ਫਵਾਦ ਖ਼ਾਨ ਦੀ ਪਾਕਿਸਤਾਨੀ ਫ਼ਿਲਮ ਦੇਖਣ ਥਿਏਟਰ ਪਹੁੰਚੇ ਕਰਨ ਜੌਹਰ? ਜਾਣੋ ਸੱਚਾਈ

Sunday, Oct 30, 2022 - 01:29 PM (IST)

ਫਵਾਦ ਖ਼ਾਨ ਦੀ ਪਾਕਿਸਤਾਨੀ ਫ਼ਿਲਮ ਦੇਖਣ ਥਿਏਟਰ ਪਹੁੰਚੇ ਕਰਨ ਜੌਹਰ? ਜਾਣੋ ਸੱਚਾਈ

ਮੁੰਬਈ (ਬਿਊਰੋ)– ਫਵਾਦ ਖ਼ਾਨ ਦੀ ਪਾਕਿਸਤਾਨੀ ਫ਼ਿਲਮ ‘ਦਿ ਲੈਜੰਡ ਆਫ ਮੌਲਾ ਜੱਟ’ ਦੁਨੀਆ ਭਰ ’ਚ ਕਮਾਲ ਕਰ ਰਹੀ ਹੈ। ਇਸ ਫ਼ਿਲਮ ਨੂੰ ਦੇਖਣ ਲਈ ਪਾਕਿਸਤਾਨੀ ਜਨਤਾ ਦੇ ਨਾਲ-ਨਾਲ ਯੂ. ਕੇ. ਤੇ ਅਮਰੀਕਾ ਦੇ ਦਰਸ਼ਕ ਵੀ ਸਿਨੇਮਾਘਰਾਂ ’ਚ ਜਾ ਰਹੇ ਹਨ। ਸੋਸ਼ਲ ਮੀਡੀਆ ਦੀ ਮੰਨੀਏ ਤਾਂ ਹੁਣ ਬਾਲੀਵੁੱਡ ਦੇ ਪ੍ਰੋਡਿਊਸਰ ਕਰਨ ਜੌਹਰ ’ਤੇ ਵੀ ‘ਮੌਲਾ ਜੱਟ’ ਦਾ ਬੁਖਾਰ ਚੜ੍ਹ ਗਿਆ ਹੈ।

ਸੋਸ਼ਲ ਮੀਡੀਆ ’ਤੇ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਤੇ ਇਨ੍ਹਾਂ ਨੂੰ ਸਾਂਝਾ ਕਰਦਿਆਂ ਕਿਹਾ ਜਾ ਰਿਹਾ ਹੈ ਕਿ ਇਹ ਬਾਲੀਵੁੱਡ ਫ਼ਿਲਮਕਾਰ ਕਰਨ ਜੌਹਰ ਹਨ, ਜੋ ਸਿਨੇਮਾਘਰ ’ਚ ਫ਼ਿਲਮ ਇੰਜੁਆਏ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ‘ਸਾਜਿਦ ਖ਼ਾਨ ’ਤੇ ਸਲਮਾਨ ਖ਼ਾਨ ਦਾ ਹੱਥ, ਕੋਈ ਕੁਝ ਨਹੀਂ ਵਿਗਾੜ ਸਕਦਾ’, ਰੋਂਦਿਆਂ ਸ਼ਰਲਿਨ ਚੋਪੜਾ ਨੇ ਬਿਆਨ ਕੀਤਾ ਦੁੱਖ

ਪਾਕਿਸਤਾਨੀ ਵੈੱਬਸਾਈਟ ‘ਦਿ ਕਰੰਟ ਪੀਕੇ’ ਨੇ ਕੁਝ ਤਸਵੀਰਾਂ ਦਾ ਕੋਲਾਜ ਸਾਂਝਾ ਕੀਤਾ ਹੈ। ਇਸ ’ਚ ਕਰਨ ਜੌਹਰ ਦੀ ਤਰ੍ਹਾਂ ਦਿਖਣ ਵਾਲਾ ਕੋਈ ਸ਼ਖ਼ਸ ਥਿਏਟਰ ’ਚ ਬੈਠਾ ਨਜ਼ਰ ਆ ਰਿਹਾ ਹੈ। ਇਕ ਹੋਰ ਤਸਵੀਰ ’ਚ ਕਿਸੇ ਯੂਜ਼ਰ ਨੇ ਆਪਣੀ ਇੰਸਟਾ ਸਟੋਰੀ ਨੂੰ ਸਾਂਝਾ ਕੀਤਾ ਹੈ। ਇਸ ’ਚ ਲਿਖਿਆ ਹੈ, ‘‘ਕਰਨ ਜੌਹਰ ਮੌਲਾ ਜੱਟ ਦੇਖ ਰਹੇ ਹਨ।’’ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਕਈ ਪ੍ਰਸ਼ੰਸਕ ਖ਼ੁਸ਼ ਤੇ ਉਤਸ਼ਾਹਿਤ ਹੋ ਗਏ ਹਨ। ਉਥੇ ਕਈ ਸੋਸ਼ਲ ਮੀਡੀਆ ਯੂਜ਼ਰਸ ਨੇ ਇਸ ਗੱਲ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ।

ਪੋਸਟ ’ਤੇ ਯੂਜ਼ਰਸ ਦੇ ਕੁਮੈਂਟ ਲਗਾਤਾਰ ਆ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ‘‘ਇਹ ਉਹ ਨਹੀਂ ਹੈ, ਉਹ ਆਰਾਮ ਨਾਲ ਆਪਣੇ ਘਰ ’ਚ ਫ਼ਿਲਮ ਦੇਖ ਸਕਦੇ ਹਨ। ਉਨ੍ਹਾਂ ਨੂੰ ਸਿਨੇਮਾ ਜਾਣ ਦੀ ਲੋੜ ਨਹੀਂ ਹੈ। ਪੈਸਾ ਕੰਮ ਆਉਂਦਾ ਹੈ।’’

PunjabKesari

ਦੂਜੇ ਨੇ ਲਿਖਿਆ, ‘‘ਇਹ ਉਹ ਨਹੀਂ ਦੇਖ ਰਹੇ।’’ ਇਕ ਹੋਰ ਯੂਜ਼ਰ ਨੇ ਲਿਖਿਆ, ‘‘ਹਾ ਹਾ ਹਾ, ਇਹ ਪਾਕਿਸਤਾਨ ’ਚ ਕੀ ਕਰ ਰਹੇ ਹਨ?’’ ਇਕ ਹੋਰ ਯੂਜ਼ਰ ਨੇ ਕੁਮੈਂਟ ਕੀਤਾ, ‘‘ਹੁਣ ਉਹ ਸਟਾਰ ਕਿੱਡਸ ਨਾਲ ਇਸ ਫ਼ਿਲਮ ਨੂੰ ਕਾਪੀ ਕਰਨਗੇ ਤੇ ਇਸ ’ਚ ਆਈਟਮ ਨੰਬਰ ਪਾਉਣਗੇ ਤੇ ਅਜੀਬ ਡਾਇਲਾਗਸ ਵੀ। ਨਹੀਂ, ਕੇਜੋ ਨਹੀਂ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News