੈਂ ਪੱਕਾ ਦੱਸ ਦਵਾਂਗਾ''

Friday, Apr 29, 2022 - 11:37 AM (IST)

ਪ੍ਰੇਮਿਕਾ ਨਾਲ ਜਲਦ ਵਿਆਹ ਕਰਨ ਜਾ ਰਹੇ ਹਨ ਕਰਨ ਵਾਹੀ, ਬੋਲੇ-''ਥੋੜ੍ਹੇ ਦਿਨ ਦੇ ਦਿਓ ਮੈਂ ਪੱਕਾ ਦੱਸ ਦਵਾਂਗਾ''

ਮੁੰਬਈ- ਬਾਲੀਵੁੱਡ ਅਤੇ ਟੀ.ਵੀ. ਇੰਡਸਟਰੀ 'ਚ ਵਿਆਹ ਦਾ ਸੀਜ਼ਨ ਚੱਲ ਰਿਹਾ ਹੈ। ਆਲੀਆ ਭੱਟ ਅਤੇ ਰਣਬੀਰ ਕਪੂਰ ਤੋਂ ਇਲਾਵਾ ਕਈ ਸਿਤਾਰੇ ਵਿਆਹ ਦੇ ਬੰਧਨ 'ਚ ਬੱਝ ਚੁੱਕੇ ਹਨ। ਇਸ ਵਿਚਾਲੇ ਪ੍ਰਸ਼ੰਸਕ ਜਾਣਨਾ ਚਾਹੁੰਦੇ ਹਨ ਕਿ ਅਦਾਕਾਰ ਕਰਨ ਵਾਹੀ ਕਦੋਂ ਵਿਆਹ ਕਰਨ ਜਾ ਰਹੇ ਹਨ। ਹਾਲ ਹੀ 'ਚ ਕਰਨ ਤੋਂ ਇਕ ਇੰਟਰਵਿਊ 'ਚ ਵਿਆਹ ਦੇ ਪਲਾਨ ਦੇ ਬਾਰੇ 'ਚ ਪੁੱਛਿਆ ਗਿਆ ਤਾਂ ਅਦਾਕਾਰ ਨੇ ਇਸ ਬਾਰੇ 'ਚ ਦੱਸਣ ਤੋਂ ਮਨ੍ਹਾ ਕਰ ਦਿੱਤਾ।

PunjabKesari
ਕਰਨ ਤੋਂ ਪੁੱਛਿਆ ਗਿਆ ਕਿ ਤੁਹਾਡੇ ਪ੍ਰਸ਼ੰਸਕ ਜਾਣਨਾ ਚਾਹੁੰਦੇ ਹਨ ਕਿ ਤੁਹਾਡੇ ਵਿਆਹ ਦਾ ਪਲਾਨ ਹੈ ਵੀ ਜਾਂ ਨਹੀਂ? ਇਸ ਦਾ ਜਵਾਬ ਦਿੰਦੇ ਹੋਏ ਅਦਾਕਾਰ ਨੇ ਕਿਹਾ ਕਿ-'ਮੇਰੀ ਦੁਨੀਆ ਇਕ ਸਕਵਾਇਰ ਹੈ। ਮੇਰੇ ਕੋਲ ਵਿਆਹ ਦਾ ਕੋਈ ਪਲਾਨ ਨਹੀਂ ਹੈ ਅਤੇ ਮੈਨੂੰ ਅਜੇ ਕਰਨਾ ਵੀ ਨਹੀਂ ਹੈ ਭਰਾ। ਮੇਰੇ ਸਾਰੇ ਦੋਸਤਾਂ ਦਾ ਹੋ ਗਿਆ ਹੈ, ਮੈਂ ਉਸ ਗੱਲ ਤੋਂ ਬਹੁਤ ਖੁਸ਼ ਹਾਂ। ਜੇਕਰ ਸਭ ਦਾ ਵਿਆਹ ਹੋ ਜਾਵੇਗਾ ਤਾਂ ਥਰਡ ਵਹੀਲ ਕੌਣ ਬਣੇਗਾ। ਥੋੜ੍ਹੇ ਦਿਨ ਦੇ ਦੋ ਮੈਂ ਪੱਕਾ ਦੱਸ ਦਵਾਂਗਾ।

PunjabKesari
ਦੱਸ ਦੇਈਏ ਕਿ ਕਰਨ ਨੇ ਕੁਝ ਸਮੇਂ ਪਹਿਲੇ ਪ੍ਰੇਮਿਕਾ ਉਦਿੱਤੀ ਸਿੰਘ ਨਾਲ ਵਿਆਹ ਦੇ ਪਲਾਂਸ ਨੂੰ ਲੈ ਕੇ ਕਿਹਾ ਸੀ-ਮੇਰੇ ਵਿਆਹ ਦੇ ਪਲਾਨ ਮੈਨੂੰ ਪਤਾ ਚਲੇ ਤਾਂ ਮੈਂ ਤੁਹਾਨੂੰ ਦੱਸ ਦਵਾਂਗਾ। ਮੈਂ ਇਸ ਗੱਲ ਨੂੰ ਗੁਪਤ ਕਿਉਂ ਰੱਖਾਂਗਾ। ਮੈਂ ਚੀਜ਼ਾਂ ਗੁਪਤ ਨਹੀਂ ਰੱਖਦਾ, ਤਾਂ ਇਹ ਸਵਾਲ ਤਾਂ ਕੋਈ ਮਾਇਨੇ ਹੀ ਨਹੀਂ ਰੱਖਦਾ ਹੈ। ਅਜੇ ਮੇਰੇ ਵਿਆਹ ਦਾ ਕੋਈ ਪਲਾਨ ਨਹੀਂ ਹੈ। 

PunjabKesari
ਜਾਣਕਾਰੀ ਲਈ ਦੱਸ ਦੇਈਏ ਕਿ ਕਰਨ ਅਤੇ ਅਦਿੱਤੀ ਕਈ ਸਾਲਾਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਉਂਝ ਤਾਂ ਅਦਾਕਾਰ ਦੀ ਪ੍ਰੇਮਿਕਾ ਚੰਡੀਗੜ੍ਹ ਦੀ ਰਹਿਣ ਵਾਲੀ ਹੈ, ਪਰ ਉਹ ਲੰਡਨ 'ਚ ਰਹਿੰਦੀ ਹੈ। ਹਾਲਾਂਕਿ ਇਸ ਦੇ ਬਾਵਜੂਦ ਵੀ ਇਹ ਦੋਵੇਂ ਸੋਸ਼ਲ ਮੀਡੀਆ 'ਤੇ ਇਕ-ਦੂਜੇ ਲਈ ਪੋਸਟ ਸ਼ੇਅਰ ਕਰ ਇਕ-ਦੂਜੇ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਰਹਿੰਦੇ ਹਨ। 


author

Aarti dhillon

Content Editor

Related News