''ਦੋਸਤਾਨਾ 2'' ਦਾ ਮੁੱਦਾ ਗਰਮਾਇਆ, ਕਰਨ ਜੌਹਰ ਨੇ ਕਾਰਤਿਕ ਆਰੀਅਨ ਨੂੰ ਲੈ ਕੇ ਚੁੱਕਿਆ ਵੱਡਾ ਕਦਮ

Saturday, Apr 17, 2021 - 06:38 PM (IST)

''ਦੋਸਤਾਨਾ 2'' ਦਾ ਮੁੱਦਾ ਗਰਮਾਇਆ, ਕਰਨ ਜੌਹਰ ਨੇ ਕਾਰਤਿਕ ਆਰੀਅਨ ਨੂੰ ਲੈ ਕੇ ਚੁੱਕਿਆ ਵੱਡਾ ਕਦਮ

ਚੰਡੀਗੜ੍ਹ (ਬਿਊਰੋ) - ਫ਼ਿਲਮਕਾਰ ਕਰਨ ਜੌਹਰ ਦੀ ਫ਼ਿਲਮ 'ਦੋਸਤਾਨਾ 2' ਇਨ੍ਹੀਂ ਦਿਨੀਂ ਕਾਫ਼ੀ ਸੁਰਖੀਆਂ 'ਚ ਹੈ। ਦੱਸ ਦੇਈਏ ਕਿ ਕਰਨ ਜੌਹਰ ਨੇ ਅਦਾਕਾਰ ਕਾਰਤਿਕ ਆਰੀਅਨ ਨੂੰ ਫ਼ਿਲਮ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ ਅਤੇ ਇਸ ਲਈ ਧਰਮਾ ਪ੍ਰੋਡਕਸ਼ਨ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਵੀ ਸਾਂਝਾ ਕੀਤੀ, ਜਿਸ 'ਚ ਲਿਖਿਆ ਗਿਆ ਸੀ ਕਿ ਕੁਝ ਕਾਰਨਾਂ ਕਰਕੇ 'ਦੋਸਤਾਨਾ 2' ਦੁਬਾਰਾ ਕਾਸਟ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਹੁਣ ਕਰਨ ਜੌਹਰ ਨੇ ਕਾਰਤਿਕ ਆਰੀਅਨ ਨੂੰ ਸੋਸ਼ਲ ਮੀਡੀਆ 'ਤੇ ਅਨਫਾਲੋ ਵੀ ਕਰ ਦਿੱਤਾ ਹੈ। 

ਰਿਪੋਰਟ ਮੁਤਾਬਕ, ਕਰਨ ਜੌਹਰ ਦੇ ਅਜਿਹਾ ਕਰਨ ਪਿੱਛੇ ਕਾਰਤਿਕ ਆਰੀਅਨ ਦਾ ਅਨਪ੍ਰੋਫੈਸ਼ਨਲ ਵਿਵਹਾਰ ਹੈ। ਦੱਸਿਆ ਜਾ ਰਿਹਾ ਹੈ ਕਿ ਕਾਰਤਿਕ ਨੇ ਫ਼ਿਲਮ ਦੇ ਕਈ ਸੀਨ ਨੂੰ ਸ਼ੂਟ ਕਰ ਕਰੀਬ 20 ਦਿਨਾਂ ਦੀ ਸ਼ੂਟਿੰਗ ਪੂਰੀ ਕਰ ਲਈ ਸੀ ਪਰ ਫਿਰ ਅਚਾਨਕ ਕਾਰਤਿਕ ਨੂੰ ਫ਼ਿਲਮ ਦਾ ਦੂਜਾ ਭਾਗ ਪਸੰਦ ਨਹੀਂ ਆਇਆ। ਉਸ ਨੇ ਫ਼ਿਲਮ 'ਚ ਤਬਦੀਲੀ ਦੀ ਮੰਗ ਕੀਤੀ ਪਰ ਕਰਨ ਜੌਹਰ ਨੇ ਇਸ ਨੂੰ ਬਿਲਕੁਲ ਸਵੀਕਾਰ ਨਹੀਂ ਕੀਤਾ। ਬੱਸ ਫਿਰ ਕਰਨ ਜੌਹਰ ਨੇ ਕਾਰਤਿਕ ਨੂੰ ਫ਼ਿਲਮ ਤੋਂ ਬਾਹਰ ਦਾ ਰਸਤਾ ਵਿਖਾ ਦਿੱਤਾ। ਇਸ ਦੇ ਨਾਲ ਹੀ ਇਹ ਖ਼ਬਰਾਂ ਵੀ ਮਿਲ ਰਹੀਆਂ ਹਨ ਕਿ ਦੋਵਾਂ ਵਿਚਾਲੇ ਕਾਫ਼ੀ ਤਕਰਾਰ ਹੋ ਗਈ ਹੈ। ਇਸ ਦੇ ਕਾਰਨ ਹੁਣ ਕਰਨ ਜੌਹਰ ਨੇ ਕਾਰਤਿਕ ਨੂੰ ਸੋਸ਼ਲ ਮੀਡੀਆ 'ਤੇ ਅਨਫਾਲੋ ਕੀਤਾ ਹੈ ਪਰ ਕਾਰਤਿਕ ਨੇ ਅਜੇ ਅਜਿਹਾ ਨਹੀਂ ਕੀਤਾ।
 PunjabKesari
ਦੱਸਣਯੋਗ ਹੈ ਕਿ ਬਾਲੀਵੁੱਡ 'ਚ ਅਦਾਕਾਰਾਂ ਨੂੰ ਫ਼ਿਲਮਾਂ ਤੋਂ ਹਟਾਉਣ ਦਾ ਮਾਮਲਾ ਆਮ ਹੁੰਦਾ ਜਾ ਰਿਹਾ ਹੈ। ਹਾਲਾਂਕਿ ਇਸ ਮਾਮਲੇ 'ਤੇ ਅਜੇ ਤੱਕ ਕਾਰਤਿਕ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ। ਦੂਜੇ ਪਾਸੇ ਸੋਸ਼ਲ ਮੀਡੀਆ 'ਤੇ ਕਾਰਤਿਕ ਦੇ ਪ੍ਰਸ਼ੰਸਕਾਂ ਨੇ ਕਰਨ ਜੌਹਰ ਖ਼ਿਲਾਫ਼ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਸਾਰਿਆਂ ਦਾ ਕਹਿਣਾ ਹੈ ਕਿ ਅਜਿਹਾ ਕਾਰਤਿਕ ਵਰਗੇ ਅਭਿਨੇਤਾ ਨਾਲ ਨਹੀਂ ਹੋਣਾ ਚਾਹੀਦਾ ਹੈ ਅਤੇ ਅਸੀਂ ਉਸ ਨੂੰ ਦੂਜਾ ਸੁਸ਼ਾਂਤ ਸਿੰਘ ਰਾਜਪੂਤ ਨਹੀਂ ਬਣਨ ਦੇਵਾਂਗੇ। ਹੁਣ ਕਰਨ ਜੌਹਰ ਅਤੇ ਕਾਰਤਿਕ 'ਚ ਕਦੋਂ ਇਹ ਤਣਾਅ ਖ਼ਤਮ ਹੁੰਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।


author

sunita

Content Editor

Related News