ਕਪਿਲ ਸ਼ਰਮਾ ਸ਼ੋਅ ''ਤੇ ਛਾਏ ਸੰਕਟ ਦੇ ਬੱਦਲ, ਮਿਲਿਆ 25 ਕਰੋੜ ਰੁਪਏ ਦਾ ਕਾਨੂੰਨੀ ਨੋਟਿਸ

Saturday, Sep 20, 2025 - 03:58 PM (IST)

ਕਪਿਲ ਸ਼ਰਮਾ ਸ਼ੋਅ ''ਤੇ ਛਾਏ ਸੰਕਟ ਦੇ ਬੱਦਲ, ਮਿਲਿਆ 25 ਕਰੋੜ ਰੁਪਏ ਦਾ ਕਾਨੂੰਨੀ ਨੋਟਿਸ

ਐਂਟਰਟੇਨਮੈਂਟ ਡੈਸਕ- 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਦਾ ਤੀਜਾ ਸੀਜ਼ਨ ਆਪਣੇ ਫਿਨਾਲੇ 'ਤੇ ਪਹੁੰਚਣ ਵਾਲਾ ਹੈ, ਜਿਸ ਵਿੱਚ ਅਕਸ਼ੈ ਕੁਮਾਰ ਖਾਸ ਮਹਿਮਾਨ ਹੋਣਗੇ ਪਰ ਫਿਨਾਲੇ ਤੋਂ ਠੀਕ ਪਹਿਲਾਂ ਸ਼ੋਅ ਕਾਨੂੰਨੀ ਵਿਵਾਦ ਵਿੱਚ ਫਸ ਗਿਆ ਹੈ। ਦਰਅਸਲ ਨਿਰਮਾਤਾ ਫਿਰੋਜ਼ ਏ. ਨਾਡੀਆਡਵਾਲਾ ਨੇ ਨੈੱਟਫਲਿਕਸ ਅਤੇ ਸ਼ੋਅ ਦੇ ਨਿਰਮਾਤਾਵਾਂ ਨੂੰ 25 ਕਰੋੜ ਰੁਪਏ ਦਾ ਕਾਨੂੰਨੀ ਨੋਟਿਸ ਜਾਰੀ ਕੀਤਾ ਹੈ, ਜਿਸ ਵਿੱਚ ਉਨ੍ਹਾਂ 'ਤੇ ਹੇਰਾਫੇਰੀ ਫ੍ਰੈਂਚਾਇਜ਼ੀ ਦੇ ਆਈਕੋਨਿਕ ਬਾਬੂਰਾਓ ਗਣਪਤਰਾਓ ਆਪਟੇ ਕਿਰਦਾਰ ਦੀ ਵਰਤੋਂ ਬਿਨਾਂ ਇਜਾਜ਼ਤ ਕਰਨ ਦਾ ਦੋਸ਼ ਲਗਾਇਆ ਗਿਆ ਹੈ।

