ਕਪਿਲ ਸ਼ਰਮਾ ਨੇ ਆਪਣੇ ਜਨਮਦਿਨ ’ਤੇ ਲਗਾਇਆ ਬੂਟਾ, ਇਸ ਕਾਰਨ ਟਰੋਲਰਜ਼ ਦੇ ਆਏ ਨਿਸ਼ਾਨੇ ’ਤੇ

Saturday, Apr 09, 2022 - 04:42 PM (IST)

ਕਪਿਲ ਸ਼ਰਮਾ ਨੇ ਆਪਣੇ ਜਨਮਦਿਨ ’ਤੇ ਲਗਾਇਆ ਬੂਟਾ, ਇਸ ਕਾਰਨ ਟਰੋਲਰਜ਼ ਦੇ ਆਏ ਨਿਸ਼ਾਨੇ ’ਤੇ

ਮੁੰਬਈ (ਬਿਊਰੋ)– ਕਾਮੇਡੀਅਨ ਕਪਿਲ ਸ਼ਰਮਾ ਅੱਜਕਲ ਹਿਮਾਚਲ ਪ੍ਰਦੇਸ਼ ’ਚ ਹਨ। ਕਿਸੇ ਪ੍ਰਾਜੈਕਟ ਦੇ ਸਿਲਸਿਲੇ ’ਚ ਕਾਮੇਡੀਅਨ ਉਥੇ ਹਨ। ਹਾਲ ਹੀ ’ਚ ਕਪਿਲ ਸ਼ਰਮਾ ਨੇ ਆਪਣਾ ਜਨਮਦਿਨ ਮਨਾਇਆ ਹੈ। ਕਪਿਲ ਪਿਛਲੇ 5 ਸਾਲਾਂ ਤੋਂ ਆਪਣੇ ਜਨਮਦਿਨ ’ਤੇ ਹਰ ਸਾਲ ਬੂਟਾ ਲਗਾਉਂਦੇ ਹਨ। ਇਸ ਵਾਰ ਵੀ ਉਨ੍ਹਾਂ ਨੇ ਇਹ ਕੰਮ ਜਾਰੀ ਰੱਖਿਆ ਤੇ ਹਿਮਾਚਲ ਪ੍ਰਦੇਸ਼ ’ਚ ਇਕ ਬੂਟਾ ਲਗਾਇਆ।

ਇਹ ਖ਼ਬਰ ਵੀ ਪੜ੍ਹੋ : ਪ੍ਰਿਅੰਕਾ ਚੋਪੜਾ ਦੀ ਵਰਲਡ ਲੀਡਰਾਂ ਨੂੰ ਅਪੀਲ, ਯੂਕਰੇਨ ਸ਼ਰਨਾਰਥੀਆਂ ਲਈ ਮੰਗੀ ਮਦਦ

ਕਪਿਲ ਸ਼ਰਮਾ ਨੇ ਆਪਣੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਪੋਸਟ ਕੀਤੀ ਹੈ। ਹਾਲਾਂਕਿ ਵੀਡੀਓ ’ਚ ਕੋਈ ਕਮੀ ਨਜ਼ਰ ਨਹੀਂ ਆ ਰਹੀ ਸੀ ਪਰ ਕਪਿਲ ਸ਼ਰਮਾ ਦੀਆਂ ਕੁਝ ਗੱਲਾਂ ’ਤੇ ਟਰੋਲਰਜ਼ ਦਾ ਧਿਆਨ ਪੈ ਗਿਆ।

ਵੀਡੀਓ ’ਚ ਕਪਿਲ ਸ਼ਰਮਾ ਕਹਿੰਦੇ ਨਜ਼ਰ ਆ ਰਹੇ ਹਨ ਕਿ ਉਹ ਹਿਮਾਚਲ ਪ੍ਰਦੇਸ਼ ’ਚ ਦੂਜਾ ਬੂਟਾ ਲਗਾ ਰਹੇ ਹਨ। ਉਨ੍ਹਾਂ ਦੇ ਕੋਲ ਖਾਦ ’ਚ ਮਿਲੀ ਹੋਈ ਮਿੱਟੀ ਤੇ ਪਾਣੀ ਰੱਖਿਆ ਹੋਇਆ ਹੈ। ਕਪਿਲ ਸ਼ਰਮਾ ਨੇ ਬੂਟੇ ਨੂੰ ਪਾਣੀ ਦੇਣ ਤੋਂ ਪਹਿਲਾਂ ਮਾਲੀ ਨੂੰ ਸਵਾਲ ਪੁੱਛਿਆ ਕਿ ਇਸ ਨੂੰ ਪਾਣੀ ਲਗਾ ਦੇਵਾਂ ਤੇ ਟਰੋਲਰਜ਼ ਨੂੰ ਕਪਿਲ ਸ਼ਰਮਾ ਦਾ ਇਹ ਸਵਾਲ ਪੁੱਛਣਾ ਹੀ ਰਾਸ ਨਹੀਂ ਆਇਆ।

 
 
 
 
 
 
 
 
 
 
 
 
 
 
 

A post shared by Kapil Sharma (@kapilsharma)

ਇਕ ਯੂਜ਼ਰ ਨੇ ਲਿਖਿਆ ਕਿ ਜੁੱਤੀ ਪਾ ਕੇ ਬੂਟਾ ਕੌਣ ਲਗਾਉਂਦਾ ਹੈ ਭਰਾ? ਦੂਜੇ ਯੂਜ਼ਰ ਨੇ ਲਿਖਿਆ ਕਿ ਤੁਹਾਨੂੰ ਨਹੀਂ ਪਤਾ ਕਿ ਬੂਟਾ ਕਿਵੇਂ ਲਗਾਉਣਾ ਹੈ? ਹਰ ਕਿਸੇ ਨੂੰ ਪਤਾ ਹੈ। ਜੇਕਰ ਕੋਈ ਬੂਟਾ ਲਗਾਓ ਤਾਂ ਉਸ ਨੂੰ ਪਾਣੀ ਵੀ ਦੇਣਾ ਪਵੇਗਾ। ਇਸ ਤੋਂ ਇਲਾਵਾ ਯੂਜ਼ਰ ਨੇ ਪੁੱਛਿਆ ਕਿ ਸਰ ਇਸ ਬੂਟੇ ਨੂੰ ਪਾਣੀ ਕੌਣ ਦੇਵੇਗਾ। ਤੁਸੀਂ ਤਾਂ ਬੂਟਾ ਲਾ ਕੇ ਮੁੰਬਈ ਵਾਪਸ ਚਲੇ ਜਾਓਗੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News