ਬਿੱਗ ਬੌਸ ਦੇ ਘਰ ’ਚ ਇਨ੍ਹਾਂ ਹਸੀਨਾਵਾਂ ਨਾਲ ਜਾਣਾ ਚਾਹੁੰਦੇ ਨੇ ਕਰਨ ਜੌਹਰ

Wednesday, Aug 04, 2021 - 10:25 AM (IST)

ਬਿੱਗ ਬੌਸ ਦੇ ਘਰ ’ਚ ਇਨ੍ਹਾਂ ਹਸੀਨਾਵਾਂ ਨਾਲ ਜਾਣਾ ਚਾਹੁੰਦੇ ਨੇ ਕਰਨ ਜੌਹਰ

ਮੁੰਬਈ (ਬਿਊਰੋ)– ਛੋਟੇ ਪਰਦੇ ਦਾ ਸਭ ਤੋਂ ਚਰਚਿਤ ਸ਼ੋਅ ‘ਬਿੱਗ ਬੌਸ’ ਇਸ ਵਾਰ ਓ. ਟੀ. ਟੀ. ’ਤੇ ਆਉਣ ਵਾਲਾ ਹੈ। ਓ. ਟੀ. ਟੀ. ’ਤੇ ਇਸ ਸ਼ੋਅ ਨੂੰ ਨਿਰਮਾਤਾ-ਨਿਰਦੇਸ਼ਕ ਕਰਨ ਜੌਹਰ ਹੋਸਟ ਕਰਨ ਵਾਲੇ ਹਨ। ਕਰਨ ਜੌਹਰ ਦੇ ਨਾਲ ਇਹ ਸ਼ੋਅ ਕਾਫੀ ਮਜ਼ੇਦਾਰ ਹੋਣ ਵਾਲਾ ਹੈ।

ਕਰਨ ਜੌਹਰ ਖ਼ੁਦ ਵੀ ਸ਼ੋਅ ਨੂੰ ਹੋਸਟ ਕਰਨ ਨੂੰ ਲੈ ਕੇ ਉਤਸ਼ਾਹਿਤ ਹਨ। ਓ. ਟੀ. ਟੀ. ਪਲੇਟਫਾਰਮ ਵੂਟ ’ਤੇ ਸਟ੍ਰੀਮ ਹੋਣ ਵਾਲਾ ਇਹ ਸ਼ੋਅ 8 ਅਗਸਤ 2021 ਤੋਂ ਸ਼ੁਰੂ ਹੋਣ ਵਾਲਾ ਹੈ। ਦੂਜੇ ਪਾਸੇ ਕਰਨ ਜੌਹਰ ਨੇ ਦੱਸਿਆ ਹੈ ਕਿ ਉਹ ਇਸ ਸ਼ੋਅ ’ਚ ਕਿਸ ਨਾਲ ਜਾਣਾ ਪਸੰਦ ਕਰਨਗੇ।

ਇਹ ਖ਼ਬਰ ਵੀ ਪੜ੍ਹੋ : ਹਨੀ ਸਿੰਘ ਖ਼ਿਲਾਫ਼ ਪਤਨੀ ਨੇ ਦਰਜ ਕਰਵਾਇਆ ਘਰੇਲੂ ਹਿੰਸਾ ਦਾ ਕੇਸ, ਅਦਾਲਤ ਵੱਲੋਂ ਨੋਟਿਸ ਜਾਰੀ

