ਕੀ ਪੈਸਿਆਂ ਦੇ ਚੱਕਰ ’ਚ ਕਪਿਲ ਸ਼ਰਮਾ ਦੇ ਯੂ. ਐੱਸ. ਟੂਰ ਦਾ ਹਿੱਸਾ ਨਹੀਂ ਹੈ ਅਰਚਨਾ ਪੂਰਨ ਸਿੰਘ?

Wednesday, Apr 06, 2022 - 03:24 PM (IST)

ਕੀ ਪੈਸਿਆਂ ਦੇ ਚੱਕਰ ’ਚ ਕਪਿਲ ਸ਼ਰਮਾ ਦੇ ਯੂ. ਐੱਸ. ਟੂਰ ਦਾ ਹਿੱਸਾ ਨਹੀਂ ਹੈ ਅਰਚਨਾ ਪੂਰਨ ਸਿੰਘ?

ਮੁੰਬਈ (ਬਿਊਰੋ)– ‘ਦਿ ਕਪਿਲ ਸ਼ਰਮਾ ਸ਼ੋਅ’ ਦੀ ਪਰਮਾਨੈਂਟ ਮਹਿਮਾਨ ਅਰਚਨਾ ਪੂਰਨ ਸਿੰਘ ਦਾ ਸੋਸ਼ਲ ਮੀਡੀਆ ਮਜ਼ੇਦਾਰ ਪੋਸਟਾਂ ਨਾਲ ਭਰਿਆ ਰਹਿੰਦਾ ਹੈ। ਅਰਚਨਾ ਨੇ ਇੰਸਟਾਗ੍ਰਾਮ ’ਤੇ ਕ੍ਰਿਸ਼ਣਾ ਅਭਿਸ਼ੇਕ ਨਾਲ ਨਵੀਂ ਵੀਡੀਓ ਸਾਂਝੀ ਕੀਤੀ ਹੈ। ਬਿਹਾਈਂਡ ਦਿ ਸੀਨਜ਼ ਵੀਡੀਓ ’ਚ ਕ੍ਰਿਸ਼ਣਾ ਨੇ ਅਰਚਨਾ ਪੂਰਨ ਸਿੰਘ ਦਾ ਮਜ਼ਾਕ ਉਡਾਇਆ ਹੈ।

ਇਹ ਖ਼ਬਰ ਵੀ ਪੜ੍ਹੋ : ਸਲਮਾਨ ਖ਼ਾਨ ਵਿਰੁੱਧ ਜਾਰੀ ਸੰਮਨ ’ਤੇ 5 ਮਈ ਤੱਕ ਰੋਕ

ਵੀਡੀਓ ’ਚ ਅਰਚਨਾ ਤੇ ਕ੍ਰਿਸ਼ਣਾ ਵਿਚਾਲੇ ਮਸਤੀ-ਮਜ਼ਾਕ ਚੱਲ ਰਿਹਾ ਹੈ। ਕ੍ਰਿਸ਼ਣਾ ਨੇ ਅਰਚਨਾ ਨੂੰ ਕਪਿਲ ਸ਼ਰਮਾ ਦੇ ਆਗਾਮੀ ਯੂ. ਐੱਸ. ਟੂਰ ਦਾ ਹਿੱਸਾ ਨਾ ਹੋਣ ’ਤੇ ਮਜ਼ਾਕ ਬਣਾਇਆ। ਵੀਡੀਓ ’ਚ ਅਰਚਨਾ ਕ੍ਰਿਸ਼ਣਾ ਅਭਿਸ਼ੇਕ ਕੋਲੋਂ ਪੁੱਛਦੀ ਹੈ ਕਿ ਉਹ ਅੱਜ ਕੀ ਕਰ ਰਿਹਾ ਹੈ? ਜਵਾਬ ’ਚ ਕ੍ਰਿਸ਼ਣਾ ਕਹਿੰਦੇ ਹਨ, ‘ਸਾਡਾ ਮਸਾਜ ਰਹੇਗਾ, ਇਕ ਕਰੋੜ ਮੰਗਾਂਗੀ ਪਰ ਮਿਲਣਗੇ ਨਹੀਂ। ਅੱਜਕਲ ਨਵਾਂ ਸ਼ੁਰੂ ਕੀਤਾ ਹੈ ਅਸੀਂ ਯੂ. ਐੱਸ. ਜਾ ਰਹੇ ਹਾਂ ਨਾ ਸ਼ੋਅ ’ਤੇ, ਅਰਚਨਾ ਜੀ ਨੂੰ ਨਹੀਂ ਲੈ ਕੇ ਜਾ ਰਹੇ।’

ਇਹ ਬੋਲਣ ਤੋਂ ਬਾਅਦ ਕ੍ਰਿਸ਼ਣਾ ਜ਼ੋਰ ਨਾਲ ਹੱਸਦੇ ਹਨ। ਫਿਰ ਅਰਚਨਾ ਪੂਰਨ ਸਿੰਘ ਕ੍ਰਿਸ਼ਣਾ ਨੂੰ ਮਸਤੀ ’ਚ ਮਾਰਦੀ ਹੈ। ਅਰਚਨਾ ਕਹਿੰਦੀ ਹੈ, ‘ਮੈਨੂੰ ਨਹੀਂ ਲੈ ਕੇ ਜਾ ਰਹੇ, ਗੰਦੇ ਲੋਕ। ਪੈਸਾ ਬਚਾਉਣ ਦੇ ਚੱਕਰ ’ਚ। ਤੁਸੀਂ ਨੋਟ ਕੁੱਟੋ ਅਸੀਂ ਨਾ ਕੁੱਟੀਏ ਤੇ ਬਦਨਾਮ ਮੈਨੂੰ ਕੀਤਾ ਹੈ।’

ਇਸ ਤੋਂ ਬਾਅਦ ਕ੍ਰਿਸ਼ਣਾ, ਅਰਚਨਾ ਨੂੰ ਮੱਖਣ ਲਗਾਉਂਦੇ ਕਹਿੰਦੇ ਹਨ, ‘ਨਹੀਂ ਨਹੀਂ, ਤੁਸੀਂ ਵੀ ਆਓਗੇ। ਸਾਡਾ ਸ਼ੋਅ ਤੁਹਾਡੇ ਬਿਨਾਂ ਅਧੂਰਾ ਹੈ।’ ਅਰਚਨਾ ਕਹਿੰਦੀ ਹੈ, ‘ਝੂਠੇ ਲੋਕ।’ ਫਿਰ ਕ੍ਰਿਸ਼ਣਾ ਨੇ ਕਿਹਾ, ‘ਅਸੀਂ ਤੁਹਾਨੂੰ ਸੱਚ ’ਚ ਮਿਸ ਕਰਾਂਗੇ।’ ਇਹ ਸਾਰੀਆਂ ਗੱਲਾਂ ਸੀਰੀਅਸ ਅੰਦਾਜ਼ ’ਚ ਕਰਨ ਤੋਂ ਬਾਅਦ ਕ੍ਰਿਸ਼ਣਾ ਅਭਿਸ਼ੇਕ ਜ਼ੋਰ ਨਾਲ ਹੱਸਦੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News