ਇਹ ਵੀ ਪੜ੍ਹੋ: ਹੋ ਗਿਆ ਡਰੋਨ ਹਮਲਾ, ਮਾਰੇ ਗਏ 70 ਲੋਕ

ਦੋਸ਼ ਹੈ ਕਿ ਕਾਮੇਡੀਅਨ ਕਿਕੂ ਸ਼ਾਰਦਾ ਨੇ ਸ਼ੋਅ ਵਿਚ ਪਰੇਸ਼ ਰਾਵਲ ਦੁਆਰਾ ਨਿਭਾਏ ਗਏ ਆਈਕੌਨਿਕ ਕਿਰਦਾਰ 'ਬਾਬੁਰਾਓ ਗਣਪਤ ਰਾਓ ਆਪਟੇ' ਦੀ ਨਕਲ ਬਿਨਾਂ ਇਜਾਜ਼ਤ ਕੀਤੀ, ਜੋ ਕਾਪੀਰਾਈਟ ਅਤੇ ਕਿਰਦਾਰ ਅਧਿਕਾਰਾਂ ਦੀ ਉਲੰਘਣਾ ਹੈ। ਨੋਟਿਸ ਵਿੱਚ 2 ਦਿਨਾਂ ਦੇ ਅੰਦਰ ਜਨਤਕ ਮਾਫ਼ੀ ਮੰਗਣ, ਵਿਵਾਦਤ ਸਕਿੱਟ ਹਟਾਉਣ ਅਤੇ ਹਰਜਾਨੇ ਦੇ ਭੁਗਤਾਨਾ ਦੀ ਮੰਗ ਕੀਤੀ ਗਈ ਹੈ। ਨਡੀਆਦਵਾਲਾ ਨੇ ਬਿਆਨ ਵਿੱਚ ਕਿਹਾ ਕਿ “ਬਾਬੁਰਾਓ ਸਿਰਫ਼ ਇੱਕ ਕਿਰਦਾਰ ਨਹੀਂ, ਸਗੋਂ ਹੇਰਾ ਫੇਰੀ ਦੀ ਰੂਹ ਹੈ। ਇਸ ਵਿਰਾਸਤ ਨੂੰ ਬਿਨਾਂ ਇਜਾਜ਼ਤ ਕੋਈ ਹੱਥ ਨਹੀਂ ਲਗਾ ਸਕਦਾ। ਕਿਸੇ ਨੂੰ ਵੀ ਵਪਾਰਕ ਲਾਭ ਲਈ ਇਸਦੀ ਦੁਰਵਰਤੋਂ ਕਰਨ ਦਾ ਅਧਿਕਾਰ ਨਹੀਂ ਹੈ। ਇਹ ਸਾਡੀ ਮਿਹਨਤ, ਸੋਚ ਅਤੇ ਰਚਨਾਤਮਕਤਾ ਦਾ ਨਤੀਜਾ ਹੈ।”

ਇਹ ਵੀ ਪੜ੍ਹੋ: ਵੱਡੀ ਖਬਰ; ਮਸ਼ਹੂਰ ਅਦਾਕਾਰ ਨੇ ਵੱਢ ਲਈਆਂ ਆਪਣੀਆਂ ਨਸਾਂ, ਮਸਾਂ ਬਚੀ ਜਾਨ, ਤਸਵੀਰਾਂ ਆਈਆਂ ਸਾਹਮਣੇ

ਕਾਨੂੰਨੀ ਨੋਟਿਸ ਵਿੱਚ ਕਾਪੀਰਾਈਟ ਐਕਟ 1957 ਦੀ ਧਾਰਾ 51, ਟ੍ਰੇਡਮਾਰਕ ਐਕਟ ਦੀ ਧਾਰਾ 29 ਅਤੇ ਕਾਪੀਰਾਈਟ ਐਕਟ ਦੀ ਧਾਰਾ 14 ਦੀ ਉਲੰਘਣਾ ਦਾ ਹਵਾਲਾ ਦਿੱਤਾ ਗਿਆ ਹੈ। ਨੋਟਿਸ ਵਿਚ ਚਿਤਾਵਨੀ ਦਿੱਤੀ ਗਈ ਹੈ ਕਿ ਪਾਲਣਾ ਨਾ ਕਰਨ 'ਤੇ ਸਿਵਲ ਅਤੇ ਅਪਰਾਧਿਕ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਜ਼ੁਬੀਨ ਗਰਗ ਦੀ ਮ੍ਰਿਤਕ ਦੇਹ ਸਿੰਗਾਪੁਰ ਤੋਂ ਲਿਆਂਦੀ ਜਾ ਰਹੀ ਹੈ ਭਾਰਤ, ਅੱਜ ਸ਼ਾਮ ਤੱਕ ਗੁਹਾਟੀ ਪੁੱਜਣ ਦੀ ਉਮੀਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News