ਕਰਨ ਜੌਹਰ ਆਪਣੀ ਗੱਲ ਨੂੰ ਹਮੇਸ਼ਾ ਬੇਬਾਕੀ ਨਾਲ ਰੱਖਦੇ ਹਨ। ਅਜਿਹੇ ’ਚ ਉਨ੍ਹਾਂ ਨੇ ਹਾਲ ਹੀ ’ਚ ਸ਼ੋਅ ਨੂੰ ਲੈ ਕੇ ਆਪਣੇ ਉਤਸ਼ਾਹ ਬਾਰੇ ਦੱਸਿਆ ਹੈ। ਕਰਨ ਜੌਹਰ ਨੇ ਦੱਸਿਆ ਹੈ ਕਿ ਉਹ ਇਸ ਸ਼ੋਅ ’ਚ ਬਿਨਾਂ ਆਪਣੇ ਫੋਨ ਦੇ ਨਹੀਂ ਰਹਿ ਸਕਦੇ ਕਿਉਂਕਿ ਉਹ ਵੈਸੇ ਵੀ ਆਪਣੇ ਫੋਨ ਦੇ ਬਿਨਾਂ ਕਦੇ ਨਹੀਂ ਰਹਿੰਦੇ ਹਨ। ਹਾਲਾਂਕਿ ਕਰਨ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਉਨ੍ਹਾਂ ਨਾਲ ਉਨ੍ਹਾਂ ਦੀਆਂ ਦੋ ਖ਼ਾਸ ਦੋਸਤ ਹੋਣਗੀਆਂ ਤਾਂ ਫਿਰ ਉਹ ਬਿਨਾਂ ਫੋਨ ਦੇ ਵੀ ‘ਬਿੱਗ ਬੌਸ’ ਦੇ ਘਰ ’ਚ ਰਹਿ ਸਕਦੇ ਹਨ ਤੇ ਕਰਨ ਦੀਆਂ ਇਹ ਦੋਵੇਂ ਖ਼ਾਸ ਦੋਸਤ ਹਨ ਮਲਾਇਕਾ ਅਰੋੜਾ ਤੇ ਕਰੀਨਾ ਕਪੂਰ ਖ਼ਾਨ।

 
 
 
 
 
 
 
 
 
 
 
 
 
 
 
 

A post shared by Karan Johar (@karanjohar)

ਕਰਨ ਜੌਹਰ ਕੋਲੋਂ ਜਦੋਂ ਪੁੱਛਿਆ ਗਿਆ ਕਿ ਕੀ ਉਹ ਸ਼ੋਅ ’ਚ ਆਪਣੇ ਫੋਨ ਦੇ ਬਿਨਾਂ ਛੇ ਹਫ਼ਤਿਆਂ ਤੱਕ ਘਰ ’ਚ ਬੰਦ ਰਹਿ ਸਕਦੇ ਹਨ ਤਾਂ ਇਸ ਦੇ ਜਵਾਬ ’ਚ ਕਰਨ ਨੇ ਕਿਹਾ ਕਿ ਛੇ ਹਫਤੇ ਤਾਂ ਦੂਰ ਦੀ ਗੱਲ ਹੈ ਉਹ ਇਕ ਦਿਨ ਵੀ ਆਪਣੇ ਫੋਨ ਤੋਂ ਬਿਨਾਂ ਨਹੀਂ ਰਹਿ ਸਕਦੇ ਹਨ। ਦੂਜੇ ਪਾਸੇ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਨੂੰ ਦੋ ਪਸੰਦੀਦਾ ਸੈਲੇਬ੍ਰਿਟੀਜ਼ ਨੂੰ ਲੈ ਕੇ ਜਾਣ ਦਾ ਮੌਕਾ ਮਿਲੇ ਤਾਂ? ਇਸ ਸਵਾਲ ਦੇ ਜਵਾਬ ’ਚ ਕਰਨ ਕਹਿੰਦੇ ਹਨ ਮੈਨੂੰ ਕੋਈ ਇਤਰਾਜ਼ ਨਹੀਂ ਹੋਵੇਗਾ ਜੇਕਰ ਬੇਬੋ ਤੇ ਮਾਲਾ (ਮਲਾਇਕਾ ਅਰੋੜਾ) ਨਾਲ ਸ਼ੋਅ ’ਚ ਆਉਣ ਦਾ ਮੌਕਾ ਮਿਲੇ।

ਨੋਟ– ਇਸ ਸ਼ੋਅ ਨੂੰ ਲੈ ਕੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News