4 ਵਜੇ ਉੱਠ ਕੇ ਕਪਿਲ ਸ਼ਰਮਾ ਨੇ ਜਿਮ ’ਚ ਵਹਾਇਆ ਪਸੀਨਾ, ਦੇਖੋ ਵੀਡੀਓ
Wednesday, Mar 16, 2022 - 02:10 PM (IST)
ਚੰਡੀਗੜ੍ਹ (ਬਿਊਰੋ)– ਕਪਿਲ ਸ਼ਰਮਾ ਬੇਸ਼ੱਕ ਇਕ ਫਿੱਟ ਸੈਲੇਬ੍ਰਿਟੀ ਨਹੀਂ ਹਨ ਪਰ ਉਹ ਖਾਣ-ਪੀਣ ਦੇ ਨਾਲ-ਨਾਲ ਆਪਣੀ ਸਿਹਤ ਦਾ ਧਿਆਨ ਜ਼ਰੂਰ ਰੱਖਦੇ ਹਨ। ਉਥੇ ਕਦੇ-ਕਦੇ ਉਹ ਜਿਮ ’ਚ ਕਸਰਤ ਕਰਦਿਆਂ ਦੀਆਂ ਤਸਵੀਰਾਂ ਤੇ ਵੀਡੀਓਜ਼ ਵੀ ਸੋਸ਼ਲ ਮੀਡੀਆ ’ਤੇ ਸਾਂਝੀਆਂ ਕਰਦੇ ਰਹਿੰਦੇ ਹਨ।
ਹਾਲ ਹੀ ’ਚ ਕਪਿਲ ਸ਼ਰਮਾ ਨੇ ਇਕ ਅਜਿਹੀ ਹੀ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ’ਚ ਕਪਿਲ ਸ਼ਰਮਾ ਜਿਮ ’ਚ ਪਸੀਨਾ ਵਹਾਉਂਦੇ ਨਜ਼ਰ ਆ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ’ਚ ਪਹੁੰਚੇ ਗੁਰਦਾਸ ਮਾਨ ਨੇ ‘ਆਪ’ ਤੋਂ ਕੀਤੀ ਇਹ ਉਮੀਦ (ਵੀਡੀਓ)
ਵੀਡੀਓ ਦੀ ਕੈਪਸ਼ਨ ’ਚ ਕਪਿਲ ਨੇ ਲਿਖਿਆ, ‘ਜਦੋਂ ਤੁਹਾਨੂੰ 6 ਵਜੇ ਸ਼ਿਫਟ ਹੋਵੇ ਤੇ ਤੁਸੀਂ 4 ਵਜੇ ਜਿਮ ’ਚ ਪਹੁੰਚ ਜਾਓ। ਨਾਲ ਹੀ ਕਪਿਲ ਸ਼ਰਮਾ ਨੇ #noexcuses #workout #stayhealthy #stayhappy ਵਰਗੇ ਹੈਸ਼ਟੈਗ ਵੀ ਵਰਤੇ ਹਨ।
ਦੱਸ ਦੇਈਏ ਕਿ ਕਪਿਲ ਸ਼ਰਮਾ ਪਿਛਲੇ ਕੁਝ ਦਿਨਾਂ ਤੋਂ ‘ਦਿ ਕਸ਼ਮੀਰ ਫਾਈਲਜ਼’ ਫ਼ਿਲਮ ਨੂੰ ਲੈ ਕੇ ਵਿਵਾਦਾਂ ’ਚ ਸਨ। ਕਪਿਲ ਸ਼ਰਮਾ ਨੂੰ ਲੋਕ ‘ਦਿ ਕਸ਼ਮੀਰ ਫਾਈਲਜ਼’ ਫ਼ਿਲਮ ਨੂੰ ਆਪਣੇ ਸ਼ੋਅ ’ਚ ਪ੍ਰਮੋਟ ਨਾ ਕਰਨ ਬਾਰੇ ਮਾੜਾ-ਚੰਗਾ ਬੋਲ ਰਹੇ ਸਨ।
ਉਥੇ ਹੁਣ ਕਪਿਲ ਸ਼ਰਮਾ ਨੇ ਅਨੁਪਮ ਖੇਰ ਦੇ ਇਕ ਇੰਟਰਵਿਊ ਦੀ ਕਲਿੱਪ ਸਾਂਝੀ ਕੀਤੀ ਹੈ, ਜਿਸ ’ਚ ਅਨੁਪਮ ਖੇਰ ਕਹਿ ਰਹੇ ਹਨ ਕਿ ਉਨ੍ਹਾਂ ਨੇ ਖ਼ੁਦ ਕਪਿਲ ਦੇ ਸ਼ੋਅ ’ਚ ਜਾਣ ਤੋਂ ਮਨ੍ਹਾ ਕੀਤਾ ਹੈ ਕਿਉਂਕਿ ਕਪਿਲ ਦਾ ਸ਼ੋਅ ਹਾਸੇ ਵਾਲਾ ਹੈ ਤੇ ਉਨ੍ਹਾਂ ਦੀ ਫ਼ਿਲਮ ਸੰਜੀਦਾ ਵਿਸ਼ੇ ’ਤੇ ਬਣੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।