ਸਬਜ਼ੀ ਵੇਚਣ ਵਾਲੇ ਬੱਚੇ ਦੀ ਮਦਦ ਲਈ ਅੱਗੇ ਆਇਆ ਕਰਨ ਔਜਲਾ, ਦੇਖੋ ਪੋਸਟ ਪਾ ਕੇ ਕੀ ਲਿਖਿਆ

Saturday, Jun 12, 2021 - 04:31 PM (IST)

ਸਬਜ਼ੀ ਵੇਚਣ ਵਾਲੇ ਬੱਚੇ ਦੀ ਮਦਦ ਲਈ ਅੱਗੇ ਆਇਆ ਕਰਨ ਔਜਲਾ, ਦੇਖੋ ਪੋਸਟ ਪਾ ਕੇ ਕੀ ਲਿਖਿਆ

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਕਰਨ ਔਜਲਾ ਸਬਜ਼ੀ ਵੇਚਣ ਵਾਲੇ ਇਕ ਬੱਚੇ ਦੀ ਮਦਦ ਲਈ ਅੱਗੇ ਆ ਗਏ ਹਨ। ਸਬਜ਼ੀ ਵੇਚਣ ਵਾਲੇ ਇਸ ਬੱਚੇ ਦੀ ਵੀਡੀਓ ਇਨ੍ਹੀਂ ਦਿਨੀਂ ਬੇਹੱਦ ਵਾਇਰਲ ਵੀ ਹੋ ਰਹੀ ਸੀ।

ਜਦੋਂ ਇਹ ਵੀਡੀਓ ਕਰਨ ਔਜਲਾ ਤਕ ਪਹੁੰਚੀ ਤਾਂ ਕਰਨ ਔਜਲਾ ਨੇ ਉਕਤ ਬੱਚੇ ਦੇ ਨੰਬਰ ਦੀ ਆਪਣੇ ਪ੍ਰਸ਼ੰਸਕਾਂ ਕੋਲੋਂ ਮੰਗ ਕੀਤੀ। ਕਰਨ ਔਜਲਾ ਨੇ ਲਿਖਿਆ, ‘ਕੀ ਕੋਈ ਇਸ ਦਾ ਨੰਬਰ ਲੱਭਣ ’ਚ ਮੇਰੀ ਮਦਦ ਕਰ ਸਕਦਾ ਹੈ।’

ਇਹ ਖ਼ਬਰ ਵੀ ਪੜ੍ਹੋ : ਕਾਰਤਿਕ ਆਰਿਅਨ ਦਾ ਸਿੱਧੂ ਮੂਸੇ ਵਾਲਾ ਨੂੰ ਖ਼ਾਸ ਤੋਹਫ਼ਾ, ਛਿੜੀ ਹਰ ਪਾਸੇ ਚਰਚਾ

ਉਥੇ ਇਸ ਤੋਂ ਬਾਅਦ ਕਰਨ ਔਜਲਾ ਨੇ ਇਕ ਹੋਰ ਪੋਸਟ ਸਾਂਝੀ ਕੀਤੀ, ਜਿਸ ’ਚ ਉਸ ਨੇ ਲਿਖਿਆ, ‘ਤੁਹਾਡਾ ਸਾਰਿਆਂ ਦਾ ਧੰਨਵਾਦ, ਜਿਨ੍ਹਾਂ ਕਰਕੇ ਮੈਨੂੰ ਇਸ ਦਾ ਨੰਬਰ ਮਿਲਿਆ ਹੈ। ਮੈਨੂੰ ਨੰਬਰ ਮਿਲ ਗਿਆ ਹੈ ਤੇ ਮੇਰੇ ਕੋਲੋਂ ਜਿੰਨਾ ਹੋ ਸਕਿਆ ਮੈਂ ਕਰਾਂਗਾ ਪਰ ਮੈਂ ਇਹ ਗੱਲ ਸਭ ਦੇ ਧਿਆਨ ’ਚ ਲਿਆਉਣਾ ਚਾਹੁੰਦਾ ਹਾਂ ਕਿ ਇਹ ਇਕੱਲਾ ਬੱਚਾ ਨਹੀਂ ਹੈ, ਜੋ ਇਹ ਸਭ ਝੱਲ ਰਿਹਾ ਹੈ, ਇਸ ਵਰਗੇ ਹੋਰ ਵੀ ਬਹੁਤ ਹਨ, ਜਿਨ੍ਹਾਂ ਨੂੰ ਸਾਡੀ ਮਦਦ ਦੀ ਲੋੜ ਹੈ।’

PunjabKesari

ਕਰਨ ਔਜਲਾ ਨੇ ਅਖੀਰ ’ਚ ਲਿਖਿਆ, ‘ਮੈਂ ਕੋਸ਼ਿਸ਼ ਕਰਾਂਗਾ ਕਿ ਜੋ ਵੀ ਮੇਰੇ ਧਿਆਨ ’ਚ ਆਉਣਗੇ, ਮੈਂ ਉਨ੍ਹਾਂ ਦੀ ਮਦਦ ਕਰਾਂਗਾ। ਮੈਂ ਸਮਝ ਸਕਦਾ ਹਾਂ ਉਹ ਕਿਹੜੇ ਹਾਲਾਤ ’ਚ ਹਨ। ਮੈਨੂੰ ਉਮੀਦ ਹੈ ਤੁਸੀਂ ਸਾਰੇ ਵੀ ਮੇਰੇ ਵਾਂਗ ਹੀ ਕਰੋਗੇ। ਸਾਡੀ ਸਰਕਾਰ ਸਾਡੇ ਲੋਕਾਂ ਵੱਲ ਧਿਆਨ ਨਹੀਂ ਦੇ ਰਹੀ ਤੇ ਇਹ ਸਮਾਂ ਹੈ ਜਦੋਂ ਵਿਅਕਤੀ ਹੀ ਦੂਜੇ ਵਿਅਕਤੀ ਦੀ ਮਦਦ ਕਰੇ। ਜਿੰਨਾ ਹੋ ਸਕਦਾ ਕਰੋ, ਕਿਉਂਕਿ ਸਵਰਗ ਨਰਕ ਇਥੇ ਹੀ ਹੈ।’

ਨੋਟ– ਕਰਨ ਔਜਲਾ ਦੀ ਇਸ ਪੋਸਟ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News